ਥਾਣੇ: ਨਵੀਂ ਮੁੰਬਈ ਦੇ ਇੱਕ ਹਾਊਸਿੰਗ ਕੰਪਲੈਕਸ ਵਿੱਚ ਰਹਿਣ ਵਾਲੀ ਇੱਕ ਔਰਤ ਨੇ ਦੋਸ਼ ਲਾਇਆ ਹੈ ਕਿ ਉਸ ਦੀ ਰਿਹਾਇਸ਼ੀ ਸੁਸਾਇਟੀ ਦੀ ਪ੍ਰਬੰਧਕੀ ਕਮੇਟੀ ਨੇ ਉਸ ਨੂੰ ਇਮਾਰਤ ਵਿੱਚ ਆਵਾਰਾ ਕੁੱਤਿਆਂ ਨੂੰ ਭੋਜਨ ਦੇਣ ਲਈ ਅੱਠ ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਲਾਇਆ ਹੈ।
ਅੰਸ਼ੂ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਾਊਸਿੰਗ ਸੁਸਾਇਟੀ, ਕੰਪਲੈਕਸ ਅੰਦਰ ਆਵਾਰਾ ਕੁੱਤਿਆਂ ਨੂੰ ਫੀਡ ਦੇਣ ਵਾਲਿਆਂ ਨੂੰ 5 ਹਜ਼ਾਰ ਰੁਪਏ ਪ੍ਰਤੀ ਦਿਨ ਜੁਰਮਾਨਾ ਕਰਦੀ ਹੈ। ਉਸ ਨੇ ਦੱਸਿਆ ਕਿ ਇਹ "ਇਹ ਜੁਰਮਾਨਾ ਗੰਦ ਪਾਉਣ ਦੇ ਦੋਸ਼ਾਂ ਵਜੋਂ ਲਗਾਇਆ ਗਿਆ ਹੈ। ਹੁਣ ਤੱਕ ਮੇਰੇ ਜੁਰਮਾਨੇ ਦੀ ਸੰਚਤ ਰਕਮ ₹ 8 ਲੱਖ ਤੋਂ ਵੱਧ ਹੈ।"
ਸੁਸਾਇਟੀ ਦੀ ਪ੍ਰਬੰਧਕੀ ਕਮੇਟੀ ਨੇ ਅਹਾਤੇ ਦੇ ਅੰਦਰ ਕੁੱਤਿਆਂ ਨੂੰ ਖਾਣਾ ਦੇਣ ਵਾਲਿਆਂ ਨੂੰ ਜੁਰਮਾਨਾ ਕਰਨ ਦਾ ਫੈਸਲਾ ਲਿਆ ਹੈ। ਉਸਨੇ ਕਿਹਾ ਕਿ ਇਹ ਅਭਿਆਸ ਜੁਲਾਈ 2021 ਵਿੱਚ ਸ਼ੁਰੂ ਹੋਇਆ ਸੀ, ਉਸ ਨੇ ਕਿਹਾ ਕਿ ਕੰਪਲੈਕਸ ਦੇ ਅੰਦਰ ਬਹੁਤ ਸਾਰੇ ਅਵਾਰਾ ਕੁੱਤੇ ਘੁੰਮਦੇ ਪਾਏ ਜਾਂਦੇ ਹਨ। ਉਸ ਨੇ ਅੱਗੇ ਕਿਹਾ ਕਿ ਇੱਕ ਹੋਰ ਨਿਵਾਸੀ 'ਤੇ ਲਗਾਇਆ ਗਿਆ ਸੰਚਤ ਜੁਰਮਾਨਾ ₹ 6 ਲੱਖ ਰੁਪਏ ਹੈ।
ਇਕ ਹੋਰ ਵਸਨੀਕ ਲੀਲਾ ਵਰਮਾ ਨੇ ਦੱਸਿਆ ਕਿ ਸੁਸਾਇਟੀ ਦੇ ਚੌਕੀਦਾਰ ਕੁੱਤਿਆਂ ਨੂੰ ਖਵਾਉਣ ਵਾਲੇ ਮੈਂਬਰਾਂ ਦਾ ਪਿੱਛਾ ਕਰਦੇ ਹਨ ਅਤੇ ਉਨ੍ਹਾਂ ਦੇ ਨਾਂ ਨੋਟ ਕਰ ਲੈਂਦੇ ਹਨ। ਫਿਰ ਇਸਦੀ ਰਿਪੋਰਟ ਪ੍ਰਬੰਧਕੀ ਕਮੇਟੀ ਨੂੰ ਦਿੱਤੀ ਜਾਂਦੀ ਹੈ, ਜੋ ਬਦਲੇ ਵਿੱਚ ਜੁਰਮਾਨੇ ਦੀ ਗਣਨਾ ਕਰਦੀ ਹੈ।
ਹਾਲਾਂਕਿ, ਹਾਊਸਿੰਗ ਕੰਪਲੈਕਸ ਦੀ ਸਕੱਤਰ ਵਿਨੀਤਾ ਸ਼੍ਰੀਨੰਦਨ ਨੇ ਮੀਡੀਆ ਨੂੰ ਦੱਸਿਆ ਕਿ ਬੱਚੇ ਟਿਊਸ਼ਨ ਲਈ ਜਾਂਦੇ ਸਮੇਂ ਆਵਾਰਾ ਕੁੱਤਿਆਂ ਦੇ ਪਿੱਛੇ ਭੱਜਦੇ ਹਨ ਅਤੇ ਸੀਨੀਅਰ ਨਾਗਰਿਕ ਡਰ ਕਾਰਨ ਖੁੱਲ੍ਹ ਕੇ ਘੁੰਮ ਨਹੀਂ ਸਕਦੇ। ਉਸ ਨੇ ਕਿਹਾ "ਫਿਰ ਸਫਾਈ ਨਾਲ ਸਬੰਧਤ ਮੁੱਦੇ ਹਨ ਕਿਉਂਕਿ ਇਹ ਕੁੱਤੇ ਪਾਰਕਿੰਗ ਵਾਲੀ ਥਾਂ ਅਤੇ ਹੋਰ ਖੇਤਰਾਂ ਵਿੱਚ ਮਿੱਟੀ ਪਾਉਂਦੇ ਹਨ ਤੇ ਪ੍ਰੇਸ਼ਾਨੀ ਪੈਦਾ ਕਰਦੇ ਹਨ। ਨਿਵਾਸੀ ਰਾਤ ਨੂੰ ਚੰਗੀ ਤਰ੍ਹਾਂ ਨਹੀਂ ਸੌਂ ਸਕਦੇ ਕਿਉਂਕਿ ਕੁੱਤੇ ਹਰ ਪਾਸੇ ਭੌਂਕਦੇ ਰਹਿੰਦੇ ਹਨ।"
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ