Second Time Pregnant in 5 days: ਬੱਚੇ ਦੇ ਜਨਮ ਲਈ 9 ਮਹੀਨੇ ਲੱਗਦੇ ਹਨ। ਹਰ ਮਾਂ ਕੁਦਰਤ ਵੱਲੋਂ ਬਣਾਈ ਗਈ ਵਿਧੀ ਅਨੁਸਾਰ ਆਪਣੇ ਬੱਚੇ ਨੂੰ 9 ਮਹੀਨੇ ਤੱਕ ਗਰਭ ਵਿੱਚ ਰੱਖਦੀ ਹੈ, ਜਿਸ ਤੋਂ ਬਾਅਦ ਉਹ ਬੱਚੇ ਨੂੰ ਜਨਮ ਦਿੰਦੀ ਹੈ। ਹਾਲਾਂਕਿ, ਕਈ ਵਾਰ ਇੱਕ ਸਮੇਂ ਦੋ ਬੱਚੇ ਪੈਦਾ ਹੁੰਦੇ ਹਨ ਜਿਨ੍ਹਾਂ ਨੂੰ ਜੁੜਵਾਂ ਕਿਹਾ ਜਾਂਦਾ ਹੈ ਤੇ ਕਈ ਵਾਰ ਤਿੰਨ ਵੀ। ਹਾਲਾਂਕਿ ਇਹ ਆਮ ਨਹੀਂ ਹੈ ਪਰ ਕਈ ਵਾਰ ਅਜਿਹੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ, ਜਿਨ੍ਹਾਂ ਨੂੰ ਸੁਣ ਕੇ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਹੁਣ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਔਰਤ ਸਿਰਫ਼ 5 ਦਿਨਾਂ ਵਿੱਚ ਦੋ ਵਾਰ ਗਰਭਵਤੀ ਹੋ ਗਈ। ਇਹ ਸੁਣ ਕੇ ਤੁਸੀਂ ਵੀ ਨਹੀਂ ਸਮਝ ਪਾ ਰਹੇ ਹੋ ਕਿ ਇਹ ਕਿਵੇਂ ਹੋਇਆ...ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ-

ਮਿਰਰ ਦੀ ਇੱਕ ਰਿਪੋਰਟ ਅਨੁਸਾਰ, ਕੈਲੀਫੋਰਨੀਆ ਦੇ ਸੈਨ ਪਾਬਲੋ ਵਿੱਚ ਰਹਿਣ ਵਾਲਾ ਇੱਕ ਜੋੜਾ ਦੁਬਾਰਾ ਮਾਤਾ-ਪਿਤਾ ਬਣਨ ਵਾਲਾ ਸੀ ਕਿਉਂਕਿ ਪਹਿਲਾਂ ਇੱਕ ਵਾਰ ਗਰਭਪਾਤ ਹੋ ਗਿਆ ਸੀ। ਸਾਨ ਪਾਬਲੋ ਦੇ ਓਡਾਲਿਸ ਅਤੇ ਉਸਦੇ ਪਤੀ ਐਂਟੋਨੀਓ ਮਾਰਟੀਨੇਜ਼ ਗਰਭ ਅਵਸਥਾ ਦੀ ਖਬਰ ਸੁਣ ਕੇ ਬਹੁਤ ਖੁਸ਼ ਸਨ। ਇਸ ਤੋਂ ਬਾਅਦ ਓਡਾਲਿਸ ਨੇ ਪਹਿਲਾ ਅਲਟਰਾਸਾਊਂਡ ਕਰਵਾਇਆ। ਫਿਰ ਡਾਕਟਰ ਨੇ ਦੱਸਿਆ ਕਿ ਉਹ ਇੱਕ ਨਹੀਂ ਸਗੋਂ ਦੋ ਬੱਚਿਆਂ ਦੀ ਮਾਂ ਬਣਨ ਵਾਲੀ ਹੈ।

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਵਿੱਚ ਹੈਰਾਨੀ ਵਾਲੀ ਕੀ ਗੱਲ ਹੈ। ਦਰਅਸਲ, ਇਹ ਦੋਵਾਂ ਬੱਚੇ ਇਕੱਠਿਆਂ ਕੰਸੀਵ ਨਹੀਂ ਹੋਏ ਸੀ। ਡਾਕਟਰ ਨੇ ਉਸ ਨੂੰ ਦੱਸਿਆ ਕਿ ਦੋਵਾਂ ਨੇ ਪੰਜ ਦਿਨਾਂ ਦੇ ਅੰਤਰਾਲ 'ਤੇ ਇੱਕੋ ਹਫ਼ਤੇ ਵਿੱਚ ਵੱਖੋ-ਵੱਖਰੇ ਤੌਰ 'ਤੇ ਗਰਭ ਧਾਰਨ ਕੀਤਾ ਸੀ।

ਅਜਿਹੇ ਮਾਮਲੇ ਘੱਟ ਹੀ ਦੇਖਣ ਨੂੰ ਮਿਲਦੇ ਹਨ। ਕਈ ਡਾਕਟਰਾਂ ਦਾ ਮੰਨਣਾ ਹੈ ਕਿ ਅਜਿਹਾ ਹੋਣਾ ਸੰਭਵ ਨਹੀਂ ਹੈ। ਹਾਲਾਂਕਿ ਓਡਾਲਿਸ ਦੇ ਗਰਭ ਵਿੱਚ ਦੋ ਬੱਚੇ ਵਧ ਰਹੇ ਸਨ, ਪਰ ਡਾਕਟਰ ਨੇ ਉਸਨੂੰ ਕਿਹਾ ਕਿ ਉਹ ਜੁੜਵਾਂ ਨਹੀਂ ਹਨ। ਦੋਵਾਂ ਪੰਜ ਦਿਨਾਂ ਦੇ ਅੰਤਰਾਲ 'ਚ ਕੰਸੀਵ ਹੋਏ ਹਨ।


ਇਹ ਵੀ ਪੜ੍ਹੋ: ਕੀ ਤੁਸੀਂ ਕਦੇ ਦੇਖਿਆ ਗੁਲਾਬ ਜਾਮੁਣ ਵਾਲਾ ਪਰਾਂਠਾ? ਸੋਸ਼ਲ ਮੀਡੀਆ 'ਤੇ ਹੋਇਆ ਵਾਇਰਲ