Snake Bites Russian Woman: ਇੱਕ ਰੂਸੀ ਔਰਤ ਦਾ ਫੋਟੋਸ਼ੂਟ ਦੌਰਾਨ ਸੱਪ ਨਾਲ ਭਿਆਨਕ ਮੁਕਾਬਲਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਔਰਤ ਨੇ ਆਪਣੇ ਇੰਸਟਾਗ੍ਰਾਮ ਹੈਂਡਲ - @shhkodalera 'ਤੇ ਵੀਡੀਓ ਪੋਸਟ ਕੀਤੀ ਸੀ ਜਿਸ ਵਿੱਚ ਉਹ ਸੱਪ ਨਾਲ ਪੋਜ਼ ਦਿੰਦੇ ਦਿਖਾਈ ਦੇ ਰਹੀ ਸੀ ਜਦੋਂ ਉਸਨੇ ਅਚਾਨਕ ਉਸਦੀ ਨੱਕ 'ਤੇ ਡੰਗ ਮਾਰਿਆ।

ਕਲਿੱਪ ਦੀ ਸ਼ੁਰੂਆਤ ਵਿੱਚ, ਔਰਤ ਨੂੰ ਸੱਪ ਨੂੰ ਫੜ ਕੇ ਤੇ ਭਰੋਸੇ ਨਾਲ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ ਪਰ, ਜਿਵੇਂ ਹੀ ਉਸਨੇ ਸੱਪ ਨੂੰ ਆਪਣੇ ਚਿਹਰੇ ਦੇ ਨੇੜੇ ਲਿਆਂਦਾ, ਸੱਪ ਨੇ ਅਚਾਨਕ ਉਸਦੀ ਨੱਕ ਨੂੰ ਡੰਗ ਮਾਰ ਦਿੱਤਾ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੱਪ ਦੇ ਡੰਗਣ ਦੇ ਦਰਦ ਦੇ ਬਾਵਜੂਦ, ਮਾਡਲ ਘਬਰਾਈ ਨਹੀਂ ਤੇ ਨਾ ਹੀ ਉਸਨੇ ਸੱਪ ਨੂੰ ਨੁਕਸਾਨ ਪਹੁੰਚਾਇਆ। ਇਸ ਦੀ ਬਜਾਏ, ਉਸਨੇ ਇਸਨੂੰ ਧਿਆਨ ਨਾਲ ਜ਼ਮੀਨ 'ਤੇ ਰੱਖਿਆ।

ਖੁਸ਼ਕਿਸਮਤੀ ਨਾਲ, ਸੱਪ ਜ਼ਹਿਰੀਲਾ ਨਹੀਂ ਸੀ ਅਤੇ ਔਰਤ ਦੇ ਨੱਕ 'ਤੇ ਮਾਮੂਲੀ ਜ਼ਖ਼ਮ ਸਨ। ਇੱਕ ਹੋਰ ਪੋਸਟ ਵਿੱਚ ਉਸਨੇ ਸੱਪ ਦੇ ਡੰਗਣ ਕਾਰਨ ਹੋਈ ਸੱਟ ਦੀ ਤਸਵੀਰ ਸਾਂਝੀ ਕੀਤੀ। ਰੂਸੀ ਔਰਤ ਨੇ ਅਸਲ ਵਿੱਚ ਇਹ ਵੀਡੀਓ ਦੋ ਹਫ਼ਤੇ ਪਹਿਲਾਂ ਸਾਂਝਾ ਕੀਤਾ ਸੀ, ਪਰ ਉਦੋਂ ਤੋਂ ਇਹ ਵਾਇਰਲ ਹੋ ਗਿਆ ਹੈ, ਜਿਸ ਨੂੰ 50 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ। ਇਸ ਪੋਸਟ ਨੂੰ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ ਹੈ, ਬਹੁਤ ਸਾਰੇ ਉਪਭੋਗਤਾਵਾਂ ਨੇ ਅਜਿਹੇ ਫੋਟੋਸ਼ੂਟ ਵਿੱਚ ਜਾਨਵਰਾਂ ਦੀ ਵਰਤੋਂ ਦੀ ਆਲੋਚਨਾ ਕੀਤੀ ਹੈ।

 

ਇੱਕ ਯੂਜ਼ਰ ਨੇ ਟਿੱਪਣੀ ਕੀਤੀ, "ਕਿਰਪਾ ਕਰਕੇ ਪੈਸੇ ਕਮਾਉਣ ਜਾਂ ਵਿਊਜ਼ ਪ੍ਰਾਪਤ ਕਰਨ ਲਈ ਜਾਨਵਰਾਂ ਨੂੰ ਖਿਡੌਣਿਆਂ ਜਾਂ ਸਮਾਨ ਵਜੋਂ ਨਾ ਵਰਤੋ। ਇਹ ਘਿਣਾਉਣਾ ਹੈ!" ਇੱਕ ਹੋਰ ਨੇ ਲਿਖਿਆ, "ਘੱਟੋ ਘੱਟ ਤੁਸੀਂ ਸੱਪ ਨੂੰ ਸੁਰੱਖਿਅਤ ਹੇਠਾਂ ਤਾਂ ਸੁੱਟ ਦਿੱਤਾ ਪਤਾ ਨਹੀਂ ਤੁਹਾਨੂੰ ਅਜਿਹਾ ਕਰਨ ਦੀ ਇਜਾਜ਼ਤ ਕਿਸਨੇ ਦਿੱਤੀ ਪਰ ਸੱਪ ਦੇ ਚਿਹਰੇ ਦੇ ਇੰਨੇ ਨੇੜੇ ਹੋਣਾ ਇੱਕ ਵੱਡੀ ਗ਼ਲਤੀ ਹੈ। ਉਹ ਡਰ ਸਕਦੇ ਹਨ ਜਾਂ ਦੱਬੇ ਹੋਏ ਮਹਿਸੂਸ ਕਰ ਸਕਦੇ ਹਨ ਅਤੇ ਉਹ ਡੰਗ ਸਕਦੇ ਹਨ। ਬੋਆ ਇੱਕ ਸ਼ਾਂਤ ਸੱਪ ਵਾਂਗ ਜਾਪਦਾ ਹੈ ਜਿਸਦਾ ਕੋਈ ਇਤਿਹਾਸ ਨਹੀਂ ਹੈ, ਪਰ ਇਹ ਬਹੁਤ ਬੁਰਾ ਹੋ ਸਕਦਾ ਸੀ। ਕਿਰਪਾ ਕਰਕੇ, ਕਦੇ ਵੀ ਆਪਣੇ ਚਿਹਰੇ ਦੇ ਨੇੜੇ ਸੱਪ ਨਾ ਰੱਖੋ। ਮੇਰੀ ਜ਼ਿੰਦਗੀ ਵਿੱਚ 20 ਤੋਂ ਵੱਧ ਸੱਪ ਆ ਚੁੱਕੇ ਹਨ। ਮੈਂ ਆਪਣੀਆਂ ਗਲਤੀਆਂ ਤੋਂ ਸਿੱਖਿਆ ਹੈ।"