ਨਵੀਂ ਦਿੱਲੀ: ਅਕਸਰ, ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਦੇਸ਼ ਤੇ ਦੁਨੀਆ ਤੋਂ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਨੂੰ ਜਾਣ ਕੇ ਵਿਸ਼ਵਾਸ ਨਹੀਂ ਹੁੰਦਾ। ਅੱਜ ਅਸੀਂ ਇੱਕ ਅਜਿਹੀ ਔਰਤ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਆਪਣੀ ਨੌਕਰੀ ਛੱਡ ਦਿੱਤੀ ਤੇ ਕੂੜਾ ਚੁੱਕਣਾ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਔਰਤ ਕੁਝ ਹੀ ਸਮੇਂ ਵਿੱਚ ਕਰੋੜਪਤੀ ਬਣ ਗਈ। ਇਸ ਔਰਤ ਦੀ ਕਹਾਣੀ ਸੁਣ ਕੇ ਹਰ ਕੋਈ ਹੈਰਾਨ ਹੈ।



ਦੱਸ ਦੇਈਏ ਕਿ ਜਿਸ ਸਮੇਂ ਇਸ ਔਰਤ ਨੇ ਨੌਕਰੀ ਛੱਡ ਦਿੱਤੀ ਤੇ ਕੂੜਾ ਚੁੱਕਣ ਦਾ ਕੰਮ ਸ਼ੁਰੂ ਕੀਤਾ, ਉਸ ਸਮੇਂ ਦੌਰਾਨ ਬਹੁਤ ਸਾਰੇ ਲੋਕਾਂ ਨੇ ਔਰਤ ਦੇ ਇਸ ਫੈਸਲੇ ਦਾ ਖੂਬ ਮਜ਼ਾਕ ਉਡਾਇਆ ਸੀ। ਅੱਜ ਕਰੋੜਪਤੀ ਬਣਨ ਤੋਂ ਬਾਅਦ ਉਹ ਲੋਕ ਵੀ ਕਾਫੀ ਹੈਰਾਨ ਹਨ। ਇਹ ਔਰਤ ਅਮਰੀਕਾ ਦੇ ਟੈਕਸਾਸ ਸ਼ਹਿਰ ਦੀ ਵਸਨੀਕ ਹੈ। ਲੜਕੀ ਦਾ ਨਾਂ ਟਿਫਨੀ ਹੈ।

ਉਹ ਅਕਸਰ ਇੰਸਟਾਗ੍ਰਾਮ 'ਤੇ ਆਪਣੇ ਕੰਮ ਦੇ ਵੀਡੀਓ ਸ਼ੇਅਰ ਕਰਦੀ ਹੈ। ਉਸ ਦੀ ਆਮਦਨੀ ਦਾ ਮੁੱਖ ਸਰੋਤ ਦੂਜਿਆਂ ਵੱਲੋਂ ਸੁੱਟਿਆ ਕੂੜਾ ਹੈ, ਜਿਸ ਨਾਲ ਉਹ ਕਾਰੋਬਾਰ ਕਰਦੀ ਹੈ। ਰਿਪੋਰਟਾਂ ਅਨੁਸਾਰ, ਜਦੋਂ ਟਿਫਨੀ 32 ਸਾਲ ਦੀ ਹੋ ਗਈ, ਉਸ ਨੂੰ ਅਹਿਸਾਸ ਹੋਇਆ ਕਿ ਉਹ ਕੂੜਾ ਵੇਚ ਕੇ ਬਹੁਤ ਪੈਸਾ ਕਮਾ ਸਕਦੀ ਹੈ। ਇਸ ਤੋਂ ਬਾਅਦ ਉਸ ਨੇ ਆਪਣੀ ਨੌਕਰੀ ਛੱਡ ਦਿੱਤੀ ਤੇ ਕੂੜਾ ਇਕੱਠਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ।

ਕੁਝ ਸਮੇਂ ਬਾਅਦ ਟਿਫਨੀ ਨੇ ਇਸ ਖੇਤਰ ਵਿੱਚ ਬਹੁਤ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਉਹ ਹਰ ਹਫਤੇ ਲਗਪਗ $1000 ਆਰਾਮ ਨਾਲ ਕਮਾਉਂਦੀ ਹੈ। ਕੁਝ ਰਿਪੋਰਟਾਂ ਤੇ ਅਨੁਮਾਨਾਂ ਅਨੁਸਾਰ, ਅੱਜ ਟਿਫਨੀ ਕੂੜੇ ਦਾ ਕਾਰੋਬਾਰ ਕਰਕੇ ਕਰੋੜਪਤੀ ਬਣ ਗਈ ਹੈ। ਉਸ ਕੋਲ ਕੰਟੀਨ ਦਾ ਕੰਮ ਵੀ ਸੀ, ਜੋ ਹੁਣ ਉਸ ਨੇ ਬੰਦ ਕਰ ਦਿੱਤਾ ਹੈ। ਹੁਣ ਉਹ ਆਪਣਾ ਪੂਰਾ ਧਿਆਨ ਕੂੜੇ ਦੇ ਕਾਰੋਬਾਰ ਵੱਲ ਦੇ ਰਹੀ ਹੈ।

ਕੂੜੇ ਦੇ ਇਸ ਕਾਰੋਬਾਰ ਵਿੱਚ, ਟਿਫਨੀ ਨੂੰ ਆਪਣੇ ਪਤੀ ਦਾ ਪੂਰਾ ਸਮਰਥਨ ਵੀ ਮਿਲ ਰਿਹਾ ਹੈ। ਕੁਝ ਸਾਲ ਪਹਿਲਾਂ, ਟਿਫਨੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੇਖਿਆ ਜਿਸ ਵਿੱਚ ਕੁਝ ਕੁੜੀਆਂ ਕੂੜਾ ਚੁੱਕ ਰਹੀਆਂ ਸੀ। ਵੀਡੀਓ ਦੇਖਣ ਤੋਂ ਬਾਅਦ, ਉਸਨੇ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਉਸ ਨੇ ਇਸ ਖੇਤਰ ਵਿੱਚ ਬਹੁਤ ਮੁਨਾਫ਼ਾ ਕਮਾਇਆ। ਉਸ ਤੋਂ ਬਾਅਦ ਟਿਫਨੀ ਨੇ ਆਪਣੀ ਨੌਕਰੀ ਛੱਡ ਦਿੱਤੀ ਤੇ ਇਸ ਕੰਮ ਨੂੰ ਆਪਣਾ ਪੇਸ਼ਾ ਬਣਾ ਲਿਆ।

ਅੱਜ ਟਿਫਨੀ ਦੀ ਉਮਰ ਲਗਭਗ 38 ਸਾਲ ਹੈ। ਉਸ ਦਾ ਪਤੀ ਵੀ ਟਿਫਨੀ ਦੇ ਇਸ ਕੰਮ ਤੋਂ ਬਹੁਤ ਖੁਸ਼ ਹੈ। ਰਿਪੋਰਟ ਦੇ ਅਨੁਸਾਰ, ਉਸ ਦੇ ਪਤੀ ਦਾ ਮੰਨਣਾ ਹੈ ਕਿ ਟਿਫਨੀ ਦਾ ਇਹ ਕੰਮ ਵਾਤਾਵਰਣ ਦਾ ਵੀ ਧਿਆਨ ਰੱਖਦਾ ਹੈ।