What happens if cold drink is heated and drunk: ਕੋਲਡ ਡਰਿੰਕ ਦੇ ਨਾਂ ਤੋਂ ਹੀ ਸਪੱਸ਼ਟ ਹੈ ਕਿ ਕੋਲਡ ਡਰਿੰਕ ਦਾ ਮਜ਼ਾ ਉਦੋਂ ਹੀ ਆਉਂਦਾ ਹੈ ਜਦੋਂ ਇਹ ਬਹੁਤ ਜ਼ਿਆਦਾ ਠੰਢਾ ਹੋਵੇ। ਜਦੋਂ ਕੋਲਡ ਡਰਿੰਕ ਥੋੜ੍ਹਾ ਗਰਮ ਹੁੰਦਾ ਹੈ ਤਾਂ ਇਸ ਦਾ ਸਵਾਦ ਬਹੁਤ ਬਦਲ ਜਾਂਦਾ ਹੈ ਤੇ ਇਸ ਨੂੰ ਪੀਣ ਵਿੱਚ ਬਿਲਕੁਲ ਵੀ ਮਜ਼ਾ ਨਹੀਂ ਆਉਂਦਾ ਪਰ, ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਕੋਲਡ ਡਰਿੰਕ ਗਰਮ ਕਰਕੇ ਪੀਤੀ ਜਾਵੇ ਤਾਂ ਕੀ ਹੋਵੇਗਾ? ਦੂਜੇ ਪਾਸੇ ਜੇਕਰ ਕੋਈ ਇਸ ਨੂੰ ਪੀ ਵੀ ਲਵੇ ਤਾਂ ਕੀ ਸਰੀਰ ਨੂੰ ਕੋਈ ਨੁਕਸਾਨ ਹੋਵੇਗਾ? ਆਓ ਜਾਣਦੇ ਹਾਂ ਇਸ ਬਾਰੇ।


ਕੋਲਡ ਡਰਿੰਕ ਨੂੰ ਗਰਮ ਕਰਨ ਨਾਲ ਕੀ ਹੋਵੇਗਾ?


ਇੱਕ ਖੋਜ ਵਿੱਚ ਜਦੋਂ ਕੋਕਾ ਕੋਲਾ ਕੈਨ ਦੀ ਕੋਲਡ ਡਰਿੰਕ ਨੂੰ ਗਰਮ ਕੀਤਾ ਸੀ। ਜਦੋਂ ਇਸ ਨੂੰ ਲਗਾਤਾਰ ਗਰਮ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਇਸ ਦੇ ਰੰਗ 'ਚ ਵੀ ਕਾਫੀ ਫਰਕ ਆ ਗਿਆ ਹੈ। ਕੋਕਾ-ਕੋਲਾ ਦਾ ਰੰਗ ਪਹਿਲਾਂ ਨਾਲੋਂ ਗੂੜਾ ਹੋ ਗਿਆ ਸੀ। ਇਸ ਤੋਂ ਬਾਅਦ ਦੇਖਿਆ ਗਿਆ ਕਿ ਕੋਲਡ ਡਰਿੰਕ ਅੱਧੇ ਤੋਂ ਵੱਧ ਭਾਫ ਬਣ ਗਿਆ ਸੀ ਤੇ ਅੰਤ ਵਿੱਚ ਸਿਰਫ ਥੋੜਾ ਜਿਹਾ ਤਰਲ ਪਦਾਰਥ ਬਚਿਆ ਸੀ, ਜਿਸ ਨੂੰ ਸ਼ੂਗਰ ਕਿਹਾ ਜਾ ਸਕਦਾ ਹੈ।


ਗਰਮ ਕੋਲਡ ਡਰਿੰਕ ਨਾਲ ਕੀ ਨੁਕਸਾਨ ਹੋਵੇਗਾ?


ਜੇਕਰ ਅਸੀਂ ਕਿਸੇ ਠੰਡੇ ਪਦਾਰਥ ਨੂੰ ਗਰਮ ਕਰਦੇ ਹਾਂ ਤਾਂ ਉਹ ਤੇਜ਼ੀ ਨਾਲ ਕਾਰਬੋਨੇਸ਼ਨ ਗੁਆਉਣਾ ਸ਼ੁਰੂ ਕਰ ਦਿੰਦਾ ਹੈ। ਜੇਕਰ ਗਰਮ ਕੋਲਡ ਡਰਿੰਕ ਪੀਣ ਨਾਲ ਹੋਣ ਵਾਲੇ ਨੁਕਸਾਨ ਦੀ ਗੱਲ ਕਰੀਏ ਤਾਂ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ ਪਰ ਕੋਲਡ ਡਰਿੰਕ ਪੀਣ ਨਾਲ ਹੋਣ ਵਾਲੇ ਨੁਕਸਾਨ ਬਹੁਤ ਹਨ। ਹਾਲਾਂਕਿ, ਮੰਨਿਆ ਜਾਂਦਾ ਹੈ ਕਿ ਇਹ ਆਸਾਨੀ ਨਾਲ ਪਚਣ ਵਾਲਾ ਨਹੀਂ ਹੋਵੇਗਾ ਅਤੇ ਪੇਟ ਦੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ।


ਉਂਝ ਵੀ ਲਗਾਤਾਰ 1 ਦਿਨ ਵਿੱਚ ਇੱਕ ਤੋਂ ਵੱਧ ਕੋਲਡ ਡਰਿੰਕ ਕੈਨ ਪੀਣ ਨਾਲ ਸ਼ੂਗਰ ਵਰਗੀਆਂ ਖਤਰਨਾਕ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ। ਜੋ ਲੋਕ ਰੋਜ਼ਾਨਾ ਕੋਲਡ ਡਰਿੰਕ ਪੀਂਦੇ ਹਨ, ਉਨ੍ਹਾਂ ਵਿੱਚ ਦਿਲ ਨਾਲ ਸਬੰਧਤ ਰੋਗ ਹੋਣ ਦੀ ਸੰਭਾਵਨਾ 20% ਤੱਕ ਵੱਧ ਜਾਂਦੀ ਹੈ ਅਤੇ ਮੋਟਾਪਾ ਵੀ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਔਰਤਾਂ ਅਤੇ ਮਰਦਾਂ ਵਿੱਚ ਪਾਚਨ ਸੰਬੰਧੀ ਸਮੱਸਿਆਵਾਂ ਵੀ ਵਧ ਜਾਂਦੀਆਂ ਹਨ।


ਕੀ ਕੋਲਡ ਡਰਿੰਕ ਪੀਣਾ ਸਿਹਤ ਲਈ ਫਾਇਦੇਮੰਦ?


ਕੋਲਡ ਡਰਿੰਕ ਪੀਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਕੋਲਡ ਡਰਿੰਕਸ ਵਿੱਚ ਪਾਈ ਜਾਣ ਵਾਲੀ ਸ਼ੂਗਰ ਸਭ ਤੋਂ ਜ਼ਿਆਦਾ ਹੁੰਦੀ ਹੈ। ਕੋਲਡ ਡਰਿੰਕ ਲਗਾਤਾਰ ਪੀਣ ਨਾਲ ਸ਼ੂਗਰ (diabetes) ਵਰਗੀਆਂ ਬੀਮਾਰੀਆਂ ਦਾ ਖਤਰਾ ਵੱਧ ਸਕਦਾ ਹੈ। ਦੂਜੇ ਪਾਸੇ ਰੋਜ਼ਾਨਾ ਕੋਲਡ ਡਰਿੰਕਸ ਦਾ ਸੇਵਨ ਕਰਨ ਨਾਲ ਮੋਟਾਪਾ ਵਧਦਾ ਹੈ ਅਤੇ ਇਸ ਵਿੱਚ ਪਾਇਆ ਜਾਣ ਵਾਲਾ ਸੋਡਾ ਹੱਡੀਆਂ ਨੂੰ ਕਮਜ਼ੋਰ ਬਣਾਉਂਦਾ ਹੈ।