ਨਵੀਂ ਦਿੱਲੀ: ਛੱਤੀਸਗੜ੍ਹ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਮਹਿਲਾ ਬਗੈਰ ਖਾਣਾ ਖਾਧੇ 33 ਸਾਲ ਤੋਂ ਜ਼ਿੰਦਾ ਹੈ ਤੇ ਪੂਰੀ ਤਰ੍ਹਾਂ ਠੀਕ ਵੀ ਹੈ। ਇਸ ਔਰਤ ਦੀ ਖੂਬੀ ਨੂੰ ਜਾਣ ਕੇ ਡਾਕਟਰ ਵੀ ਹੈਰਾਨ ਹਨ। ਕੋਰੀਆ ਜ਼ਿਲ੍ਹੇ ਦੇ ਬੈਂਕੁਠਪੁਰ ਦੇ ਬਰਦੀਆ ਪਿੰਡ ਦੀ 44 ਸਾਲਾ ਪੱਲੀ ਦੇਵੀ ਸਿਰਫ ਚਾਹ ਪੀਂਦੀ ਹੈ। ਨੇੜਲੇ ਪਿੰਡਾਂ ਦੇ ਲੋਕ ਉਸ ਨੂੰ ‘ਚਾਹ ਵਾਲੀ ਚਾਚੀ’ ਦੇ ਨਾਂ ਨਾਲ ਜਾਣਦੇ ਹਨ।
ਪੱਲੀ ਦੇ ਪਿਓ ਰਤੀਰਾਮ ਦਾ ਕਹਿਣਾ ਹੈ, “ਇਹ ਘਟਨਾ ਅਚਾਨਕ ਘਟੀ। ਪੱਲੀ ਇੱਕ ਜਨਕਪੁਰ ਦੇ ਪਟਨਾ ਸਕੂਲ ਵੱਲੋਂ ਉਹ ਜ਼ਿਲ੍ਹਾ ਪੱਥਰ ‘ਤੇ ਟੂਰਨਾਮੈਂਟ ਖੇਡਣ ਤੋਂ ਬਾਅਦ ਵਾਪਸ ਆਈ ਤਾਂ ਉਸ ਨੇ ਅਚਾਨਕ ਖਾਣਾ-ਪੀਚਾ ਛੱਡ ਦਿੱਤਾ। ਪਹਿਲਾਂ ਤਾਂ ਉਹ ਚਾਹ ਨਾਲ ਬ੍ਰੈੱਡ, ਬਿਸਕੁੱਟ ਲੈਂਦੀ ਸੀ ਪਰ ਹੁਣ ਹੌਲੀ-ਹੌਲੀ ਉਸ ਨੇ ਇਹ ਸਭ ਵੀ ਛੱਡ ਦਿੱਤਾ।”
ਪੱਲੀ ਦੇ ਛੋਟੇ ਭਰਾ ਦਾ ਕਹਿਣਾ ਹੈ, “ਜਦੋਂ ਤੋਂ ਮੈਂ ਹੋਸ਼ ਸੰਭਾਲਿਆ ਹੈ, ਆਪਣੀ ਭੈਣ ਨੂੰ 33 ਸਾਲ ਤੋਂ ਇਸੇ ਤਰ੍ਹਾਂ ਦੇਖਦਾ ਆ ਰਿਹਾ ਹਾਂ। ਚਾਹ ਵੀ ਉਹ ਦਿਨ ‘ਚ ਢਲਣ ਤੋਂ ਬਾਅਦ ਪੀਂਦੀ ਹੈ।" ਕੋਰੀਆ ਜ਼ਿਲ੍ਹਾ ਹਸਪਤਾਲ ਦੇ ਸਰਜਨ ਡਾ. ਐਸ.ਕੇ ਗੁਪਤਾ ਵੀ ਇਸ ਤੋਂ ਹੈਰਾਨ ਹਨ। ਉਨ੍ਹਾਂ ਕਿਹਾ, “ਮੈਡੀਕਲ ਸਾਇੰਸ ਮੁਤਾਬਕ ਇਹ ਨਾਮੁਮਕਿਨ ਹੈ। ਮੈਂ ਵੀ ਹੈਰਾਨ ਹਾਂ। ਪੱਲੀ ਨੂੰ ਆਪਣੇ ਪੂਰੇ ਸਰੀਰ ਦੀ ਇੱਕ ਵਾਰ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।”
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin