ਮਹਾਰਾਜ ਦੀ ਸੋਸ਼ਲ ਮੀਡੀਆ 'ਤੇ ਚੰਗੀ ਫੈਨ ਫਾਲੋਇੰਗ ਹੈ। ਉਥੇ ਉਨ੍ਹਾਂ ਦੇ ਉਪਦੇਸ਼ਾਂ ਦਾ ਵੀ ਸਿਲਸਿਲਾ ਜਾਰੀ ਰਹਿੰਦਾ ਹੈ। ਉਨ੍ਹਾਂ ਦੇ ਸ਼ਰਧਾਲੂਆਂ ਦੀ ਚੰਗੀ ਗਿਣਤੀ ਹੈ ਅਤੇ ਟਰੋਲ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ।


ਮਹਾਰਾਜ ਅਨਿਰੁੱਧਚਾਰੀਆ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ 'ਤੇ ਦਿਖਾਈ ਦਿੰਦੇ ਹਨ, ਜਿਸ ਵਿੱਚ ਉਹ ਸ਼ਰਧਾਲੂਆਂ ਨੂੰ ਗਿਆਨ ਦੀਆਂ ਗੱਲਾਂ ਦੱਸਦੇ ਹਨ। ਪਰ ਕਈ ਵਾਰ ਅਜਿਹਾ ਗਿਆਨ ਵੀ ਦਿੰਦੇ ਹਨ ਜਿਸ ਨੂੰ ਲੋਕ ਹਜ਼ਮ ਨਹੀਂ ਕਰ ਪਾਉਂਦੇ। ਹਾਲ ਹੀ 'ਚ ਉਨ੍ਹਾਂ ਦੀ ਇਕ ਕਲਿੱਪ ਸਾਹਮਣੇ ਆਈ, ਜਿਸ 'ਚ ਉਹ ਬਿਸਕੁਟ ਨੂੰ ਜ਼ਹਿਰ ਦੀ ਕਿੱਟ ਕਹਿ ਰਹੇ ਸਨ। ਹੁਣ ਇੱਕ ਤਾਜ਼ਾ ਕਲਿੱਪ ਵਿੱਚ ਉਹ ਆਈਫੋਨ ਦੀ ਕਾਢ ਬਾਰੇ ਗੱਲ ਕਰ ਰਹੇ ਹਨ।


ਮਹਾਰਾਜ ਦੱਸਦੇ ਹਨ ਕਿ ਆਈਫੋਨ ਕਿੱਥੋਂ ਆਇਆ। ਸਭ ਤੋਂ ਪਹਿਲਾਂ ਉਹ ਕਹਿੰਦੇ ਹਨ ਕਿ ਤੁਸੀਂ ਸਾਰਿਆਂ ਨੇ ਆਈਫੋਨ ਦਾ ਨਾਮ ਸੁਣਿਆ ਹੋਵੇਗਾ। ਆਈਫੋਨ ਸਭ ਤੋਂ ਵੱਡਾ ਬ੍ਰਾਂਡ ਹੈ। ਸਾਰੇ ਆਈਫੋਨ ਉਤਪਾਦਾਂ 'ਤੇ ਕੱਟਿਆ ਹੋਇਆ ਸੇਬ ਲੱਗਿਆ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਇਹ ਕਿੱਥੋਂ ਆਇਆ ਹੈ?


ਇਸ ਤੋਂ ਬਾਅਦ ਉਹ ਤੁਰੰਤ ਨਿੰਮ ਕਰੋਲੀ ਬਾਬਾ ਦਾ ਜ਼ਿਕਰ ਕਰਨਾ ਸ਼ੁਰੂ ਕਰ ਦਿੰਦੇ ਹਨ। ਉਹ ਕਹਿੰਦੇ ਹਨ ਕਿ ਸਾਡੇ ਇਥੇ ਇੱਕ ਸੰਤ ਨਿੰਮ ਕਰੋਲੀ ਬਾਬਾ ਜੀ ਹੋਇਆ ਕਰਦੇ ਸਨ। ਇੱਕ ਅਮਰੀਕਨ ਚੇਲਾ ਉਨ੍ਹਾਂ ਕੋਲ ਆਇਆ ਅਤੇ ਕਹਿਣ ਲੱਗਾ, ਗੁਰੂ ਜੀ ਅਸੀਂ ਫੈਕਟਰੀ ਲਾਉਣੀ ਚਾਹੁੰਦੇ ਹਾਂ।






ਉਸ ਦਾ ਨਾਮ ਸਮਝ ਨਹੀਂ ਆ ਰਿਹਾ। ਮਹਾਰਾਜ ਜੀ ਕੋਲ ਇਕ ਸੇਬ ਪਿਆ ਸੀ। ਇਸ ਤੋਂ ਬਾਅਦ ਮਹਾਰਾਜ ਜੀ ਨੇ ਉਹ ਸੇਬ ਖਾਧਾ। ਖਾਣ ਤੋਂ ਬਾਅਦ ਚੇਲੇ ਨੂੰ ਦੇ ਦਿੱਤਾ ਅਤੇ ਕਿਹਾ, ਇਹ ਤੁਹਾਡੀ ਫੈਕਟਰੀ ਦਾ ਸੈਂਪਲ ਹੈ। ਮਹਾਰਾਜ ਜੀ ਨੇ ਉਸ ਚੇਲੇ ਨੂੰ ਸਿਰਫ਼ ਖਾਧਾ ਹੋਇਆ ਸੇਬ ਦਿੱਤਾ ਅਤੇ ਉਸ ਸੇਬ ਨੂੰ ਚੇਲੇ ਨੇ ਇੰਨਾ ਵੱਡਾ ਬ੍ਰਾਂਡ ਬਣਾ ਦਿੱਤਾ।


ਅੱਜ ਇਹ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਬ੍ਰਾਂਡ ਹੈ। ਆਈਫੋਨ, ਆਈਪੈਡ ਆਦਿ ਉਸਦੇ ਕਈ  ਸਾਰੇ ਉਤਪਾਦ ਹਨ। ਹੁਣ ਇਹ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਕਈ ਲੋਕ ਮਹਾਰਾਜ ਨੂੰ ਪਖੰਡੀ ਵੀ ਕਹਿ ਰਹੇ ਹਨ। ਟਵਿੱਟਰ 'ਤੇ ਯੂਜ਼ਰ ਨੇ ਕੈਪਸ਼ਨ 'ਚ ਇਹ ਵੀ ਲਿਖਿਆ ਹੈ ਕਿ ਬਿਸਕੁਟ ਅਤੇ ਉਸਦੇ ਉਤੇ ਦੀ ਅਥਾਹ ਜਾਣਕਾਰੀ ਤੋਂ ਬਾਅਦ ਆਈਫੋਨ ਦਾ ਨਾਂ ਕਿਵੇਂ ਆਇਆ, ਇਸ ਦੀ ਸ਼ੁਰੂਆਤ ਕਿੱਥੋਂ ਹੋਈ, ਸੁਣੋ ਇਸ ਪਾਖੰਡੀ ਤੋਂ।