ਪਾਣੀ ਦੇ ਥੱਲੇ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਮਿਲੀ..
ਏਬੀਪੀ ਸਾਂਝਾ | 19 Jan 2018 09:00 AM (IST)
ਮੈਕਸੀਕੋ ਸਿਟੀ- ਗੋਤਾਖੋਰਾਂ ਦੇ ਇਕ ਗਰੁੱਪ ਨੇ ਪੂਰਬੀ ਮੈਕਸੀਕੋ ‘ਚ ਦੁਨੀਆ ਦੀ ਸਭ ਤੋਂ ਲੰਬੀ ਪਾਣੀ ਵਿਚਲੀ ਸੁਰੰਗ ਲੱਭੀ ਹੈ। ਇਹ ਸੁਰੰਗ 347 ਕਿਲੋਮੀਟਰ ਲੰਬੀ ਹੈ। ਇਸ ਖੋਜ ਤੋਂ ਬਾਅਦ ਮੈਕਸੀਕੋ ਦੇ ਆਸਪਾਸ ਦੇ ਇਲਾਕਿਆਂ ‘ਚ ਵਿਕਸਤ ਹੋਈ ਪ੍ਰਾਚੀਨ ਮਾਇਆ ਸੱਭਿਅਤਾ ਦੀੇ ਹੋਰ ਜਾਣਕਾਰੀ ਮਿਲ ਸਕਦੀ ਹੈ। ਦੱਖਣ ਪੂਰਬੀ ਮੈਕਸੀਕੋ ‘ਚ ਯੁਕਾਟਨ ਖਿੱਤੇ ‘ਚ ਪਾਣੀ ਦੇ ਹੇਠਾਂ ਸੁਰੰਗ ਲੱਭਣ ਲਈ ਗ੍ਰੈਨ ਐਕਿਊਫੇਰੋ ਮਾਇਆ (ਜੀ ਏ ਐਮ) ਮੁਹਿੰਮ ਚਲਾਈ ਜਾ ਰਹੀ ਸੀ। ਇਸੇ ਦੇ ਤਹਿਤ ਸ਼ੈਕ ਏਕਟਨ ਨਾਂ ਦੀ ਸੁਰੰਗ ਦੀ ਖੋਜ ਹੋਈ ਹੈ। ਸ਼ੁਰੂ ਵਿੱਚ ਇਸ ਸੁਰੰਗ ਦੀ ਲੰਬਾਈ 263 ਕਿਲੋਮੀਟਰ ਮਾਪੀ ਗਈ ਸੀ। ਤੁਲੁਮ ਦੇ ਪਾਣੀ ‘ਚ ਸੁਰੰਗਾਂ ਦੀ ਲੜੀ ਡਾਸ ਓਜੋਸ ਨਾਲ ਜੋੜਨ ‘ਤੇ ਇਸ ਦੀ ਲੰਬਾਈ ਕਰੀਬ 347 ਕਿਲੋਮੀਟਰ ਹੋ ਗਈ। ਜੀ ਏ ਐਮ ਦੇ ਡਾਇਰੈਕਟਰ ਗੁਰੇਰਮੋ ਡੀ ਏਂਡਾ ਨੇ ਕਿਹਾ ਕਿ ਇਸ ਖੋਜ ਤੋਂ ਬਾਅਦ ਸਪੇਨ ਦੇ ਕਬਜ਼ੇ ‘ਚ ਆਉਣ ਤੋਂ ਪਹਿਲਾਂ ਮਾਇਆ ਸੱਭਿਅਤਾ ਦੀ ਪਰੰਪਰਾ ਤੇ ਸੰਸਕ੍ਰਿਤੀ ਦਾ ਪਤਾ ਲਾਇਆ ਜਾ ਸਕਦਾ ਹੈ। ਉਸ ਕਾਲ ‘ਚ ਵਸਾਈਆਂ ਬਸਤੀਆਂ ਤੇ ਤੀਰਥ ਸਥਾਨਾਂ ਦੀ ਜਾਣਕਾਰੀ ਵੀ ਮਿਲ ਸਕਦੀ ਹੈ। ਯਾਦ ਰਹੇ ਕਿ ਮਾਇਆ ਸੱਭਿਅਤਾ ਦੀ ਸਭ ਤੋਂ ਵੱਧ ਰਹਿੰਦ ਖੂਹਿੰਦ ਯੁਕਾਟਨ ਖਿੱਤੇ ‘ਚ ਪਾਈ ਗਈ ਹੈ।