ਨਵੀਂ ਦਿੱਲੀ: ਆਖਰਕਾਰ ਪਤਾ ਲੱਗ ਹੀ ਗਿਆ ਹੈ ਕਿ ਮਨੁੱਖ ਸ਼ਰਾਬ ਦੇ ਆਦੀ ਕਿਉਂ ਹੋ ਜਾਂਦਾ ਹੈ। ਦਰਅਸਲ, ਮਨੁੱਖ ਨੂੰ ਸ਼ਰਾਬ ਦੀ ਆਦਤ ਲੱਗਣ ਦਾ ਕਾਰਨ ਜਾਣਨ ਲਈ ਬਾਂਦਰਾਂ 'ਤੇ ਰਿਸਰਚ ਕੀਤੀ ਗਈ। ਇਸ ਲਈ ਬਾਂਦਰਾਂ ਵੱਲੋਂ ਖਾਧੇ ਗਏ ਫਲਾਂ ਤੇ ਉਨ੍ਹਾਂ ਦੇ ਪਿਸ਼ਾਬ ਦੇ ਨਮੂਨੇ ਦੀ ਜਾਂਚ ਕੀਤੀ ਗਈ, ਜਿਸ 'ਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ। ਇਸ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਬਾਂਦਰਾਂ ਵੱਲੋਂ ਖਾਧੇ ਗਏ ਫਲਾਂ 'ਚ ਅਲਕੋਹਲ ਦੀ 2 ਫ਼ੀਸਦੀ ਮਾਤਰਾ ਮੌਜੂਦ ਹੁੰਦੀ ਹੈ। 25 ਸਾਲਾਂ ਤੋਂ ਹੋ ਰਹੀ ਸੀ ਰਿਸਰਚਮੀਡੀਆ ਰਿਪੋਰਟਾਂ ਮੁਤਾਬਕ ਇਹ ਰਿਪੋਰਟ Royal Society Open Science ਦੇ ਜਰਨਲ 'ਚ ਪ੍ਰਕਾਸ਼ਿਤ ਹੋਈ ਹੈ। ਦਰਅਸਲ, ਬਰਕਲੇ ਦੀ ਕੈਲੀਫ਼ੋਰਨੀਆ ਯੂਨੀਵਰਸਿਟੀ ਦੇ ਜੀਵ ਵਿਗਿਆਨੀ ਰੌਬਰਟ ਡੁਡਲੇ 25 ਸਾਲਾਂ ਤੋਂ ਮਨੁੱਖਾਂ 'ਚ ਸ਼ਰਾਬ ਦੀ ਆਦਤ ਬਾਰੇ ਖੋਜ ਕਰ ਰਹੇ ਹਨ। ਉਨ੍ਹਾਂ ਨੇ ਇਸ 'ਤੇ 2014 'ਚ ਇਕ ਕਿਤਾਬ ਵੀ ਲਿਖੀ ਸੀ, ਜਿਸ 'ਚ ਇਹ ਸੰਕੇਤ ਦਿੱਤਾ ਗਿਆ ਸੀ ਕਿ ਸ਼ਰਾਬ ਪ੍ਰਤੀ ਮਨੁੱਖਾਂ ਦੀ ਲਤ ਬਾਂਦਰਾਂ ਦੇ ਦੇਣ ਹੈ। ਬਾਂਦਰ ਸ਼ਰਾਬ ਦੀ ਮਹਿਕ ਕਾਰਨ ਫਲਾਂ ਦੇ ਪੱਕਣ ਦੀ ਉਡੀਕ ਕਰਦੇ ਹਨ। ਇਸ ਤਰ੍ਹਾਂ ਕੀਤੀ ਰਿਸਰਚਇਸ ਤੋਂ ਬਾਅਦ ਮਨੁੱਖਾਂ 'ਚ ਸ਼ਰਾਬ ਦੀ ਲਤ ਨੂੰ ਜਾਣਨ ਲਈ ਇੱਕ ਨਵਾਂ ਅਧਿਐਨ ਕੀਤਾ ਗਿਆ। ਇਹ ਅਧਿਐਨ ਕੈਲੀਫ਼ੋਰਨੀਆ ਯੂਨੀਵਰਸਿਟੀ ਦੇ ਜੀਵ ਵਿਗਿਆਨੀਆਂ ਨੇ ਕੀਤਾ ਹੈ। ਉਨ੍ਹਾਂ ਨੇ ਪਨਾਮਾ 'ਚ ਪਾਏ ਜਾਂਦੇ Black handed spider monkey ਵੱਲੋਂ ਖਾਧੇ ਫਲਾਂ ਅਤੇ ਪਿਸ਼ਾਬ ਦੇ ਨਮੂਨੇ ਇਕੱਠੇ ਕੀਤੇ। ਇਹ ਬਾਂਦਰ ਕੁਝ ਸੜੇ ਫਲ ਖਾਣਾ ਪਸੰਦ ਕਰਦੇ ਹਨ। ਇਸ 'ਚ 1 ਤੋਂ 2 ਫ਼ੀਸਦੀ ਅਲਕੋਹਲ ਦੀ ਮਾਤਰਾ ਸੀ, ਜੋ ਕੁਦਰਤੀ ਫਰਮੈਂਟੇਸ਼ਨ ਤੋਂ ਆਈ ਸੀ। ਇਹ ਮਾਤਰਾ ਘੱਟ ਅਲਕੋਹਲ ਵਾਲੀ ਬੀਅਰ ਦੇ ਬਰਾਬਰ ਹੈ। ਇਸ ਤੋਂ ਇਲਾਵਾ ਬਾਂਦਰਾਂ ਦੇ ਪਖਾਨੇ ਵਿੱਚੋਂ ਵੀ ਸ਼ਰਾਬ ਦੇ ਅੰਸ਼ ਮਿਲੇ ਹਨ। ਬਾਂਦਰਾਂ ਦੇ ਖਾਧੇ ਫਲਾਂ ਕਾਰਨ ਮਨੁੱਖ ਨੂੰ ਲੱਗੀ ਸ਼ਰਾਬ ਦੀ ਲਤ!ਇਸ ਤੋਂ ਇਹ ਸਿੱਟਾ ਕੱਢਿਆ ਗਿਆ ਕਿ ਉਹ ਸ਼ਰਾਬ ਦੀ ਵਰਤੋਂ ਊਰਜਾ ਲਈ ਕਰਦੇ ਹਨ। ਇਸ ਅਧਿਐਨ ਦਾ ਉਦੇਸ਼ ਇਹ ਜਾਣਨਾ ਹੈ ਕਿ ਕੀ ਮਨੁੱਖਾਂ 'ਚ ਸ਼ਰਾਬ ਪੀਣ ਦੀ ਇੱਛਾ ਬਾਂਦਰਾਂ ਦੇ ਫਲ ਖਾਣ ਨਾਲ ਤਾਂ ਨਹੀਂ ਆਈ। ਹਾਲਾਂਕਿ ਹੁਣ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬਾਂਦਰ ਉਂਜ ਕਿੰਨੇ ਫਲ ਖਾਂਦੇ ਹਨ, ਜਿਸ 'ਚ ਸ਼ਰਾਬ ਹੋਵੇ ਅਤੇ ਉਸ ਤੋਂ ਉਨ੍ਹਾਂ ਦੇ ਵਿਵਹਾਰ 'ਚ ਕੀ ਬਦਲਾਅ ਆਉਂਦੇ ਹਨ?
ਮਨੁੱਖਾਂ ਨੂੰ ਕਿਉਂ ਪੈ ਜਾਂਦੀ ਸ਼ਰਾਬ ਦੀ ਆਦਤ? ਵਿਗਿਆਨੀਆਂ ਨੇ ਲੱਭਿਆ ਅਨੋਖਾ ਕਾਰਨ!
ਏਬੀਪੀ ਸਾਂਝਾ | 03 Apr 2022 11:08 AM (IST)
ਆਖਰਕਾਰ ਪਤਾ ਲੱਗ ਹੀ ਗਿਆ ਹੈ ਕਿ ਮਨੁੱਖ ਸ਼ਰਾਬ ਦੇ ਆਦੀ ਕਿਉਂ ਹੋ ਜਾਂਦਾ ਹੈ। ਦਰਅਸਲ, ਮਨੁੱਖ ਨੂੰ ਸ਼ਰਾਬ ਦੀ ਆਦਤ ਲੱਗਣ ਦਾ ਕਾਰਨ ਜਾਣਨ ਲਈ ਬਾਂਦਰਾਂ 'ਤੇ ਰਿਸਰਚ ਕੀਤੀ ਗਈ।
ਸੰਕੇਤਕ ਤਸਵੀਰ