Weird Festival: ਜਦੋਂ ਵੀ ਠੰਡ ਪੈਂਦੀ ਹੈ ਤਾਂ ਲੋਕ ਨਹਾਉਣ ਤੋਂ ਦੂਰੀ ਬਣਾ ਕੇ ਰੱਖਣ ਲੱਗ ਜਾਂਦੇ ਹਨ ਅਤੇ ਪਾਣੀ ਨੂੰ ਛੂਹਣ ਤੋਂ ਪਹਿਲਾਂ ਇਹ ਦੇਖਦੇ ਹਨ ਕਿ ਇਹ ਠੰਡਾ ਹੈ ਜਾਂ ਗਰਮ। ਉਂਝ ਤਾਂ ਕੁਝ ਲੋਕ ਅਜਿਹੇ ਵੀ ਹਨ ਜੋ ਗਰਮ ਪਾਣੀ 'ਚ ਨਹਾਉਣ ਤੋਂ ਕੰਨੀ ਕਤਰਾਉਂਦੇ ਹਨ ਪਰ ਇੱਕ ਅਜਿਹਾ ਮੁਕਾਬਲਾ ਹੈ ਜਿੱਥੇ ਗਰਮ ਪਾਣੀ 'ਚ ਨਹਾਉਣ ਤੋਂ ਬਾਅਦ -30 ਡਿਗਰੀ ਵਿੱਚ ਬਾਹਰ ਆ ਕੇ ਹੇਅਰ ਸਟਾਈਲ ਬਣਾਦੇ ਹਨ।


ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ 'ਚ ਲੋਕ ਆਪਣੇ ਫ੍ਰੀਜ਼ ਹੇਅਰਸਟਾਈਲ ਦਿਖਾ ਰਹੇ ਹਨ। ਦਰਅਸਲ, ਕੈਨੇਡਾ ਦੇ ਯੂਕੋਨ ਵਿੱਚ ਹਰ ਸਾਲ ਇੰਟਰਨੈਸ਼ਨਲ ਹੇਅਰ ਫ੍ਰੀਜ਼ਿੰਗ ਕੰਟੈਸਟ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਵਿੱਚ ਲੋਕ ਗਰਮ ਪਾਣੀ ਵਿੱਚ ਇਸ਼ਨਾਨ ਕਰਦੇ ਹਨ ਅਤੇ ਫਿਰ -30 ਡਿਗਰੀ ਸੈਲਸੀਅਸ ਵਿੱਚ ਬਾਹਰ ਜਾਂਦੇ ਹਨ ਅਤੇ ਆਪਣਾ ਹੇਅਰ ਸਟਾਈਲ ਬਣਾਉਂਦੇ ਹਨ।


ਕੈਨੇਡਾ ਦੇ ਯੂਕੋਨ ਦੇ ਠੰਡੇ ਸੂਬੇ ਵਿੱਚ ਸਥਿਤ ਅੰਤਰਰਾਸ਼ਟਰੀ ਹੇਅਰ ਫ੍ਰੀਜ਼ਿੰਗ ਮੁਕਾਬਲਾ ਇੱਕ ਮਜ਼ੇਦਾਰ ਸਰਦੀਆਂ ਦਾ ਤਿਉਹਾਰ ਹੈ ਜੋ ਹਰ ਫਰਵਰੀ ਵਿੱਚ ਤਖਿਨੀ ਹਾਟ ਪੂਲ ਵਿੱਚ ਹੁੰਦਾ ਹੈ। ਪ੍ਰਤੀਯੋਗੀ ਆਪਣੇ ਸਿਰਾਂ ਨੂੰ ਪੂਲ ਦੇ ਗਰਮ ਪਾਣੀ ਵਿੱਚ ਡੁਬੋ ਦਿੰਦੇ ਹਨ ਅਤੇ ਫਿਰ ਉੱਪਰ ਠੰਡੀ ਹਵਾ ਵਿੱਚ ਜੰਮ ਜਾਂਦੇ ਹਨ, ਆਪਣੇ ਵਾਲਾਂ ਨੂੰ ਠੰਡੇ ਹੇਅਰ ਸਟਾਈਲ ਵਿੱਚ ਆਕਾਰ ਦਿੰਦੇ ਹਨ।


ਅੰਤਰਰਾਸ਼ਟਰੀ ਹੇਅਰ ਫ੍ਰੀਜ਼ਿੰਗ ਮੁਕਾਬਲੇ ਦੇ ਦੌਰਾਨ ਖੇਤਰ ਵਿੱਚ ਤਾਪਮਾਨ -30° ਸੈਲਸੀਅਸ ਜਾਂ -22° ਫਾਰਨਹੀਟ ਤੋਂ ਹੇਠਾਂ ਪਹੁੰਚ ਸਕਦਾ ਹੈ। ਇਸ ਵਿੱਚ, ਜੇਤੂ ਭਾਗੀਦਾਰਾਂ ਨੂੰ ਇੱਕ ਛੋਟਾ ਨਕਦ ਇਨਾਮ ਮਿਲਦਾ ਹੈ।


ਆਪਣਾ ਸਿਰ ਨੂੰ ਗਰਮ ਝਰਨੇ ਵਿੱਚ ਡੁਬੋਣਾ ਪੈਂਦਾ ਹੈ ਅਤੇ ਆਪਣੇ ਵਾਲਾਂ ਨੂੰ ਪੂਰੀ ਤਰ੍ਹਾਂ ਗਿੱਲਾ ਕਰਨਾ ਪੈਂਦਾ। ਫਿਰ ਬਾਹਰ ਦਾ ਤਾਪਮਾਨ -20 ਡਿਗਰੀ ਸੈਲਸੀਅਸ ਤੋਂ ਘੱਟ ਹੋਣਾ ਚਾਹੀਦਾ ਹੈ। ਠੰਡੀ ਹਵਾ ਕਾਰਨ ਵਾਲ ਹੌਲੀ-ਹੌਲੀ ਜੰਮ ਜਾਂਦੇ ਹਨ। ਇਸ 'ਚ ਸਮੇਂ-ਸਮੇਂ 'ਤੇ ਆਪਣੇ ਕੰਨਾਂ ਨੂੰ ਗਰਮ ਪਾਣੀ 'ਚ ਡੁਬੋ ਕੇ ਗਰਮ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ।


ਇਹ ਵੀ ਪੜ੍ਹੋ: Tea for Kids: ਕੀ ਚਾਹ ਪੀਣ ਨਾਲ ਬੱਚੇ ਦੀ ਹੋ ਸਕਦੀ ਮੌਤ? ਹੈਰਾਨੀਜਨਕ ਮਾਮਲਾ ਆਇਆ ਸਾਹਮਣੇ, ਮਾਹਿਰਾਂ ਦੀ ਜਾਣੋ ਰਾਏ


ਵਾਲਾਂ ਦੇ ਜੰਮਨੇ ਦਾ ਇੰਤਜ਼ਾਰ ਕਰਦੇ ਰਹਿਣਾ ਹੋਵੇਗਾ। ਅੰਤ ਵਿੱਚ ਸਾਰੇ ਗਿੱਲੇ ਵਾਲ ਜੰਮ ਜਾਣਗੇ, ਇਸ ਵਿੱਚ ਭਰਵੱਟੇ ਅਤੇ ਅੱਖਾਂ ਦੀਆਂ ਪਲਕਾਂ ਵੀ ਸ਼ਾਮਿਲ ਹਨ। ਇੱਕ ਵਾਰ ਠੰਡ ਨਾਲ ਵਾਲ ਜੰਮ ਜਾਣ ਤਾਂ ਇਹ ਸਫੇਦ ਦਿਖਾਈ ਦੇਣ ਲੱਗਦੇ ਹਨ। ਫਿਰ ਭਾਗੀਦਾਰ ਪੂਲ ਦੇ ਪ੍ਰਵੇਸ਼ ਗੇਟ ਦੇ ਨੇੜੇ ਘੰਟੀ ਵਜਾਉਂਦਾ ਹੈ। ਇਸ ਤੋਂ ਬਾਅਦ ਸਟਾਫ ਤੁਹਾਡੀ ਤਸਵੀਰ ਲਵੇਗਾ। ਅੰਤ ਵਿੱਚ ਜੇਤੂ ਘੋਸ਼ਿਤ ਕੀਤਾ ਜਾਂਦਾ ਹੈ।


ਇਹ ਵੀ ਪੜ੍ਹੋ: Amritsar News: ਪਾਕਿਸਤਾਨ ਤੋਂ ਆਇਆ 84 ਕਰੋੜ ਰੁਪਏ ਦਾ 'ਚਿੱਟਾ', ਪੁਲਿਸ ਨੇ ਤਿੰਨ ਤਸਕਰ ਦਬੋਚੇ