Price of Stag Beetle: ਦੁਨੀਆਂ 'ਚ ਕਈ ਤਰ੍ਹਾਂ ਦੇ ਜੀਵ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਕਈ ਬਹੁਤ ਦੁਰਲੱਭ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਜੀਵ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਬਹੁਤ ਸਾਰੇ ਲੋਕ ਜਾਨਵਰ ਰੱਖਣ ਦੇ ਸ਼ੌਕੀਨ ਹੁੰਦੇ ਹਨ ਜਿਸ ਲਈ ਉਹ ਬਹੁਤ ਸਾਰਾ ਪੈਸਾ ਖਰਚ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਅਜਿਹਾ ਕੀੜਾ ਹੈ ਜਿਸ ਨੂੰ ਰੱਖਣ ਲਈ ਲੋਕ ਲੱਖਾਂ ਰੁਪਏ ਦੇ ਕੇ ਉਸ ਨੂੰ ਖਰੀਦਦੇ ਹਨ। ਹੁਣ ਤੁਹਾਨੂੰ ਇਸ ਗੱਲ 'ਤੇ ਯਕੀਨ ਨਹੀਂ ਹੋਵੇਗਾ ਪਰ ਇਹ ਬਿਲਕੁਲ ਸੱਚ ਹੈ।


ਇਸ ਧਰਤੀ 'ਤੇ ਅਜਿਹਾ ਦੁਰਲੱਭ ਕੀੜਾ ਪਾਇਆ ਜਾਂਦਾ ਹੈ, ਜਿਸ ਦੀ ਸਾਂਭ-ਸੰਭਾਲ ਲਈ ਲੋਕ ਲੱਖਾਂ ਰੁਪਏ ਖਰਚ ਕਰਦੇ ਹਨ। ਇਸ ਦੁਰਲੱਭ ਕੀੜੇ ਦੀ ਕੀਮਤ ਇੰਨੀ ਹੈ ਕਿ ਤੁਸੀਂ ਆਲੀਸ਼ਾਨ ਘਰ ਖਰੀਦ ਸਕਦੇ ਹੋ। ਜਿੱਥੇ ਲੋਕ ਕੀੜੇ-ਮਕੌੜਿਆਂ ਨੂੰ ਨਫ਼ਰਤ ਕਰਦੇ ਹਨ, ਉੱਥੇ ਇਸ ਨੂੰ ਖਰੀਦਣ ਲਈ ਲੋਕਾਂ 'ਚ ਮੁਕਾਬਲਾ ਹੁੰਦਾ ਹੈ। ਇਸ ਕੀੜੇ ਨੂੰ ਖਰੀਦਣ ਲਈ ਲੋਕਾਂ 'ਚ ਮੁਕਾਬਲਾ ਕਰਨ ਦਾ ਇੱਕ ਖ਼ਾਸ ਕਾਰਨ ਹੈ। ਆਓ ਜਾਣਦੇ ਹਾਂ ਇਸ ਖਾਸ ਕੀੜੇ ਬਾਰੇ ਤੇ ਲੋਕ ਇਸ ਨੂੰ ਕਿਉਂ ਖਰੀਦਣਾ ਚਾਹੁੰਦੇ ਹਨ?


ਲੋਕ ਇਸ ਕੀੜੇ ਨੂੰ ਖਰੀਦਣਾ ਚਾਹੁੰਦੇ ਹਨ, ਕਿਉਂਕਿ ਇਹ ਕਿਸੇ ਵੀ ਵਿਅਕਤੀ ਨੂੰ ਰਾਤੋਂ-ਰਾਤ ਕਰੋੜਪਤੀ ਬਣਾ ਸਕਦਾ ਹੈ। ਦੁਨੀਆਂ 'ਚ ਇਸ ਕੀਮਤੀ ਕੀੜੇ ਨੂੰ ਸਟੈਗ ਬੀਟਲ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਦੁਰਲੱਭ ਕੀੜੇ ਦਾ ਆਕਾਰ 2 ਤੋਂ 3 ਇੰਚ ਤੱਕ ਹੁੰਦਾ ਹੈ। ਸਟੈਗ ਬੀਟਲ ਨੂੰ ਧਰਤੀ 'ਤੇ ਸਭ ਤੋਂ ਛੋਟੀ, ਅਜੀਬ ਤੇ ਦੁਰਲੱਭ ਕਿਸਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸ਼ਾਇਦ ਹੀ ਕੋਈ ਵਿਅਕਤੀ ਕੀੜੇ ਨੂੰ ਖਰੀਦਣ ਲਈ 50 ਰੁਪਏ ਵੀ ਖਰਚ ਕਰੇ ਪਰ ਲੋਕ 1 ਕਰੋੜ ਰੁਪਏ ਕੇ ਵੀ ਇਸ ਕੀੜੇ ਨੂੰ ਖਰੀਦਣ ਲਈ ਤਿਆਰ ਹਨ। ਸਟੈਗ ਬੀਟਲ ਲੂਕਾਨੀਡੇ ਪ੍ਰਜਾਤੀ ਦਾ ਇੱਕ ਕੀੜਾ ਹੈ। ਇਹ ਆਪਣੀ ਦੁਰਲੱਭਤਾ ਦੇ ਕਾਰਨ ਬਹੁਤ ਮਹਿੰਗਾ ਵਿਕਦਾ ਹੈ।


ਤੁਸੀਂ ਇਸ ਕੀੜੇ ਨੂੰ ਇਸ ਦੇ ਕਾਲੇ ਸਿਰ ਤੋਂ ਨਿਕਲਣ ਵਾਲੇ ਸਿੰਙਾਂ ਤੋਂ ਪਛਾਣ ਸਕਦੇ ਹੋ। ਇਸ ਕੀੜੇ ਦਾ ਔਸਤ ਆਕਾਰ 2 ਤੋਂ 4.8 ਇੰਚ ਹੁੰਦਾ ਹੈ। ਕੁਝ ਸਾਲ ਪਹਿਲਾਂ ਇੱਕ ਜਾਪਾਨੀ ਬਰੀਡਰ ਨੇ ਆਪਣਾ ਸਟੈਗ ਬੀਟਲ ਲਗਪਗ 65 ਲੱਖ ਰੁਪਏ 'ਚ ਵੇਚਿਆ ਸੀ। ਲੋਕ 1 ਕਰੋੜ ਰੁਪਏ ਤੱਕ ਖਰਚ ਕਰਕੇ ਇਸ ਕੀੜੇ ਨੂੰ ਖਰੀਦਣ ਲਈ ਤਿਆਰ ਹਨ। ਲੋਕ ਇਸ ਦੇ ਕੀੜਿਆਂ ਨੂੰ ਬੜੇ ਚਾਅ ਨਾਲ ਪਾਲਦੇ ਹਨ।


ਦਾਅਵੇ ਮੁਤਾਬਕ ਇਸ ਕੀੜੇ ਤੋਂ ਕਈ ਦਵਾਈਆਂ ਬਣਾਈਆਂ ਜਾਂਦੀਆਂ ਹਨ। ਇਹ ਕੀੜਾ ਗਰਮ ਥਾਵਾਂ 'ਤੇ ਰਹਿੰਦਾ ਹੈ। ਸਰਦੀਆਂ 'ਚ ਕਈ ਸਟੈਗ ਬੀਟਲ ਮਰ ਜਾਂਦੇ ਹਨ। ਇਹ ਗਰਮ ਥਾਵਾਂ 'ਤੇ ਰੂੜੀ ਦੇ ਢੇਰਾਂ ਤੇ ਠੰਢੇ ਥਾਵਾਂ 'ਤੇ ਕੂੜੇ ਦੇ ਢੇਰਾਂ ਹੇਠ ਜਿਉਂਦਾ ਰਹਿ ਸਕਦਾ ਹੈ। ਸਟੈਗ ਬੀਟਲ ਲਗਪਗ 7 ਸਾਲ ਤੱਕ ਜੀਅ ਸਕਦਾ ਹੈ।


 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: