ਨਵੀਂ ਦਿੱਲੀ: ਅਮਰੀਕਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਤੁਸੀਂ ਕਦੇ ਸੁਣਿਆ ਹੈ ਕਿ ਸਰਜਰੀ ਦੌਰਾਨ ਰੋਣ ਕਾਰਨ ਮਰੀਜ਼ ਤੋਂ ਵਾਧੂ ਪੈਸੇ ਵਸੂਲੇ ਗਏ ਹੋਣ? ਦਰਅਸਲ ਅਮਰੀਕਾ ਤੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। 


ਮਹਿਲਾ ਮੁਤਾਬਕ ਹਸਪਤਾਲ ਵੱਲੋਂ ਉਸ ਤੋਂ ਤਿੱਲ ਹਟਾਉਣ ਦੀ ਸਰਜਰੀ ਦੌਰਾਨ ਰੋਣ ਦੇ ਪੈਸੇ ਵਸੂਲੇ ਗਏ ਹਨ। ਮਹਿਲਾ ਨੇ ਟਵਿੱਟਰ ’ਤੇ ਸਬੂਤ ਦੇ ਤੌਰ ’ਤੇ ਬਿੱਲ ਦੀ ਤਸਵੀਰ ਸਾਂਝੀ ਕੀਤੀ ਹੈ। ਜਿਸ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਤੋਂ 11 ਡਾਲਰ (ਭਾਰਤੀ ਕਰੰਸੀ ਮੁਤਾਬਕ ਕਰੀਬ 800 ਰੁਪਏ) ਸਿਰਫ਼ ‘ਬ੍ਰੀਫ ਇਮੋਸ਼ਨ’ ਯਾਨੀ ਰੋਣ ਲਈ ਵਸੂਲੇ ਗਏ ਹਨ।


 


 






ਮਹਿਲਾ ਦੇ ਇਸ ਟਵੀਟ ਨੇ ਸਭ ਦਾ ਧਿਆਨ ਆਕਰਸ਼ਿਤ ਕੀਤਾ ਅਤੇ ਦੇਖਦੇ ਹੀ ਦੇਖਦੇ ਇਹ ਟਵੀਟ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਉਥੇ ਹੀ ਇਸ ਪੂਰੀ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਇਕ ਬਹਿਸ ਛਿੜ ਗਈ ਹੈ। ਕਈ ਲੋਕ ਮਹਿਲਾ ਨਾਲ ਖੜ੍ਹੇ ਦਿਖੇ ਅਤੇ ਕੁੱਝ ਲੋਕਾਂ ਨੇ ਇਸ ਬਿੱਲ ਨੂੰ ਲੈ ਕੇ ਹਸਪਤਾਲ ਦਾ ਮਜ਼ਾਕ ਉਡਾਇਆ। 



ਇਸ ਮਹਿਲਾ ਦਾ ਨਾਮ ਮਿਜ ਹੈ। ਮਿਜ ਨੇ ਮੈਡੀਕਲ ਬਿੱਲ ਨੂੰ ਸਾਂਝਾ ਕੀਤਾ, ਜਿਸ ਨੂੰ ਤਿੱਲ ਹਟਾਉਣ ਦੀ ਸਰਜਰੀ ਦੇ ਬਾਅਦ ਉਸ ਨੂੰ ਸੋਂਪਿਆ ਗਿਆ ਸੀ। ਇਸ ਬਿੱਲ ਵਿਚ ਦੇਖਿਆ ਜਾ ਸਕਦਾ ਹੈ ਕਿ ਆਪ੍ਰੇਸ਼ਨ ਦਾ ਖ਼ਰਚਾ 223 ਡਾਲਰ ਸੀ (ਭਾਰਤੀ ਕਰੰਸੀ ਮੁਤਾਬਕ ਕਰੀਬ 16,500 ਰੁਪਏ) ਪਰ ਉਸ ਦੀ ‘ਬ੍ਰੀਫ ਇਮੋਸ਼ਨ’ ਦੀ ਕੀਮਤ ਯਾਨੀ ਰੋਣ ਦੀ ਕੀਮਤ ਉਸ ਨੂੰ 11 ਡਾਲਰ (ਕਰੀਬ 800 ਰੁਪਏ) ਚੁਕਾਉਣੀ ਪਈ।


 


 


ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ


ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ