ਦੁਨੀਆ 'ਚ ਕਈ ਅਜਿਹੇ ਰੈਸਟੋਰੈਂਟ (Weird Restaurant) ਹਨ ਜੋ ਆਪਣੇ ਖਾਣੇ ਲਈ ਬਹੁਤ ਮਸ਼ਹੂਰ ਹਨ। ਇਸ ਤੋਂ ਇਲਾਵਾ ਕਈ ਅਜਿਹੇ ਰੈਸਟੋਰੈਂਟ ਹਨ ਜੋ ਆਪਣੇ ਖਾਣੇ ਤੋਂ ਇਲਾਵਾ ਕਿਸੇ ਹੋਰ ਚੀਜ਼ ਲਈ ਕਾਫੀ ਮਸ਼ਹੂਰ ਹਨ।
ਅਸੀਂ ਅਮਰੀਕਾ ਦੇ ਐਰੀਜ਼ੋਨਾ 'ਚ ਸਥਿਤ ਦਿ ਮਿਸ਼ਨ (The Mission) ਰੈਸਟੋਰੈਂਟ ਦੀ ਗੱਲ ਕਰ ਰਹੇ ਹਾਂ, ਜਿੱਥੇ ਲੋਕਾਂ ਨੂੰ ਖਾਣ ਦੇ ਨਾਲ-ਨਾਲ ਆਪਣੀ ਜੀਭ ਨਾਲ ਰੈਸਟੋਰੈਂਟ ਦੀ ਕੰਧ ਨੂੰ ਚੱਟ ਕੇ ਟੈਸਟ ਕਰਨਾ ਪੈਂਦਾ ਹੈ। ਜਿੰਨਾ ਇਹ ਰੈਸਟੋਰੈਂਟ ਆਪਣੇ ਸੁਆਦੀ ਭੋਜਨ ਲਈ ਮਸ਼ਹੂਰ ਹੈ, ਉਸ ਤੋਂ ਵੱਧ ਇਹ ਇਸ ਖਾਸ ਦੀਵਾਰ ਲਈ ਵੀ ਮਸ਼ਹੂਰ ਹੈ। ਤੁਹਾਡੇ ਮਨ ਵਿੱਚ ਇਹ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਇੱਥੇ ਆਉਣ ਵਾਲੇ ਲੋਕ ਅਜਿਹਾ ਕਿਉਂ ਕਰਦੇ ਹਨ?
ਦਰਅਸਲ ਇਹ ਰੈਸਟੋਰੈਂਟ ਪਿੰਕ ਹਿਮਾਲੀਅਨ ਸਾਲਟ ਯਾਨੀ ਗੁਲਾਬੀ ਨਮਕ ਨਾਲ ਬਣਿਆ ਹੈ। ਇਹੀ ਕਾਰਨ ਹੈ ਕਿ ਇੱਥੇ ਆਉਣ ਵਾਲੇ ਲੋਕ ਇਸ ਦੀਵਾਰ ਨੂੰ ਆਪਣੀ ਜੀਭ ਨਾਲ ਚੱਟ ਕੇ ਜ਼ਰੂਰ ਦੇਖਦੇ ਹਨ। WLBT3 ਅਨੁਸਾਰ, ਇਸ ਕੰਧ ਨੂੰ ਇੱਥੇ ਹੈੱਡਸ਼ੇਫ ਲੈਕੇ ਆਏ ਸਨ, ਜਿਸਦਾ ਕਾਂਸੈਪਟ ਹੁਣ ਦੁਨੀਆ ਭਰ ਦੇ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਇਸ ਬਾਰੇ ਜਾਣ ਕੇ ਤੁਹਾਡੇ ਦਿਮਾਗ ਵਿੱਚ ਇੱਕ ਹੋਰ ਸਵਾਲ ਜ਼ਰੂਰ ਆਇਆ ਹੋਵੇਗਾ ਕਿ ਕਰੋਨਾ ਵਰਗੇ ਸਮੇਂ ਵਿੱਚ ਲੋਕ ਇਸ ਰੈਸਟੋਰੈਂਟ ਵਿੱਚ ਜਾਣਾ ਬਿਲਕੁਲ ਵੀ ਪਸੰਦ ਨਹੀਂ ਕਰਨਗੇ ਕਿਉਂਕਿ ਇੱਥੇ ਆਉਣ ਵਾਲੇ ਬਹੁਤ ਸਾਰੇ ਲੋਕ ਇੱਕ ਕੰਧ ਨੂੰ ਚੱਟਦੇ ਹੋਣਗੇ। ਅਜਿਹੀ ਸਥਿਤੀ ਵਿੱਚ ਇਸ ਕੰਧ ਤੋਂ ਕਿੰਨੀਆਂ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ? ਇਸ ਸਵਾਲ ਦੇ ਜਵਾਬ 'ਚ ਰੈਸਟੋਰੈਂਟ ਦੇ ਸਟਾਫ ਦਾ ਕਹਿਣਾ ਹੈ ਕਿ ਇਹ ਕੰਧ ਰਾਕ ਸਾਲਟ ਤੋਂ ਬਣੀ ਹੈ, ਉਸ 'ਚ ਖੁਦ ਸਫਾਈ ਦੇ ਗੁਣ ਹਨ। ਇਹੀ ਕਾਰਨ ਹੈ ਕਿ ਇਸ ਨੂੰ ਚੱਟਣ ਨਾਲ ਕੋਈ ਬੀਮਾਰ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਇਸ ਰੈਸਟੋਰੈਂਟ ਦੇ ਕਰਮਚਾਰੀ ਵੀ ਇਸ ਦੀ ਮਹੱਤਤਾ ਨੂੰ ਸਮਝਦੇ ਹਨ, ਇਸ ਲਈ ਉਹ ਰੋਜ਼ਾਨਾ ਇਸ ਨੂੰ ਪੂੰਝ ਕੇ ਸਾਫ਼ ਕਰਦੇ ਹਨ।