ਨਵੀਂ ਦਿੱਲੀ: ਮਗਰਮੱਛਾਂ ਵਿੱਚ ਸਭ ਤੋਂ ਵੱਡੇ ਜਾਨਵਰ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਸ਼ਕਤੀ ਹੁੰਦੀ ਹੈ। ਬਹੁਤੇ ਵਾਰ, ਉਹ ਪਾਣੀ ਦੇ ਹੇਠਾਂ ਸ਼ਿਕਾਰ ਦੀ ਭਾਲ ਕਰਦੇ ਹਨ, ਪਰ ਕਈ ਵਾਰ ਜਦੋਂ ਉਨ੍ਹਾਂ ਨੂੰ ਸ਼ਿਕਾਰ ਨਹੀਂ ਮਿਲਦਾ ਤਾਂ ਉਹ ਪਾਣੀ ਤੋਂ ਬਾਹਰ ਆ ਜਾਂਦੇ ਹਨ ਤੇ ਸ਼ਿਕਾਰ ਦੀ ਭਾਲ ਸ਼ੁਰੂ ਕਰਦੇ ਹਨ।


ਮਗਰਮੱਛ ਪਾਣੀ ਵਿੱਚ ਹੀ ਨਹੀਂ ਬਲਕਿ ਜ਼ਮੀਨ 'ਤੇ ਵੀ ਅਸਾਨੀ ਨਾਲ ਜ਼ਿੰਦਾ ਰਹਿ ਸਕਦੇ ਹਨ। ਇਸੇ ਕਰਕੇ ਉਹ ਅਕਸਰ ਪਾਣੀ ਤੋਂ ਬਾਹਰ ਨਿਕਲਣ ਦੇ ਬਾਅਦ ਵੀ ਸ਼ਿਕਾਰ ਕਰਦੇ ਹਨ। ਇਨ੍ਹਾਂ ਸਾਰੀਆਂ ਗੱਲਾਂ ਦੇ ਬਾਵਜੂਦ ਕਈ ਵਾਰ ਸ਼ਿਕਾਰ ਮਗਰਮੱਛ ਦੇ ਮੂੰਹ ਵਿੱਚੋਂ ਨਿਕਲ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਇੱਕ ਅਜਿਹਾ ਹੀ ਵੀਡੀਓ ਦੇਖਣ ਨੂੰ ਮਿਲਿਆ ਹੈ।


ਵੇਖੋ ਵਾਈਰਲ ਵੀਡੀਓ:






ਵਾਈਰਸ ਵੀਡੀਓ 'ਚ ਇੱਕ ਅਫਰੀਕੀ ਬਾਰਹਾਂਸਿੰਘਾਂ ਨੇ ਨਦੀ ਪਾਰ ਕਰਨ ਦੀ ਗਲਤੀ ਕੀਤੀ। ਕਿਉਂਕਿ ਇਸ ਨਦੀ ਵਿੱਚ ਖ਼ਤਰਨਾਕ ਮਗਰਮੱਛ ਸੀ ਤੇ ਉਸ ਨੇ ਅਫਰੀਕੀ ਬਾਰਹਾਂਸਿੰਘਾਂ 'ਤੇ ਹਮਲਾ ਕਰ ਦਿੱਤਾ। ਉਸ ਤੋਂ ਬਾਅਦ ਕੀ ਹੋਇਆ ਤੁਸੀਂ ਇਸ ਵੀਡੀਓ ਵਿੱਚ ਵੇਖ ਸਕਦੇ ਹੋ।


ਦੱਸ ਦਈਏ ਕਿ ਇਹ ਵੀਡੀਓ ਟਵਿੱਟਰ ਅਕਾਊਂਟ @iftirass ਤੋਂ ਸਾਂਝਾ ਕੀਤਾ ਗਿਆ ਹੈ। ਜੋ ਹੁਣ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਹੁਣ ਤੱਕ ਸਾਢੇ ਛੇ ਸੌ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਨਾਲ ਹੀ ਇਸ ਵੀਡੀਓ ਨੂੰ ਕਾਫੀ ਲਾਈਕ ਵੀ ਮਿਲ ਰਹੇ ਹਨ।


ਵੀਡੀਓ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਜਿਵੇਂ ਹੀ ਰੇਨਡੀਅਰ ਨਦੀ ਦੇ ਮੱਧ ਵਿੱਚ ਪਹੁੰਚਦਾ ਹੈ, ਇੱਕ ਮਗਰਮੱਛ ਇਸ 'ਤੇ ਹਮਲਾ ਕਰਕੇ ਇਸਨੂੰ ਫੜ ਲੈਂਦਾ ਹੈ। ਪਰ ਬਹਾਰਸਿੰਘਾ ਆਪਣੀ ਜਾਨ ਬਚਾਉਣ ਲਈ ਆਪਣੀ ਸਾਰੀ ਤਾਕਤ ਲਗਾਉਂਦਾ ਹੈ ਅਤੇ ਹੌਲੀ ਹੌਲੀ ਨਦੀ ਦੇ ਕਿਨਾਰੇ ਆ ਜਾਂਦਾ ਹੈ। ਮਗਰਮੱਛ ਵੀ ਹਾਰ ਨਹੀਂ ਮੰਨਦਾ ਅਤੇ ਇਸਨੂੰ ਖਿੱਚਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।


ਇਹ ਵੀ ਪੜ੍ਹੋ: Indian Army Recruitment 2021: ਅਫ਼ਸਰਾਂ ਦੀਆਂ ਅਸਾਮੀਆਂ ਲਈ ਨੋਟੀਫਿਕੇਸ਼ਨ, ਤਨਖਾਹ ਹੋਵੇਗੀ 2 ਲੱਖ ਤੱਕ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904