Village Of Dwarves : ਦੁਨੀਆ ਅਜੀਬੋ-ਗਰੀਬ ਲੋਕਾਂ ਅਤੇ ਰਹੱਸਮਈ ਥਾਵਾਂ ਨਾਲ ਭਰੀ ਹੋਈ ਹੈ। ਕੁਝ ਥਾਵਾਂ ਇੰਨੀਆਂ ਰਹੱਸਮਈ ਹਨ ਕਿ ਉਨ੍ਹਾਂ ਬਾਰੇ ਜਾਣ ਕੇ ਵਿਗਿਆਨੀ ਵੀ ਹੈਰਾਨ ਰਹਿ ਜਾਂਦੇ ਹਨ। ਅੱਜ ਅਸੀਂ ਇਕ ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਲੋਕ ਜਨਮ ਤੋਂ ਸਿਹਤਮੰਦ ਹੁੰਦੇ ਹਨ ਪਰ 7 ਸਾਲ ਦੀ ਉਮਰ ਤੋਂ ਬਾਅਦ ਉਨ੍ਹਾਂ ਦਾ ਕੱਦ ਵਧਣਾ ਬੰਦ ਹੋ ਜਾਂਦਾ ਹੈ, ਜਿਸ ਕਾਰਨ ਇੱਥੋਂ ਦੇ ਲੋਕ ਬੌਣੇ ਹੀ ਰਹਿੰਦੇ ਹਨ। ਹੈਰਾਨੀ ਦੀ ਗੱਲ ਹੈ ਕਿ ਇੱਥੇ ਰਹਿਣ ਵਾਲੇ ਜ਼ਿਆਦਾਤਰ ਲੋਕ ਬੌਣੇ ਹਨ। ਇਸ ਰਹੱਸ ਨੂੰ ਹੁਣ ਤੱਕ ਵਿਗਿਆਨੀ ਵੀ ਨਹੀਂ ਸਮਝ ਸਕੇ ਹਨ।


7 ਸਾਲ ਬਾਅਦ ਕੱਦ ਨਹੀਂ ਵੱਧਦਾ


ਚੀਨ ਦੇ ਸਿਚੁਆਨ ਸੂਬੇ 'ਚ ਇੱਕ ਅਜਿਹਾ ਪਿੰਡ ਹੈ, ਜਿੱਥੇ ਸਾਰੇ ਲੋਕ ਬੌਣੇ ਹਨ। ਕਿਹਾ ਜਾਂਦਾ ਹੈ ਕਿ ਬੱਚੇ ਜਨਮ ਦੇ ਸਮੇਂ ਆਮ ਹੁੰਦੇ ਹਨ, ਜਿਵੇਂ-ਜਿਵੇਂ ਉਹ ਵੱਡੇ ਹੁੰਦੇ ਹਨ, ਉਨ੍ਹਾਂ ਦਾ ਕੱਦ ਵੀ ਵੱਧਦਾ ਹੈ। ਪਰ 7 ਸਾਲ ਬਾਅਦ ਕੱਦ ਵਧਣਾ ਬੰਦ ਹੋ ਜਾਂਦਾ ਹੈ। ਉਂਜ ਤਾਂ ਕੁਝ ਬੱਚਿਆਂ ਦੀ ਲੰਬਾਈ 10 ਸਾਲ ਦੀ ਉਮਰ ਤੱਕ ਵੀ ਵੱਧ ਜਾਂਦੀ ਹੈ। ਪਰ, ਉਨ੍ਹਾਂ ਵਿੱਚੋਂ ਜ਼ਿਆਦਾਤਰ 7 ਸਾਲਾਂ ਬਾਅਦ ਵਧਣਾ ਬੰਦ ਕਰ ਦਿੰਦੇ ਹਨ। ਲੰਬਾਈ ਨਾ ਵਧਣ ਦਾ ਕਾਰਨ ਇਸ ਪਿੰਡ ਨੂੰ ਮਿਲਿਆ ਸ਼ਰਾਪ ਕਿਹਾ ਜਾਂਦਾ ਹੈ।


ਕਾਰਨ ਕੋਈ ਵੀ ਨਹੀਂ ਜਾਣਦਾ


ਇਹ ਪਿੰਡ ਚੀਨ ਹੀ ਨਹੀਂ ਸਗੋਂ ਪੂਰੀ ਦੁਨੀਆ ਲਈ ਰਹੱਸ ਬਣਿਆ ਹੋਇਆ ਹੈ। ਵਿਗਿਆਨੀਆਂ ਨੇ ਇੱਥੇ ਬਹੁਤ ਰਿਸਰਚ ਵੀ ਕੀਤੀ ਪਰ ਕੋਈ ਵੀ ਇਸ ਦੇ ਪਿੱਛੇ ਦਾ ਕਾਰਨ ਨਹੀਂ ਲੱਭ ਸਕਿਆ ਕਿ ਇੱਥੇ ਅਜਿਹਾ ਕੀ ਹੈ ਜੋ ਲੋਕਾਂ ਦਾ ਕੱਦ ਨਹੀਂ ਵਧਣ ਦਿੰਦਾ? ਵਿਗਿਆਨੀਆਂ ਨੇ ਇਸ ਖੇਤਰ ਦੇ ਕੁਦਰਤੀ ਸਰੋਤਾਂ, ਇੱਥੋਂ ਦੇ ਭੋਜਨ ਅਤੇ ਪਾਣੀ ਸਮੇਤ ਕਈ ਚੀਜ਼ਾਂ ਦੀ ਜਾਂਚ ਕੀਤੀ ਹੈ, ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਇੱਥੇ ਲੋਕਾਂ ਦੀ ਲੰਬਾਈ ਕਿਉਂ ਨਹੀਂ ਵਧਦੀ।


ਲੋਕਾਂ ਕੋਲ ਬਹੁਤ ਸਾਰੀਆਂ ਹਨ ਦਲੀਲਾਂ


ਇਸ ਪਿੰਡ ਦੇ ਅੱਧੇ ਤੋਂ ਵੱਧ ਲੋਕ ਬੌਣੇ ਹਨ। ਅਕਸਰ ਇੱਥੇ ਸਿਰਫ਼ 2 ਤੋਂ 3 ਫੁੱਟ ਦੀ ਲੰਬਾਈ ਵਾਲੇ ਲੋਕ ਹੀ ਨਜ਼ਰ ਆਉਂਦੇ ਹਨ। ਲੋਕਾਂ ਦੇ ਬੌਣੇ ਹੋਣ ਪਿੱਛੇ ਇੱਥੋਂ ਦੇ ਲੋਕਾਂ ਦੀਆਂ ਕਈ ਦਲੀਲਾਂ ਹਨ। ਕਈਆਂ ਦਾ ਕਹਿਣਾ ਹੈ ਕਿ ਇਹ ਪਿੰਡ ਸ਼ਰਾਪਿਆ ਹੋਇਆ ਹੈ, ਜਦਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਦਹਾਕਿਆਂ ਪਹਿਲਾਂ ਆਈ ਇੱਕ ਬਿਮਾਰੀ ਨੇ ਇੱਥੋਂ ਦੇ ਸਾਰੇ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਸੀ, ਜਿਸ ਕਾਰਨ ਇੱਥੋਂ ਦੇ ਲੋਕਾਂ ਦਾ ਕੱਦ ਨਹੀਂ ਵਧਦਾ।


ਕੱਦ ਨਾ ਵਧਣ 'ਤੇ ਵਿਗਿਆਨਕ ਦ੍ਰਿਸ਼ਟੀਕੋਣ ਕੀ ਹੈ?


ਇੱਥੇ ਰਿਸਰਚ ਕਰਨ ਵਾਲੇ ਕੁਝ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਪਿੰਡ ਦੀ ਮਿੱਟੀ 'ਚ ਪਾਰੇ ਦੀ ਮਾਤਰਾ ਜ਼ਿਆਦਾ ਹੈ। ਇਸੇ ਲਈ ਇਸ 'ਚ ਪੈਦਾ ਹੋਏ ਅਨਾਜ ਨੂੰ ਖਾਣ ਨਾਲ ਲੋਕਾਂ ਦਾ ਕੱਦ ਨਹੀਂ ਵਧਦਾ। ਇਸ ਤੋਂ ਇਲਾਵਾ ਕੁਝ ਵਿਗਿਆਨੀ ਦੱਸਦੇ ਹਨ ਕਿ ਕਈ ਸਾਲ ਪਹਿਲਾਂ ਜਾਪਾਨ ਨੇ ਇੱਥੇ ਜ਼ਹਿਰੀਲੀ ਗੈਸ ਛੱਡੀ ਸੀ, ਜੋ ਇੱਥੇ ਬੌਣੇਪਣ ਦਾ ਕਾਰਨ ਬਣ ਗਈ ਸੀ।