ਮੋਟਰ ਸਾਇਕਲ 'ਤੇ ਆਏ ਦੋ ਹਮਲਾਵਰਾਂ ਨੇ ਵਰ੍ਹਾਈਆਂ 7 ਗੋਲ਼ੀਆਂ, ਨੌਜਵਾਨ ਦੀ ਮੌਤ
ਏਬੀਪੀ ਸਾਂਝਾ | 27 Nov 2020 08:04 PM (IST)
ਸੀਸੀਟੀਵੀ ਫੁਟੇਜ ਮੁਤਾਬਕ ਹਮਲਾਵਰ ਗੋਲ਼ੀਆਂ ਮਾਰ ਕੇ ਭੰਗੜਾ ਪਾਉਂਦੇ ਹੋਏ ਫਰਾਰ ਹੋ ਗਏ। ਹਮਲਾਵਰਾਂ ਵੱਲੋਂ ਸੱਤ ਗੋਲ਼ੀਆਂ ਮਾਰੀਆਂ ਗਈਆਂ
ਅੰਮ੍ਰਿਤਸਰ: ਇੱਥੋਂ ਦੇ 88 ਫੁੱਟ ਰੋਡ 'ਤੇ ਅੱਜ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਮੋਟਰਸਾਇਕਲ 'ਤੇ ਆਏ ਦੋ ਨੌਜਵਾਨਾਂ ਨੇ ਇਕ ਨੌਜਵਾਨ ਨੂੰ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਸੀਸੀਟੀਵੀ ਫੁਟੇਜ ਮੁਤਾਬਕ ਹਮਲਾਵਰ ਗੋਲ਼ੀਆਂ ਮਾਰ ਕੇ ਭੰਗੜਾ ਪਾਉਂਦੇ ਹੋਏ ਫਰਾਰ ਹੋ ਗਏ। ਹਮਲਾਵਰਾਂ ਵੱਲੋਂ ਸੱਤ ਗੋਲ਼ੀਆਂ ਮਾਰੀਆਂ ਗਈਆਂ। ਮਰਨ ਵਾਲੇ ਮਨੀ ਧਵਨ ਦਾ ਭਰਾ ਗੋਰਿਲਾ ਪਹਿਲਾਂ ਤੋਂ ਜੇਲ੍ਹ 'ਚ ਬੰਦ ਹੈ। ਪੁਲਿਸ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ। ਕਿਸਾਨਾਂ ਅੱਗੇ ਝੁਕੀ ਕੇਂਦਰ ਸਰਕਾਰ! ਕਿਸਾਨਾਂ ਨੂੰ ਕਿਹਾ ਅੰਦੋਲਨ ਛੱਡੋ, ਅਸੀਂ ਗੱਲਬਾਤ ਲਈ ਤਿਆਰ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ