World's oldest Man: ਵੈਨੇਜ਼ੁਏਲਾ ਦੇ ਰਹਿਣ ਵਾਲੇ ਜੁਆਨ ਵਿਸੇਂਟ ਪੇਰੇਜ਼ ਮੋਰਾ ਨੂੰ ਦੁਨੀਆ ਦਾ ਸਭ ਤੋਂ ਬਜ਼ੁਰਗ ਵਿਅਕਤੀ ਹੋਣ ਦਾ ਖਿਤਾਬ ਮਿਲਿਆ ਹੈ। ਉਨ੍ਹਾਂ ਦਾ ਜਨਮ 27 ਮਈ 1909 ਨੂੰ ਹੋਇਆ ਸੀ ਯਾਨੀ 113 ਸਾਲ ਪਰ ਇਸ ਉਮਰ ਵਿੱਚ ਵੀ ਉਹ ਨੌ-ਬਰ-ਨੌ ਹਨ। ਸੁਣਨ ਸ਼ਕਤੀ 'ਚ ਥੋੜ੍ਹੀ ਸ਼ਿਕਾਇਤ ਤੇ ਬਲੱਡ ਪ੍ਰੈਸ਼ਰ ਤੋਂ ਇਲਾਵਾ ਉਨ੍ਹਾਂ ਨੂੰ ਕੋਈ ਵੱਡੀ ਬਿਮਾਰੀ ਨਹੀਂ ਹੈ। ਸਮੇਂ-ਸਮੇਂ 'ਤੇ ਉਨ੍ਹਾਂ ਦਾ ਚੈਕਅੱਪ ਕੀਤਾ ਜਾਂਦਾ ਹੈ।



ਇਹ ਹੈ ਤੰਦਰੁਸਤ ਜੀਵਨ ਦਾ ਰਾਜ਼
ਉਹ ਹਮੇਸ਼ਾ ਮਿਹਨਤ ਕਰਨਾ ਪਸੰਦ ਕਰਦੇ ਹਨ। ਆਖਰ ਕੀ ਹੈ ਉਨ੍ਹਾਂ ਦੀ ਲੰਬੀ ਉਮਰ ਦਾ ਰਾਜ ਇਹ ਉਨ੍ਹਾਂ ਨੇ ਦੱਸਿਆ। ਉਨ੍ਹਾਂ ਦੀ ਨਿਰੋਗੀ ਸਿਹਤ ਦਾ ਸਭ ਤੋਂ ਵੱਡਾ ਰਾਜ਼ ਹੈ ਕਿ ਉਹ ਅੱਜ ਵੀ ਹਰ ਰੋਜ਼ ਇੱਕ ਕੱਪ ਡ੍ਰਿੰਕ ਕਰਦੇ ਹਨ ਜਿਸ ਨਾਲ ਉਹ ਹੁਣ ਤੱਕ ਤੰਦਰੁਸਤ ਹਨ। ਪੇਰੇਜ਼ ਅਜੇ ਵੀ ਹਰ ਰੋਜ਼ ਕੋਲੰਬੀਆ ਵਾਈਨ ਦਾ ਕੱਪ ਲੈਣਾ ਨਹੀਂ ਭੁੱਲਦੇ।

ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਜਨਮੇ, ਪੇਰੇਜ਼ ਮੋਰਾ ਦਾ ਮੰਨਣਾ ਹੈ ਕਿ 4 ਚੀਜ਼ਾਂ ਨੇ ਉਨ੍ਹਾਂ ਦੇ ਚੰਗੇ, ਲੰਬੇ ਅਤੇ ਸਿਹਤਮੰਦ ਜੀਵਨ ਵਿੱਚ ਬਹੁਤ ਯੋਗਦਾਨ ਪਾਇਆ, ਉਹ ਹੈ ਦਿਨ ਵਿੱਚ ਦੋ ਵਾਰ ਪ੍ਰਾਰਥਨਾ, ਸਖ਼ਤ ਮਿਹਨਤ, ਜਲਦੀ ਉੱਠਣਾ ਤੇ ਇੱਕ ਕੱਪ ਫੈਨਿਲ ਫਲੇਵਰਡ ਸ਼ਰਾਬ ਪੀਣਾ। ਪੇਰੇਜ਼ ਦੇ ਡਾਕਟਰ ਐਨਰਿਕ ਗੁਜ਼ਮੈਨ ਅਨੁਸਾਰ, ਉਹ ਇਕੱਲਾ ਅਜਿਹਾ ਵਿਅਕਤੀ ਹੈ ਜੋ ਕੁਝ ਸਾਲ ਹੋਰ ਜੀ ਸਕਦਾ ਹੈ।

ਵਧਦੀ ਉਮਰ ਦੇ ਨਾਲ ਕੁਝ ਬਦਲਾਅ ਤੋਂ ਇਲਾਵਾ ਉਨ੍ਹਾਂ ਨੂੰ ਕੋਈ ਖਾਸ ਸਿਹਤ ਸਮੱਸਿਆ ਨਹੀਂ ਹੈ। 10 ਭੈਣ-ਭਰਾਵਾਂ ਵਿੱਚੋਂ ਇੱਕ, ਪੇਰੇਜ਼ਦਾ ਜਨਮ ਤਾਚੀਰਾ ਦੇ ਐਲ ਕੋਬਰੇ ਕਸਬੇ ਵਿੱਚ ਹੋਇਆ ਸੀ, ਪਰ ਉਹਨਾਂ ਦਾ ਪਰਿਵਾਰ ਜਲਦੀ ਹੀ ਸੈਨ ਜੋਸ ਡੀ ਬੋਲੀਵਰ ਵਿੱਚ ਲੌਸ ਪਾਜੂਲੇਸ ਪਿੰਡ ਵਿੱਚ ਚਲਾ ਗਿਆ। 5 ਸਾਲ ਦੀ ਉਮਰ ਵਿੱਚ, ਉਹ ਆਪਣੇ ਭਰਾਵਾਂ ਤੇ ਪਿਤਾ ਨਾਲ ਗੰਨੇ ਅਤੇ ਕੌਫੀ ਦੀ ਵਾਢੀ ਸ਼ੁਰੂ ਕੀਤੀ।

ਪੇਰੇਜ਼ ਮੋਰਾ ਨੇ ਕੈਰੀਕੇਨਾ ਸ਼ਹਿਰ ਵਿੱਚ ਸ਼ੈਰਿਫ ਯਾਨੀ ਪੁਲਿਸ ਅਧਿਕਾਰੀ ਵਜੋਂ 10 ਸਾਲ ਕੰਮ ਕੀਤਾ। ਉਹ 2019 ਵਿੱਚ ਆਪਣਾ 110ਵਾਂ ਜਨਮਦਿਨ ਮਨਾਉਣ ਤੋਂ ਬਾਅਦ ਵੈਨੇਜ਼ੁਏਲਾ ਦਾ ਪਹਿਲਾ ਪੁਰਸ਼ ਸੁਪਰਸੈਂਟਨੇਰੀਅਨ ਬਣ ਗਏ। ਭਤੀਜੇ ਫਰੈਡੀ ਅਬਰੂ ਨੇ ਗਿਨੀਜ਼ ਵਰਲਡ ਰਿਕਾਰਡ ਨੂੰ ਦੱਸਿਆ ਕਿ ਉਹਨਾਂ ਦੇ ਚਾਚਾ ਸ਼ਾਂਤੀ ਅਤੇ ਖੁਸ਼ੀ ਦਾ ਸੰਚਾਰ ਕਰਨ ਵਾਲੇ ਵਿਅਕਤੀ ਸਨ। ਉਨ੍ਹਾਂ ਕੋਲ ਹਰ ਕਿਸੇ ਨੂੰ ਦੇਣ ਲਈ ਬਹੁਤ ਕੁਝ ਰਹਿੰਦਾ ਹੈ ਅਤੇ ਦਿਲ ਖੋਲ੍ਹ ਕੇ ਲੋੜਵੰਦਾਂ ਦੀ ਮਦਦ ਕਰਦੇ ਹਨ।