Weird Facts Aliens Living On Earth : ਦੁਨੀਆਂ ਭਰ 'ਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੇ ਏਲੀਅਨ ਤੇ ਯੂਐਫਓ ਵੇਖਣ ਦਾ ਦਾਅਵਾ ਕੀਤਾ ਹੈ। ਕਈ ਲੋਕ ਦਾਅਵਾ ਕਰਦੇ ਹਨ ਕਿ ਬ੍ਰਹਿਮੰਡ 'ਚ ਏਲੀਅਨ ਹਨ, ਜਦਕਿ ਕਈ ਇਸ ਦਾਅਵੇ ਨੂੰ ਰੱਦ ਕਰਦੇ ਹਨ। ਕਿਸੇ ਵੀ ਵਿਗਿਆਨੀ ਕੋਲ ਬ੍ਰਹਿਮੰਡ 'ਚ ਏਲੀਅਨ ਦੀ ਹੋਂਦ ਬਾਰੇ ਕੋਈ ਠੋਸ ਸਬੂਤ ਨਹੀਂ ਹੈ।
ਹਾਲਾਂਕਿ ਆਏ ਦਿਨ ਏਲੀਅਨ ਦੇ ਏਅਰਕ੍ਰਾਫਟ ਯੂਐਫਓ ਵੱਲੋਂ ਵੇਖੇ ਜਾਣ ਦਾ ਦਾਅਵਾ ਕੀਤਾ ਜਾਂਦਾ ਹੈ। ਵਿਗਿਆਨੀਆਂ ਦੀਆਂ ਟੀਮਾਂ ਸਾਲਾਂ ਤੋਂ ਪੁਲਾੜ 'ਚ ਏਲੀਅਨ ਦੀ ਭਾਲ ਕਰ ਰਹੀਆਂ ਹਨ, ਪਰ ਅਜੇ ਤੱਕ ਉਨ੍ਹਾਂ ਨੂੰ ਕੋਈ ਸਫ਼ਲਤਾ ਨਹੀਂ ਮਿਲੀ। ਹੁਣ ਇਸੇ ਦੌਰਾਨ ਇਕ ਅਮਰੀਕੀ ਪ੍ਰੋਫ਼ੈਸਰ ਨੇ ਸਨਸਨੀਖੇਜ਼ ਦਾਅਵਾ ਕੀਤਾ ਹੈ, ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੈ।
ਪ੍ਰੋਫ਼ੈਸਰ ਡਾ. ਡੇਵਿਡ ਜੈਕਬਸ ਨੇ ਆਪਣੇ ਦਾਅਵੇ 'ਚ ਕਿਹਾ ਹੈ ਕਿ ਧਰਤੀ 'ਤੇ ਏਲੀਅਨ ਇਨਸਾਨਾਂ ਦੇ ਰੂਪ 'ਚ ਰਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮਨੁੱਖਾਂ ਨੂੰ ਅਗਵਾ ਕਰ ਰਹੇ ਹਨ। ਉਨ੍ਹਾਂ ਆਪਣੇ ਦਾਅਵੇ ਨੂੰ ਸਾਬਤ ਕਰਨ ਲਈ ਕਈ ਦਲੀਲਾਂ ਵੀ ਦਿੱਤੀਆਂ ਹਨ। ਪੈਨਸਿਲਵੇਨੀਆ ਦੀ ਟੈਂਪਲ ਯੂਨੀਵਰਸਿਟੀ 'ਚ ਡਾ. ਡੇਵਿਡ ਜੈਕਬਸ ਇਤਿਹਾਸ ਦੇ ਪ੍ਰੋਫ਼ੈਸਰ ਹਨ। ਉਨ੍ਹਾਂ ਕੋਲ ਯੂਫੋਲੋਜੀ 'ਚ ਮੁਹਾਰਤ ਹੈ। ਆਓ ਜਾਣਦੇ ਹਾਂ ਏਲੀਅਨਜ਼ ਬਾਰੇ ਅਮਰੀਕੀ ਪ੍ਰੋਫ਼ੈਸਰ ਨੇ ਕੀ-ਕੀ ਦਾਅਵੇ ਕੀਤੇ ਹਨ?
ਅਮਰੀਕੀ ਪ੍ਰੋਫ਼ੈਸਰ ਡਾ. ਡੇਵਿਡ ਨੇ ਉਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੂੰ ਏਲੀਅਨ ਵੱਲੋਂ ਅਗਵਾ ਕੀਤਾ ਗਿਆ ਸੀ, ਪਰ ਉਹ ਜ਼ਿੰਦਾ ਬੱਚ ਗਏ ਸਨ। ਉਨ੍ਹਾਂ ਇਕ ਡਾਕੂਮੈਂਟਰੀ (Extraordinary: The Revelations) ਵੀ ਬਣਾਈ ਹੈ ਜੋ ਇਸ ਨਾਲ ਸਬੰਧਤ ਹੈ। ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਸ 'ਚ ਕਿੰਨੀ ਸੱਚਾਈ ਹੈ। ਹਾਲਾਂਕਿ ਉਨ੍ਹਾਂ ਨੇ ਜੋ ਦਾਅਵੇ ਕੀਤੇ ਹਨ, ਉਹ ਜ਼ਰੂਰ ਡਰਾਉਣੇ ਹਨ।
ਡਾਕਟਰ ਡੇਵਿਡ ਨੇ ਦਾਅਵਾ ਕੀਤਾ ਹੈ ਕਿ ਏਲੀਅਨ ਧਰਤੀ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਉਹ ਮਨੁੱਖਾਂ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਆਪਣੇ ਵੱਸ਼ 'ਚ ਕਰ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਏਲੀਅਨ ਨੇ ਜਿਨ੍ਹਾਂ ਲੋਕਾਂ ਨੂੰ ਅਗਵਾ ਕੀਤਾ ਹੈ, ਉਨ੍ਹਾਂ ਲੋਕਾਂ ਨੇ ਦੱਸਿਆ ਹੈ ਕਿ ਉਹ ਭਵਿੱਖ 'ਚ ਉਨ੍ਹਾਂ ਤੋਂ ਕੰਮ ਲੈਣਗੇ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਅਧੀਨ ਕਰਨ ਤੋਂ ਬਾਅਦ ਏਲੀਅਨ ਇੰਸਟ੍ਰਕਸ਼ਨ ਦੇ ਸਕਦੇ ਹਨ।
ਡੇਵਿਡ ਜੈਕਬਸ ਨੇ ਅਜੀਬੋ-ਗਰੀਬ ਦਾਅਵਾ ਕੀਤਾ ਹੈ ਕਿ ਏਲੀਅਨ ਧਰਤੀ 'ਤੇ ਆ ਗਏ ਹਨ ਅਤੇ ਇਨਸਾਨਾਂ ਵਰਗੇ ਵਿਖਾਈ ਦਿੰਦੇ ਹਨ। ਉਨ੍ਹਾਂ ਨੇ ਅਗ਼ਵਾ ਕੀਤੇ ਲੋਕਾਂ ਵੱਲੋਂ ਦੱਸੀਆਂ ਗੱਲਾਂ ਦੇ ਆਧਾਰ 'ਤੇ ਇਹ ਜਾਣਕਾਰੀ ਹਾਸਲ ਕੀਤੀ ਹੈ। ਇਕ ਵਿਅਕਤੀ ਦਾ ਕਹਿਣਾ ਹੈ ਕਿ ਏਲੀਅਨ ਇਨਸਾਨਾਂ ਵਾਂਗ ਵਿਖਾਈ ਦਿੰਦੇ ਹਨ ਅਤੇ ਇਨਸਾਨਾਂ 'ਚ ਰਹਿਣਾ ਸਿੱਖਦੇ ਹਨ। ਸ਼ਖ਼ਸ ਦਾ ਕਹਿਣਾ ਹੈ ਕਿ ਉਹ ਸੁਪਰ ਹਿਊਮਨ ਵਾਂਗ ਹਨ ਅਤੇ ਮਨੁੱਖਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਅਮਰੀਕੀ ਪ੍ਰੋਫ਼ੈਸਰ ਡਾ. ਡੇਵਿਡ ਜੈਕਬਜ਼ ਨੇ ਯੂਐਫਓ ਵੀਕ 'ਚ ਇਹ ਗੱਲਾਂ ਕਹੀਆਂ ਹਨ। ਉਨ੍ਹਾਂ ਕਿਹਾ ਕਿ ਏਲੀਅਨ ਆਸਾਨੀ ਨਾਲ ਮਨੁੱਖਾਂ ਦੇ ਮਨ ਨੂੰ ਕਾਬੂ ਕਰ ਸਕਦੇ ਹਨ। ਹਾਲ ਹੀ ਦੇ ਦਿਨਾਂ 'ਚ ਏਲੀਅਨ ਅਤੇ ਯੂਐਫਓ ਬਾਰੇ ਚਰਚਾ ਤੇਜ਼ ਹੋ ਗਈ ਹੈ। ਪੈਂਟਾਗਨ ਨੇ UFOs 'ਤੇ ਜਾਰੀ ਕੀਤੀ ਰਿਪੋਰਟ 'ਚ ਕਿਹਾ ਕਿ ਅਸਮਾਨ 'ਚ ਅਣਪਛਾਤੀ ਉੱਡਣ ਵਾਲੀਆਂ ਚੀਜ਼ਾਂ ਅਤੇ ਅਮਰੀਕੀ ਫ਼ੌਜੀ ਪਾਇਲਟ ਆਹਮੋ-ਸਾਹਮਣੇ ਹੋਏ ਹਨ। ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ 17 ਸਾਲਾਂ 'ਚ ਧਰਤੀ 'ਤੇ 144 ਵਾਰ ਯੂਐਫਓ ਵੇਖੇ ਗਏ ਹਨ। ਹਾਲਾਂਕਿ ਇਨ੍ਹਾਂ ਦਾ ਏਲੀਅਨ ਨਾਲ ਕੋਈ ਸਬੰਧ ਨਹੀਂ ਹੈ।
ਹੋਸ਼ ਉਡਾ ਦੇਣ ਵਾਲਾ ਖੁਲਾਸਾ! ਧਰਤੀ 'ਤੇ ਇਨਸਾਨਾਂ ਦੇ ਰੂਪ 'ਚ ਰਹਿ ਰਹੇ ਏਲੀਅਨ, ਹਮਲੇ ਦੀ ਕਰ ਰਹੇ ਤਿਆਰੀ, ਅਮਰੀਕੀ ਪ੍ਰੋਫ਼ੈਸਰ ਦਾ ਦਾਅਵਾ
ਏਬੀਪੀ ਸਾਂਝਾ
Updated at:
04 Apr 2022 12:28 PM (IST)
Edited By: shankerd
ਦੁਨੀਆਂ ਭਰ 'ਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੇ ਏਲੀਅਨ ਤੇ ਯੂਐਫਓ ਵੇਖਣ ਦਾ ਦਾਅਵਾ ਕੀਤਾ ਹੈ। ਕਈ ਲੋਕ ਦਾਅਵਾ ਕਰਦੇ ਹਨ ਕਿ ਬ੍ਰਹਿਮੰਡ 'ਚ ਏਲੀਅਨ ਹਨ, ਜਦਕਿ ਕਈ ਇਸ ਦਾਅਵੇ ਨੂੰ ਰੱਦ ਕਰਦੇ ਹਨ।
Weird Facts Aliens
NEXT
PREV
Published at:
04 Apr 2022 12:28 PM (IST)
- - - - - - - - - Advertisement - - - - - - - - -