ਰੋਮ: ਇਟਲੀ ‘ਚ ਅਜਿਹੀ ਅਨੋਖੀ ਘਟਨਾ ਵਾਪਰੀ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਆਮ ਤੌਰ ‘ਤੇ ਟੂਟੀ ਵਿੱਚੋਂ ਪਾਣੀ ਨਿਕਲਦਾ ਹੈ ਪਰ ਇੱਥੇ ਸ਼ਰਾਬ ਵਗਣੀ ਸ਼ੁਰੂ ਹੋ ਗਈ। ਮੋਡੇਨਾ ‘ਚ ਲੋਕਾਂ ਨੇ 20 ਦੇ ਕਰੀਬ ਘਰਾਂ ਦੀਆਂ ਟੂਟੀਆਂ ਵਿੱਚੋਂ ਸ਼ਰਾਬ ਨਿਕਲਣ ‘ਤੇ ਉਨ੍ਹਾਂ ਨੇ ਸ਼ਰਾਬ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ।
ਖ਼ਬਰਾਂ ਮੁਤਾਬਕ 20 ਘਰਾਂ ਦੀ ਟੂਟੀਆਂ ਵਿੱਚੋਂ ਤਿੰਨ ਘੰਟਿਆਂ ਲਈ ਸ਼ਰਾਬ ਛੱਡੀ ਗਈ ਸੀ। ਜਾਂਚ ‘ਚ ਇਹ ਗੱਲ ਸਾਹਮਣੇ ਆਈ ਕਿ ਸਥਾਨਕ ਜਲ ਸਪਲਾਈ ‘ਚ ਸ਼ਰਾਬ ਮਿਲਣ ਕਾਰਨ ਇਹ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਸ਼ਰਾਬ ਇਕੱਠੀ ਹੋਣ ਕਰਕੇ ਉੱਚ ਦਬਾਅ ਕਾਰਨ ਲੀਕਜ ਸ਼ੁਰੂ ਹੋ ਗਈ ਸੀ। ਇਸ ਕਰਕੇ ਟੂਟੀ ਤੋਂ ਪਾਣੀ ਦੀ ਬਜਾਏ ਸ਼ਰਾਬ ਆਉਣ ਲੱਗੀ। ਹਾਲਾਂਕਿ, ਬਾਅਦ ਵਿੱਚ ਤਕਨੀਕੀ ਖਾਮੀਆਂ ਨੂੰ ਦੂਰ ਕੀਤਾ ਗਿਆ। ਇਸ ਸਮੇਂ ਦੌਰਾਨ ਲੋਕਾਂ ਨੇ ਸ਼ਰਾਬ ਦਾ ਖੂਬ ਅਨੰਦ ਲਿਆ। ਉਨ੍ਹਾਂ ਨੇ ਬਾਅਦ ਵਿੱਚ ਸ਼ਰਾਬ ਪੀਣ ਲਈ ਘੜੇ ਭਰ ਲਏ।
ਕੇਰਲ ਵਿੱਚ ਵੀ ਲਾਪ੍ਰਵਾਹੀ ਦਾ ਮਾਮਲਾ ਆਇਆ ਸੀ ਸਾਹਮਣੇ:
ਅਜਿਹਾ ਹੀ ਇੱਕ ਮਾਮਲਾ ਕੁਝ ਮਹੀਨੇ ਪਹਿਲਾਂ ਭਾਰਤ ਦੇ ਕੇਰਲਾ ਵਿੱਚ ਸਾਹਮਣੇ ਆਇਆ ਸੀ। ਚਲਾਕੂਡੀ ਦੀ ਇੱਕ ਰਿਹਾਇਸ਼ੀ ਇਮਾਰਤ ‘ਚ ਟੂਟੀਆਂ ਤੋਂ ਪਾਣੀ ਵਿੱਚ ਸ਼ਰਾਬ ਦੀ ਬਦਬੂ ਮਹਿਸੂਸ ਕੀਤੀ ਗਈ। ਇਸ ਤੋਂ ਬਾਅਦ ਇਮਾਰਤ ਦੇ 18 ਪਰਿਵਾਰਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਰੋਕਣਾ ਪਿਆ। ਲੋਕਾਂ ਨੇ ਇਮਾਰਤ ‘ਚ ਪਾਣੀ ਦੀ ਟੈਂਕੀ ਵਿੱਚੋਂ ਸ਼ਰਾਬ ਬਾਰੇ ਪੁਲਿਸ ਤੇ ਨਗਰ ਪਾਲਿਕਾ ਨੂੰ ਸ਼ਿਕਾਇਤ ਕੀਤੀ।
ਸਿਹਤ ਅਧਿਕਾਰੀਆਂ ਨੇ ਸ਼ਰਾਬ ਦੀ ਮਿਲਾਵਟ ਨੂੰ ਰੋਕਣ ਲਈ ਖੂਹ ਦਾ ਪਾਣੀ ਚੱਖਿਆ। ਉਸ ਤੋਂ ਬਾਅਦ ਪਤਾ ਲੱਗਿਆ ਕਿ ਛੇ ਸਾਲ ਪਹਿਲਾਂ ਇਮਾਰਤ ਨੇੜੇ ਬਾਰ ਬੰਦ ਕੀਤਾ ਗਿਆ ਸੀ। ਅਧਿਕਾਰੀਆਂ ਨੇ ਸ਼ਰਾਬ ਦਾ ਨਿਪਟਾਰਾ ਕਰ ਕੇ ਜ਼ਬਤ ਕੀਤੀ ਗਈ ਸ਼ਰਾਬ ਨੂੰ ਦੁਬਾਰਾ ਭਰਨ ਲਈ ਅਹਾਤੇ ਵਿਚ ਭੇਜ ਦਿੱਤਾ। ਜਦੋਂ ਸ਼ਰਾਬ ਨੂੰ ਟੋਏ ਵਿੱਚ ਡੋਲ੍ਹਿਆ ਜਾ ਰਿਹਾ ਸੀ ਤਾਂ ਇਹ ਮਿੱਟੀ ‘ਚ ਮਿਲ ਗਈ ਤੇ ਇਮਾਰਤ ਦੇ ਖੁੱਲ੍ਹੇ ਖੂਹ ਵਿੱਚ ਚਲੇ ਗਈ ਜਿਸ ਕਾਰਨ ਪੀਣ ਵਾਲੇ ਪਾਣੀ ‘ਚ ਸ਼ਰਾਬ ਦੀ ਬਦਬੂ ਤੇ ਸੁਆਦ ਆਉਣ ਲੱਗਿਆ।
Election Results 2024
(Source: ECI/ABP News/ABP Majha)
ਸ਼ਹਿਰ ‘ਚ ਪਾਣੀ ਦੀਆਂ ਟੂਟੀਆਂ 'ਚੋਂ ਨਿਕਲੀ ਸ਼ਰਾਬ, ਲੋਕਾਂ ਨੂੰ ਮੌਜਾਂ
ਏਬੀਪੀ ਸਾਂਝਾ
Updated at:
15 Apr 2020 02:37 PM (IST)
ਇਟਲੀ ‘ਚ ਅਜਿਹੀ ਅਨੋਖੀ ਘਟਨਾ ਵਾਪਰੀ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਆਮ ਤੌਰ ‘ਤੇ ਟੂਟੀ ਵਿੱਚੋਂ ਪਾਣੀ ਨਿਕਲਦਾ ਹੈ ਪਰ ਇੱਥੇ ਸ਼ਰਾਬ ਵਗਣੀ ਸ਼ੁਰੂ ਹੋ ਗਈ।
ਸੰਕੇਤਕ ਤਸਵੀਰ
- - - - - - - - - Advertisement - - - - - - - - -