Ice Road In Estonia: ਸੜਕ 'ਤੇ ਚੱਲਦੇ ਸਮੇਂ ਸੁਰੱਖਿਆ ਦੇ ਨਜ਼ਰੀਏ ਨਾਲ ਟ੍ਰੈਫਿਕ ਨਿਯਮਾਂ (Traffic Rules) ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪੈਂਦਾ ਹੈ। ਸੁਰੱਖਿਆ ਦੇ ਮੱਦੇਨਜ਼ਰ ਫੋਰ ਵ੍ਹੀਲਰ ਵਾਹਨ 'ਚ ਸੀਟਬੈਲਟ ਲਗਾਉਣਾ ਇੰਨਾ ਜ਼ਰੂਰੀ ਹੈ ਕਿ ਜੇਕਰ ਤੁਸੀਂ ਇਸ 'ਚ ਲਾਪਰਵਾਹੀ ਕਰਦੇ ਹੋ ਤਾਂ ਤੁਹਾਡੀ ਜੇਬ ਵੀ ਖਾਲੀ ਹੋ ਸਕਦੀ ਹੈ। ਕੀ ਤੁਸੀਂ ਕਦੇ ਅਜਿਹੀ ਜਗ੍ਹਾ 'ਤੇ ਗਏ ਹੋ ਜਿੱਥੇ ਤੁਹਾਨੂੰ ਸੀਟ ਬੈਲਟ ਲਗਾਉਣ ਦੀ ਮਨਾਹੀ ਹੈ? ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਦੱਸਾਂਗੇ ਜਿੱਥੇ ਡਰਾਈਵਿੰਗ ਕਰਦੇ ਸਮੇਂ ਕਾਨੂੰਨੀ ਤੌਰ 'ਤੇ ਸੀਟਬੈਲਟ ਲਗਾਉਣ ਦੀ ਮਨਾਹੀ ਹੈ।


ਇਸ ਸੜਕ 'ਤੇ ਸੀਟ ਬੈਲਟ ਲਗਾਉਣ ਦੀ ਮਨਾਹੀ ਹੈ


ਦਰਅਸਲ, ਐਸਟੋਨੀਆ (Estonia) ਵਿੱਚ 25 ਕਿਲੋਮੀਟਰ ਲੰਬੀ ਸੜਕ ਹੈ ਅਤੇ ਇਸ ਸੜਕ 'ਤੇ ਸੀਟ ਬੈਲਟ ਲਗਾਉਣਾ ਗੈਰ-ਕਾਨੂੰਨੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਯੂਰਪ ਦੀ ਸਭ ਤੋਂ ਲੰਬੀ ਬਰਫ਼ ਵਾਲੀ ਸੜਕ ਹੈ, ਇਸਦਾ ਨਾਮ ਆਈਸ ਰੋਡ (Ice Road) ਹੈ ਕਿਉਂਕਿ ਇਹ ਸੜਕ ਕੰਕਰੀਟ ਦੀ ਨਹੀਂ ਬਣੀ ਹੈ, ਸਗੋਂ ਇਹ ਸੜਕ ਜੰਮੀ ਹੋਈ ਬਰਫ਼ ਦੀ ਹੈ। ਇੱਥੇ ਡਰਾਈਵਰਾਂ ਨੂੰ ਸੀਟ ਬੈਲਟ ਲਗਾਉਣ ਦੀ ਸਖ਼ਤ ਮਨਾਹੀ ਹੈ ਅਤੇ ਇਸ ਸੜਕ 'ਤੇ ਚੱਲਣ ਲਈ ਵਾਹਨ ਦੀ ਸਪੀਡ ਵੀ ਨਿਰਧਾਰਤ ਕੀਤੀ ਗਈ ਹੈ।


 ਬਹੁਤ ਹੌਲੀ ਰਫ਼ਤਾਰ ਨਾਲ ਚੱਲਦੀਆਂ ਹਨ ਗੱਡੀਆਂ


ਅਸਲ ਵਿੱਚ, ਇਸ ਸੜਕ ਦੀ ਵਰਤੋਂ 13ਵੀਂ ਸਦੀ ਵਿੱਚ ਕੁਝ ਘੋੜਸਵਾਰਾਂ ਵੱਲੋਂ ਆਉਣ-ਜਾਣ ਲਈ ਕੀਤੀ ਜਾਂਦੀ ਸੀ ਅਤੇ ਹੁਣ ਇਹ ਯੂਰਪ ਦ ਸਭ ਤੋਂ ਲੰਮੀ ਬਰਫ਼ ਵਾਲੀ ਸੜਕ (Ice Road) ਬਾਲਟਿਕ ਸਾਗਰ ਦਾ ਇੱਕ ਜੰਮਿਆ ਹੋਇਆ ਰੂਪ ਹੈ, ਜੋ ਹਿਊਮਾ (Hiiumaa) ਟਾਪੂ ਦੇ ਸਮੁੰਦਰੀ ਤੱਟ 'ਤੇ ਸਥਿਤ ਹੈ। ਇੱਥੇ ਗੱਡੀ ਚਲਾਉਣਾ ਆਪਣੇ ਆਪ ਵਿੱਚ ਇੱਕ ਵੱਖਰਾ ਅਨੁਭਵ ਹੈ। ਦੱਸ ਦੇਈਏ ਕਿ ਇੱਥੇ ਡਰਾਈਵਿੰਗ ਨਾਲ ਜੁੜੇ ਨਿਯਮ-ਕਾਨੂੰਨ ਥੋੜੇ ਵੱਖਰੇ ਹਨ।


ਬਰਫ਼ ਵਾਲੀ ਸੜਕ (Ice Road)  'ਤੇ ਗੱਡੀ ਚਲਾਉਂਦੇ ਸਮੇਂ ਤੁਹਾਨੂੰ ਸੀਟਬੈਲਟ ਨੂੰ ਕੁਝ ਸਮੇਂ ਲਈ ਭੁੱਲਣਾ ਪਵੇਗਾ, ਕਿਉਂਕਿ ਇਸ ਸੜਕ 'ਤੇ ਸੀਟ ਬੈਲਟ ਬੰਨ੍ਹਣਾ ਗੈਰ-ਕਾਨੂੰਨੀ ਹੈ। ਇਸਦੇ ਨਾਲ ਹੀ ਇੱਥੇ ਵਾਹਨ ਦੀ ਸਪੀਡ 25-40 ਕਿਲੋਮੀਟਰ ਪ੍ਰਤੀ ਘੰਟਾ ਰੱਖਣੀ ਪੈਂਦੀ ਹੈ। ਇਹ ਤੁਹਾਨੂੰ ਅਜੀਬ ਲੱਗ ਸਕਦਾ ਹੈ, ਪਰ ਇਹ ਵਿਲੱਖਣ ਨਿਯਮ ਸਿਰਫ਼ ਤੁਹਾਡੀ ਸੁਰੱਖਿਆ ਲਈ ਬਣਾਏ ਗਏ ਹਨ। ਗੱਡੀ ਚਲਾਉਣ ਦੀ ਰਫ਼ਤਾਰ ਘੱਟ ਰੱਖਣ (Driving Speed)  ਦਾ ਨਿਯਮ ਹੈ ਕਿਉਂਕਿ ਤੇਜ਼ ਰਫ਼ਤਾਰ ਨਾਲ ਬਰਫ਼ ਟੁੱਟ ਸਕਦੀ ਹੈ ਅਤੇ ਹਾਦਸਾ ਵਾਪਰ ਸਕਦਾ ਹੈ।