ਧਾਰ: ਮੱਧ ਪ੍ਰਦੇਸ਼ ਦੇ ਧਾਰ 'ਚ ਖੁਦਾਈ ਦੌਰਾਨ 8 ਮਜ਼ਦੂਰਾਂ ਨੂੰ ਖਜ਼ਾਨਾ ਮਿਲਿਆ। ਖੁਦਾਈ ਦੌਰਾਨ ਲਗਭਗ 1 ਕਰੋੜ ਰੁਪਏ ਦੇ 86 ਸੋਨੇ ਦੇ ਸਿੱਕੇ ਮਿਲੇ ਹਨ। ਇਸ ਤੋਂ ਬਾਅਦ ਕੁਝ ਅਜਿਹਾ ਹੋਇਆ ਕਿ ਸਾਰਿਆਂ ਦੇ ਅਰਮਾਨਾਂ 'ਤੇ ਪਾਣੀ ਫਿਰ ਗਿਆ।


ਇੱਕ ਕਹਾਵਤ ਹੈ - ਕਿਸਮਤ ਤੋਂ ਵੱਧ ਕਿਸੇ ਨੂੰ ਕੁੱਝ ਨਹੀਂ ਮਿਲਦਾ। ਇਹ ਕਹਾਵਤ ਇਨ੍ਹਾਂ ਮਜ਼ਦੂਰਾਂ ਦੀ ਕਿਸਮਤ 'ਤੇ ਪੂਰੀ ਤਰ੍ਹਾਂ ਢੁੱਕਦੀ ਹੈ। ਪਲਾਟ ਦੀ ਖੁਦਾਈ ਦੌਰਾਨ 8 ਮਜ਼ਦੂਰਾਂ ਨੂੰ ਮਿੱਟੀ ਦੇ ਘੜੇ ਵਿੱਚੋਂ 86 ਸੋਨੇ ਦੇ ਸਿੱਕੇ ਮਿਲੇ ਹਨ। ਸੋਨੇ ਦੇ ਸਿੱਕੇ ਮਿਲਣ ਤੋਂ ਬਾਅਦ ਇਨ੍ਹਾਂ ਲੋਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਇਨ੍ਹਾਂ ਸਿੱਕਿਆਂ ਦੀ ਕੀਮਤ 1 ਕਰੋੜ ਰੁਪਏ ਦੇ ਕਰੀਬ ਹੈ।


ਸਿੱਕਿਆਂ ਦੀ ਵੰਡ ਦੌਰਾਨ ਮਜ਼ਦੂਰਾਂ ਵਿਚਾਲੇ ਹੋ ਗਿਆ ਝਗੜਾ


ਹਾਲਾਂਕਿ ਇਨ੍ਹਾਂ ਮਜ਼ਦੂਰਾਂ ਦੀ ਇਹ ਖੁਸ਼ੀ ਕੁਝ ਪਲਾਂ ਬਾਅਦ ਹੀ ਖਤਮ ਹੋ ਗਈ। ਸਿੱਕਿਆਂ ਦੀ ਵੰਡ ਦੌਰਾਨ ਮਜ਼ਦੂਰਾਂ ਵਿਚਕਾਰ ਲੜਾਈ ਹੋ ਗਈ ਅਤੇ ਮਾਮਲਾ ਥਾਣੇ ਤੱਕ ਪਹੁੰਚ ਗਿਆ। ਪੁਲਿਸ ਨੇ ਸਾਰੇ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕਰਕੇ ਸੋਨੇ ਦੇ ਸਿੱਕੇ ਜ਼ਬਤ ਕਰ ਲਏ ਹਨ। ਜ਼ਬਤ ਕੀਤੇ ਸਿੱਕਿਆਂ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 1 ਕਰੋੜ ਰੁਪਏ ਤੋਂ ਵੱਧ ਹੈ।


ਖੁਦਾਈ ਦੌਰਾਨ ਮਿਲਿਆ ਮਿੱਟੀ ਦਾ ਘੜਾ


ਦਰਅਸਲ, ਪੂਰਾ ਮਾਮਲਾ ਧਾਰ ਦੇ ਚਿਟਨੀਸ ਚੌਕ ਦਾ ਹੈ। ਚਿਟਨਿਸ ਚੌਕ ਵਿਖੇ ਪਲਾਟ ਮਾਲਕ ਮਕਾਨ ਬਣਾਉਣ ਲਈ ਜ਼ਮੀਨ ਦੀ ਖੁਦਾਈ ਕਰਵਾ ਰਿਹਾ ਹੈ। ਪਲਾਟ ਦੀ ਖੁਦਾਈ 'ਚ 8 ਮਜ਼ਦੂਰ ਲੱਗੇ ਹੋਏ ਸਨ। ਸ਼ਨੀਵਾਰ ਨੂੰ ਜ਼ਮੀਨ ਦੀ ਖੁਦਾਈ ਦੌਰਾਨ ਮਜ਼ਦੂਰਾਂ ਨੂੰ ਮਿੱਟੀ ਦਾ ਘੜਾ ਮਿਲਿਆ। ਜਦੋਂ ਮਜ਼ਦੂਰਾਂ ਨੇ ਘੜਾ ਖੋਲ੍ਹ ਕੇ ਦੇਖਿਆ ਤਾਂ ਉੱਥੇ ਪੁਰਾਣੇ ਜਮਾਨੇ ਦੇ 86 ਸੋਨੇ ਦੇ ਸਿੱਕੇ ਸਨ। ਇਸ ਤੋਂ ਬਾਅਦ ਸਾਰੇ ਮਜ਼ਦੂਰ ਆਪਸ 'ਚ ਸੋਨੇ ਦੇ ਸਿੱਕੇ ਵੰਡਣ ਲੱਗੇ।


ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਮਾਮਲਾ ਸਾਹਮਣੇ ਆਇਆ


ਹਾਲਾਂਕਿ ਸਿੱਕੇ ਵੰਡਣ ਸਮੇਂ ਘੱਟ ਜਾਂ ਵੱਧ ਲੈਣ ਨੂੰ ਲੈ ਕੇ ਇਨ੍ਹਾਂ ਵਿਚਕਾਰ ਲੜਾਈ ਹੋ ਜਾਂਦੀ ਹੈ। ਝਗੜੇ ਦੀ ਸੂਚਨਾ 'ਤੇ ਪੁਲਿਸ ਪਹੁੰਚੀ ਤਾਂ ਪੁਲਿਸ ਨੇ ਪੁੱਛਗਿੱਛ ਕੀਤੀ, ਜਿਸ ਮਗਰੋਂ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਪੁਲਿਸ ਨੇ ਸੋਨੇ ਦਾ ਸਿੱਕੇ ਜ਼ਬਤ ਕਰ ਲਏ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।