Weird News: ਇਸ ਸਮੇਂ ਦੁਨੀਆ ਭਰ ਵਿੱਚ ਵਾਈ ਕ੍ਰੋਮੋਸੋਮ ਦੀ ਕਮੀ ਨੂੰ ਲੈ ਹਰ ਪਾਸੇ ਚਰਚਾ ਹੋ ਰਹੀ ਹੈ। ਇਸ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਆਉਣ ਵਾਲੇ ਸਮੇਂ 'ਚ ਦੁਨੀਆ 'ਚ ਮਰਦਾਂ ਦੀ ਗਿਣਤੀ ਘੱਟ ਜਾਵੇਗੀ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਦੇਸ਼ਾਂ 'ਚ ਪੁਰਸ਼ਾਂ ਦੀ ਗਿਣਤੀ ਪਹਿਲਾਂ ਹੀ ਬਹੁਤ ਘੱਟ ਹੈ। ਇਹ ਜਾਣ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋਈ ਹੋਵੇਗੀ, ਪਰ ਇਹ ਸੱਚ ਹੈ। 



ਦਰਅਸਲ, ਮਰਦਾਂ ਦੀ ਘਾਟ ਕਾਰਨ ਔਰਤਾਂ ਨੂੰ ਵਿਆਹ ਕਰਵਾਉਣ ਅਤੇ ਹੋਰ ਕੰਮ ਕਰਨ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਮਰਦਾਂ ਦੀ ਘੱਟ ਆਬਾਦੀ ਵਾਲੇ ਦੇਸ਼ ਕਿਹੜੇ ਹਨ ਅਤੇ ਅਜਿਹੀ ਸਥਿਤੀ ਕਿਵੇਂ ਪੈਦਾ ਹੋਈ?



ਜੰਗ ਵਿੱਚ ਮਾਰੇ ਗਏ ਆਦਮੀ


ਅਰਮੀਨੀਆ ਅਜਿਹਾ ਦੇਸ਼ ਹੈ ਜਿੱਥੇ 55 ਫੀਸਦੀ ਔਰਤਾਂ ਹਨ ਅਤੇ ਇਸ ਤੋਂ ਘੱਟ ਮਰਦ ਹਨ। ਅਰਮੀਨੀਆ ਦੀ ਮਰਦ ਆਬਾਦੀ ਵਿੱਚ ਗਿਰਾਵਟ ਪਹਿਲੇ ਵਿਸ਼ਵ ਯੁੱਧ ਅਤੇ ਅਰਮੀਨੀਆਈ ਨਸਲਕੁਸ਼ੀ ਦੇ ਪ੍ਰਭਾਵਾਂ ਦਾ ਨਤੀਜਾ ਹੈ। ਤੁਰਕੀ-ਓਟੋਮਨ ਸ਼ਾਸਨ ਦੌਰਾਨ 1.5 ਮਿਲੀਅਨ ਅਰਮੀਨੀਆਈ ਮਾਰੇ ਗਏ ਸਨ। ਸੋਵੀਅਤ ਸ਼ਾਸਨ ਅਤੇ ਗੁਆਂਢੀ ਦੇਸ਼ਾਂ ਨਾਲ ਟਕਰਾਅ ਨੇ ਵੀ ਸਥਿਤੀ ਨੂੰ ਵਿਗਾੜ ਦਿੱਤਾ। ਅੱਜ ਵੀ ਇੱਥੇ ਔਰਤਾਂ ਮਰਦਾਂ ਨੂੰ ਤਰਸਦੀਆਂ ਹਨ।



ਇਨ੍ਹਾਂ ਦੇਸ਼ਾਂ ਵਿਚ ਔਰਤਾਂ ਦੀ ਗਿਣਤੀ ਵੱਧ


ਪੁਰਸ਼ਾਂ ਦੀ ਘਾਟ ਵਾਲਾ ਇੱਕ ਹੋਰ ਦੇਸ਼ ਯੂਕਰੇਨ ਹੈ। ਇੱਥੇ 54.40 ਫੀਸਦੀ ਔਰਤਾਂ ਹਨ। ਯੁੱਧ ਕਾਰਨ ਦੇਸ਼ ਵਿਚ ਮਰਦਾਂ ਦੀ ਗਿਣਤੀ ਵਿਚ ਕਮੀ ਆਈ ਹੈ ਅਤੇ ਇਹ ਸਥਿਤੀ ਵਿਸ਼ਵ ਯੁੱਧ ਦੌਰਾਨ ਹੋਏ ਭਾਰੀ ਨੁਕਸਾਨ ਦਾ ਨਤੀਜਾ ਹੈ। ਬੇਲਾਰੂਸ ਵਿੱਚ ਔਰਤਾਂ ਦੀ ਆਬਾਦੀ 53.99 ਪ੍ਰਤੀਸ਼ਤ ਹੈ। ਦੂਜੇ ਵਿਸ਼ਵ ਯੁੱਧ ਨੇ ਇਸ ਦੇਸ਼ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ, ਜਿੱਥੇ ਇੱਕ ਚੌਥਾਈ ਆਬਾਦੀ ਯੁੱਧ ਵਿੱਚ ਮਰ ਗਈ ਸੀ। ਦੇਸ਼ ਦੀ ਮਾੜੀ ਆਰਥਿਕ ਹਾਲਤ ਕਾਰਨ ਇੱਥੋਂ ਦੇ ਨੌਜਵਾਨ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਹਨ। ਇੱਥੇ ਵੀ ਔਰਤਾਂ ਮਰਦਾਂ ਨੂੰ ਤਰਸਦੀਆਂ ਹਨ।



ਰੂਸ ਵਿੱਚ ਔਰਤਾਂ ਦੀ ਆਬਾਦੀ 53.55 ਫੀਸਦੀ ਹੈ। ਦੂਜੇ ਵਿਸ਼ਵ ਯੁੱਧ ਨੇ ਰੂਸ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਤੇ ਸ਼ਰਾਬ ਪੀਣ ਦੀ ਆਦਤ ਨੇ ਮਰਦ ਆਬਾਦੀ ਨੂੰ ਹੋਰ ਘਟਾ ਦਿੱਤਾ। ਜਾਰਜੀਆ ਵਿੱਚ ਔਰਤਾਂ ਦੀ ਆਬਾਦੀ 52.98 ਪ੍ਰਤੀਸ਼ਤ ਹੈ। ਇੱਥੋਂ ਦੀ ਆਰਥਿਕ ਹਾਲਤ ਵੀ ਕਮਜ਼ੋਰ ਹੈ, ਜਿਸ ਕਾਰਨ ਮਰਦ ਆਪਣਾ ਦੇਸ਼ ਛੱਡ ਕੇ ਰੁਜ਼ਗਾਰ ਦੀ ਭਾਲ ਵਿੱਚ ਦੂਜੇ ਦੇਸ਼ਾਂ ਵਿੱਚ ਚਲੇ ਜਾਂਦੇ ਹਨ। ਇਸ ਕਾਰਨ ਔਰਤਾਂ ਅਤੇ ਮਰਦਾਂ ਵਿਚਕਾਰ ਆਬਾਦੀ ਦਾ ਪਾੜਾ ਵਧਦਾ ਜਾ ਰਿਹਾ ਹੈ।