ਕਦੇ ਖਾਧੀ ਏ 4.3 ਲੱਖ ਰੁਪਏ ਵਾਲੀ ਚਾਕਲੇਟ!
ਏਬੀਪੀ ਸਾਂਝਾ | 25 Oct 2019 04:21 PM (IST)
ਆਈਟੀਸੀ ਕੰਪਨੀ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਚਾਕਲੇਟ ਮੰਗਲਵਾਰ ਨੂੰ ਲਾਂਚ ਕੀਤੀ। ਇਸ ਦੀ ਕੀਮਤ 4.3 ਲੱਖ ਰੁਪਏ ਪ੍ਰਤੀ ਕਿਲੋ ਹੈ। ਕੰਪਨੀ ਨੇ ਆਪਣੀ ਲਗਜ਼ਰੀ ਬ੍ਰਾਂਡ ਫੇਬੇਲ ਦੀ ਰੇਂਜ ‘ਚ ‘ਟ੍ਰਿਨਿਟੀ ਟ੍ਰੱਫਲਸ ਐਕਟ੍ਰਾਓਰਡੀਨੇਅਰ’ ਪੇਸ਼ ਕੀਤੀ ਹੈ।
ਨਵੀਂ ਦਿੱਲੀ: ਆਈਟੀਸੀ ਕੰਪਨੀ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਚਾਕਲੇਟ ਮੰਗਲਵਾਰ ਨੂੰ ਲਾਂਚ ਕੀਤੀ। ਇਸ ਦੀ ਕੀਮਤ 4.3 ਲੱਖ ਰੁਪਏ ਪ੍ਰਤੀ ਕਿਲੋ ਹੈ। ਕੰਪਨੀ ਨੇ ਆਪਣੀ ਲਗਜ਼ਰੀ ਬ੍ਰਾਂਡ ਫੇਬੇਲ ਦੀ ਰੇਂਜ ‘ਚ ‘ਟ੍ਰਿਨਿਟੀ ਟ੍ਰੱਫਲਸ ਐਕਟ੍ਰਾਓਰਡੀਨੇਅਰ’ (Truffle Extraordinaire) ਪੇਸ਼ ਕੀਤੀ ਹੈ। ਦੁਨੀਆ ਦੀ ਸਭ ਤੋਂ ਮਹਿੰਗੀ ਚਾਕਲੇਟ ਦੇ ਤੌਰ ‘ਤੇ ਇਸ ਦਾ ਨਾਂ ਗਿਨੀਜ਼ ਵਰਲਡ ਰਿਕਾਰਡ ‘ਚ ਵੀ ਦਰਜ ਹੋ ਗਿਆ ਹੈ। ਆਈਟੀਸੀ ਦੇ ਚੀਫ ਆਪਰੇਟਿੰਗ ਅਫਸਰ (ਫੂਡ ਡਿਵੀਜ਼ਨ) ਅਨੁਜ ਰੁਸਤਗੀ ਨੇ ਦੱਸਿਆ ਕਿ ਟ੍ਰਿਨਿਟੀ ਟ੍ਰੱਫਲਸ ਐਕਟ੍ਰਾਓਰਡੀਨੇਅਰ (Truffle Extraordinaire) ਦੀ 15 ਕੈਂਡੀ ਦਾ ਇੱਕ ਬੌਕਸ ਦੀ ਕੀਮਤ ਇੱਕ ਲੱਖ ਰੁਪਏ ਹੈ ਜਿਸ ਦਾ ਮਤਲਬ ਕਿ ਇੱਕ ਕੈਡੀ ਦੀ ਕੀਮਤ ਕਰੀਬ 6667 ਰੁਪਏ ਹੋਵੇਗੀ। ਹਰ ਕੈਂਡੀ ਦਾ ਵਜ਼ਨ 15 ਗ੍ਰਾਮ ਹੈ। ਇਹ ਹੱਥ ਨਲਾ ਬਣੇ ਲਕੜ ਦੇ ਬਕਸੇ ‘ਚ ਮਿਲੇਗੀ। ਰੁਸਤਗੀ ਨੇ ਕਿਹਾ ਕਿ ਲਗਜ਼ਰੀ ਚਾਕਲੇਟ ਬਾਜ਼ਾਰ ‘ਚ ਅਸੀਂ ਦੇਸ਼ ਹੀ ਨਹੀਂ ਸਗੋਂ ਦੁਨੀਆ ‘ਚ ਬੈਂਚਮਾਰਕ ਸੈੱਟ ਕੀਤਾ ਹੈ ਕਿਉਂਕਿ ਸਾਡੀ ਚਾਕਲੇਟ ਦਾ ਨਾਂ ਗਿਨੀਜ਼ ਵਰਲਡ ਰਿਕਾਰਡ ‘ਚ ਸ਼ਾਮਲ ਹੋ ਚੁੱਕੀ ਹੈ। ਟ੍ਰਿਨਿਟੀ ਟ੍ਰੱਫਲਸ ਐਕਟ੍ਰਾਓਰਡੀਨੇਅਰ ਨੂੰ ਫਰਾਂਸ ਦੇ ਨਾਮੀ ਸ਼ੇਫ ਫਿਲਿਪ ਕੌਂਟੀਸਿਨੀ ਤੇ ਫੇਬੇਲ ਦੇ ਮਾਸਟਰ ਚਾਕਲੇਟੀਅਰ ਨੇ ਮਿਲ ਕੇ ਤਿਆਰ ਕੀਤਾ ਹੈ।