A unique village where no one wears clothes: ਇਹ ਦੁਨੀਆ ਕਈ ਅਜੀਬੋ-ਗਰੀਬ ਥਾਵਾਂ ਨਾਲ ਭਰੀ ਹੋਈ ਹੈ। ਕੁਝ ਥਾਵਾਂ ਨੂੰ ਕੁਦਰਤ ਨੇ ਅਜੀਬ ਬਣਾਇਆ ਹੈ, ਜਦਕਿ ਕੁਝ ਥਾਵਾਂ ਨੂੰ ਮਨੁੱਖਾਂ ਨੇ ਆਪਣੇ ਨਿਯਮਾਂ ਨਾਲ ਅਜੀਬ ਬਣਾ ਦਿੱਤਾ ਹੈ। ਅੱਜ ਅਸੀਂ ਇਕ ਅਜਿਹੀ ਜਗ੍ਹਾ ਬਾਰੇ ਗੱਲ ਕਰਨ ਜਾ ਰਹੇ ਹਾਂ, ਜਿੱਥੇ ਨਿਯਮ ਅਜਿਹੇ ਹਨ ਕਿ ਜੇਕਰ ਤੁਸੀਂ ਸੁਣੋਗੇ ਤਾਂ ਤੁਹਾਨੂੰ ਚੱਕਰ ਆ ਜਾਵੇਗਾ। ਦਰਅਸਲ, ਇਸ ਦੁਨੀਆ 'ਚ ਇੱਕ ਅਜਿਹਾ ਪਿੰਡ ਵੀ ਹੈ, ਜਿੱਥੇ ਅੱਜ ਵੀ ਲੋਕ ਬਗੈਰ ਕੱਪੜਿਆਂ ਦੇ ਨੰਗੇ ਰਹਿੰਦੇ ਹਨ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜੇਕਰ ਤੁਸੀਂ ਸੈਲਾਨੀ ਹੋ ਅਤੇ ਉਸ ਪਿੰਡ 'ਚ ਘੁੰਮਣ ਲਈ ਜਾਣਾ ਚਾਹੁੰਦੇ ਹੋ ਤਾਂ ਇਹ ਨਿਯਮ ਤੁਹਾਡੇ 'ਤੇ ਵੀ ਲਾਗੂ ਹੋਵੇਗਾ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਪਿੰਡ ਕਿੱਥੇ ਹੈ?


ਕਿੱਥੇ ਇਹ ਪਿੰਡ?


ਇਹ ਪਿੰਡ ਹੈ ਦੁਨੀਆ ਦੇ ਸਭ ਤੋਂ ਵਿਕਸਤ ਦੇਸ਼ ਬ੍ਰਿਟੇਨ 'ਚ, ਜਿਸ ਦੇਸ਼ ਨੇ ਪੂਰੀ ਦਨੀਆ 'ਤੇ ਰਾਜ ਕੀਤਾ। ਉਸੇ ਦੇਸ਼ ਦੇ ਇੱਕ ਪਿੰਡ 'ਚ ਅੱਜ ਵੀ ਲੋਕ ਬਗੈਰ ਕੱਪੜਿਆਂ ਦੇ ਰਹਿੰਦੇ ਹਨ। ਦੱਸ ਦੇਈਏ ਕਿ ਯੂਕੇ ਦੇ ਹਰਟਫੋਰਡਸ਼ਾਇਰ 'ਚ ਸਥਿੱਤ ਸਪੀਲਪਲਾਟਜ਼ ਨਾਂਅ ਦੀ ਥਾਂ ਉੱਤੇ ਸਥਿੱਤ ਹੈ। ਹਾਲਾਂਕਿ, ਇਹ ਲੋਕ ਗਰੀਬ ਨਹੀਂ ਹਨ, ਨਾ ਹੀ ਅਨਪੜ੍ਹ ਅਤੇ ਨਾ ਵਹਿਸ਼ੀ... ਇਹ ਪੜ੍ਹੇ-ਲਿਖੇ ਅਤੇ ਅਮੀਰ ਲੋਕ ਹਨ ਜੋ ਕਈ ਸਾਲਾਂ ਤੋਂ ਇੱਕ ਪਰੰਪਰਾ ਦੀ ਪਾਲਣਾ ਕਰ ਰਹੇ ਹਨ ਅਤੇ ਆਪਣੇ ਪਿੰਡ 'ਚ ਬਗੈਰ ਕੱਪੜਿਆਂ ਦੇ ਰਹਿ ਰਹੇ ਹਨ।


85 ਸਾਲਾਂ ਤੋਂ ਅਜਿਹਾ ਕਰਦੇ ਆ ਰਹੇ ਲੋਕ


ਇਸ ਪਿੰਡ ਦੇ ਲੋਕ ਅੱਜ ਤੋਂ ਨਹੀਂ ਸਗੋਂ ਪਿਛਲੇ 85 ਸਾਲਾਂ ਤੋਂ ਬਗੈਰ ਕੱਪੜਿਆਂ ਦੇ ਰਹਿ ਰਹੇ ਹਨ। ਇੱਥੇ ਰਹਿਣ ਵਾਲੇ ਲੋਕ ਪੜ੍ਹੇ ਲਿਖੇ ਅਤੇ ਅਮੀਰ ਹਨ। ਪਰ ਸਭ ਕੁਝ ਹੋਣ ਦੇ ਬਾਵਜੂਦ ਇੱਥੇ ਔਰਤਾਂ ਅਤੇ ਮਰਦਾਂ ਦੇ ਨਾਲ-ਨਾਲ ਬੱਚੇ, ਬੁੱਢੇ ਅਤੇ ਜਵਾਨ ਵੀ ਕੋਈ ਕੱਪੜੇ ਨਹੀਂ ਪਹਿਨਦੇ। ਇਸ ਅਜੀਬੋ-ਗਰੀਬ ਪਿੰਡ ਦੀ ਖੋਜ ਸਾਲ 1929 'ਚ ਇਸੁਲਟ ਰਿਚਰਡਸਨ ਨੇ ਕੀਤੀ ਸੀ।


ਸੈਲਾਨੀਆਂ 'ਤੇ ਲਾਗੂ ਹੁੰਦੇ ਹਨ ਨਿਯਮ


ਇਹ ਪਿੰਡ ਪੂਰੀ ਦੁਨੀਆ 'ਚ ਮਸ਼ਹੂਰ ਹੈ ਅਤੇ ਲੋਕ ਇੱਥੇ ਘੁੰਮਣ ਲਈ ਆਉਂਦੇ ਹਨ। ਹਾਲਾਂਕਿ ਹੈਰਾਨੀ ਦੀ ਗੱਲ ਇਹ ਹੈ ਕਿ ਇੱਥੇ ਘੁੰਮਣ ਆਉਣ ਵਾਲਿਆਂ ਨੂੰ ਵੀ ਬਗੈਰ ਕੱਪੜਿਆਂ ਦੇ ਹੀ ਰਹਿਣਾ ਪੈਂਦਾ ਹੈ ਕਿਉਂਕਿ ਇਹ ਨਿਯਮ ਬਾਹਰੋਂ ਆਉਣ ਵਾਲੇ ਲੋਕਾਂ 'ਤੇ ਵੀ ਲਾਗੂ ਹੁੰਦਾ ਹੈ। ਜੇਕਰ ਕੋਈ ਇੱਥੇ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਕਈ ਦਿਨ ਬਗੈਰ ਕੱਪੜਿਆਂ ਦੇ ਰਹਿਣਾ ਪਵੇਗਾ। ਹਾਲਾਂਕਿ ਬਹੁਤ ਜ਼ਿਆਦਾ ਠੰਢ ਹੋਣ 'ਤੇ ਕੱਪੜੇ ਪਹਿਨਣ ਦੀ ਇਜਾਜ਼ਤ ਹੈ, ਪਰ ਇਹ ਉਨ੍ਹਾਂ ਦੀ ਇੱਛਾ 'ਤੇ ਨਿਰਭਰ ਕਰਦਾ ਹੈ।