Wild Cat Viral Video: ਜੰਗਲ (forest) 'ਚ ਕਈ ਤਰ੍ਹਾਂ ਦੇ ਜੀਵ ਰਹਿੰਦੇ ਹਨ, ਜਿਨ੍ਹਾਂ 'ਚੋਂ ਕੁਝ ਇਨਸਾਨਾਂ ਲਈ ਕਾਫੀ ਘਾਤਕ ਹਨ, ਜਦਕਿ ਕੁਝ ਜਾਨਵਰ ਸਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ। ਕੈਂਪਿੰਗ (Camping) ਦੇ ਸ਼ੌਕੀਨ ਕੁਝ ਲੋਕ ਅਕਸਰ ਜੰਗਲਾਂ ਵਿੱਚ ਡੇਰੇ ਲਾਉਂਦੇ ਦੇਖੇ ਜਾਂਦੇ ਹਨ। ਇਸ ਦੌਰਾਨ ਉਹ ਆਪਣੇ ਤਜ਼ਰਬੇ ਨੂੰ ਦੂਜਿਆਂ ਨਾਲ ਸਾਂਝਾ ਕਰਨ ਲਈ ਇਸ ਨੂੰ ਫਿਲਮਾਉਂਦੇ ਵੀ ਹਨ।


ਮੌਜੂਦਾ ਸਮੇਂ ਵਿੱਚ ਅਜਿਹਾ ਕਈ ਵਾਰ ਦੇਖਿਆ ਗਿਆ ਹੈ ਕਿ ਜੰਗਲਾਂ ਵਿੱਚ ਕੈਪਿੰਗ (Camping) ਕਈ ਵਾਰ ਖ਼ਤਰੇ ਤੋਂ ਖਾਲੀ ਨਹੀਂ ਹੁੰਦੀ। ਕਈ ਵਾਰ ਕੈਂਪਿੰਗ ਕੁਝ ਭਿਆਨਕ ਜੀਵਾਂ ਦੇ ਮੁਕਾਬਲੇ ਕਾਰਨ ਕਾਫ਼ੀ ਖ਼ਤਰਨਾਕ ਹੋ ਜਾਂਦੀ ਹੈ। ਅਜਿਹਾ ਹੀ ਇੱਕ ਵੀਡੀਓ ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਇਆ ਹੈ ਜਦੋਂ ਇੱਕ ਵਿਅਕਤੀ ਕੈਂਪ ਵਿੱਚ ਰਾਤ ਲਈ ਅੱਗ ਬਾਲਣ ਲਈ ਲੱਕੜਾਂ ਦੀ ਤਲਾਸ਼ ਕਰਦਾ ਦੇਖਿਆ ਗਿਆ।


ਰੁੱਖ 'ਤੇ ਬੈਠੀ ਸੀ ਜੰਗਲੀ ਬਿੱਲੀ


ਵਾਇਰਲ ਹੋ ਰਹੀ ਕਲਿੱਪ ਵਿੱਚ ਇੱਕ ਵਿਅਕਤੀ ਰੱਸੀ ਦੀ ਮਦਦ ਨਾਲ ਦਰੱਖਤ ਉੱਤੇ ਚੜ੍ਹਦਾ ਨਜ਼ਰ ਆ ਰਿਹਾ ਹੈ। ਉਸੇ ਸਮੇਂ, ਉਸ ਨੂੰ ਸਾਹਮਣੇ ਦਰੱਖਤ 'ਤੇ ਇੱਕ ਵੱਡੀ ਨਸਲ ਦੀ ਇੱਕ ਭਿਅੰਕਰ ਬਿੱਲੀ ਦਿਖਾਈ ਦਿੰਦੀ ਹੈ। ਇਹ ਬਿੱਲੀ ਆਮ ਤੌਰ 'ਤੇ ਘਰਾਂ ਵਿਚ ਰਹਿਣ ਵਾਲੀ ਬਿੱਲੀ ਨਾਲੋਂ ਬਹੁਤ ਵੱਡੀ ਹੁੰਦੀ ਹੈ ਅਤੇ ਜੰਗਲੀ ਹੋਣ ਦੇ ਨਾਲ-ਨਾਲ ਬਹੁਤ ਮਜ਼ਬੂਤ ​​ਸਰੀਰ ਦੀ ਵੀ ਹੁੰਦੀ ਹੈ।


 



ਵਾਇਰਲ ਹੋਈ ਵੀਡੀਓ


ਇਹ ਕਲਿੱਪ ਸੋਸ਼ਲ ਮੀਡੀਆ (Social Media)  'ਤੇ ਸਾਹਮਣੇ ਆਉਣ ਤੋਂ ਬਾਅਦ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਵਿਅਕਤੀ ਬਿੱਲੀ (Wild Cat) ਨੂੰ ਭਜਾਉਣ ਲਈ ਚੀਕਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਬਿੱਲੀ ਬਿਨਾਂ ਕਿਸੇ ਡਰ ਦੇ ਉਸ ਦੇ ਸਾਹਮਣੇ ਦਰੱਖਤ ਦੀ ਟਾਹਣੀ 'ਤੇ ਖੜ੍ਹੀ ਉਸ 'ਤੇ ਹਮਲਾ ਕਰਨ ਦੀ ਤਿਆਰੀ ਕਰਦੀ ਦਿਖਾਈ ਦਿੰਦੀ ਹੈ। ਫਿਲਹਾਲ ਯੂਜ਼ਰਸ ਵੀਡੀਓ ਦੇਖ ਕੇ ਹੈਰਾਨ ਹਨ। ਇਸ ਦੇ ਨਾਲ ਹੀ ਵੱਡੀ ਗਿਣਤੀ 'ਚ ਲੋਕ ਆਪਣੀ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।