ਵਾਹਘਾ-ਅਟਾਰੀ ਬਾਰਡਰ: ਇਹ ਭਾਰਤ ਪਾਕਿਤਾਨ ਵਿਚਾਲੇ ਸਥਿਤ ਸਰਹੱਦ ਹੈ। ਅੰਮ੍ਰਿਤਸਰ ਜ਼ਿਲ੍ਹੇ ਸੈਰ-ਸਪਾਟਾ ਕਰਨ ਆਏ ਹਰ ਵਿਅਕਤੀ ਨੂੰ ਵਾਹਘਾ-ਅਟਾਰੀ ਬਾਰਡਰ 'ਤੇ ਜ਼ਰੂਰ ਜਾਣਾ ਚਾਹੀਦਾ ਹੈ। ਵਾਹਗਾ-ਅਟਾਰੀ ਬਾਰਡਰ ਭਾਰਤ ਤੇ ਪਾਕਿਸਤਾਨ ਵਿਚਾਲੇ ਅੰਤਰਰਾਸ਼ਟਰੀ ਬਾਰਡਰ ਹੈ।
ਕਿਵੇਂ ਪਹੁੰਚੀਏ ਵਾਹਘਾ-ਅਟਾਰੀ:
ਇਸ ਲਈ ਤਹਾਨੂੰ ਸਭ ਤੋਂ ਪਹਿਲਾਂ ਅੰਮ੍ਰਿਤਸਰ ਪਹੁੰਚਣਾ ਹੋਵੇਗਾ। ਅੰਮ੍ਰਿਤਸਰ ਤੋਂ ਕਰੀਬ 30 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਵਾਹਘਾ-ਅਟਾਰੀ ਬਾਰਡਰ। ਅੰਮ੍ਰਿਤਸਰ ਪਹੁੰਚਣ ਲਈ ਤਿੰਨ ਤਰੀਕੇ ਹਨ....ਸੜਕੀ ਮਾਰਗ, ਰੇਲ ਮਾਰਗ ਤੇ ਹਵਾਈ ਯਾਤਰਾ। ਅੰਮ੍ਰਿਤਸਰ ਬੱਸ ਅੱਡਾ, ਰੇਲਵੇ ਸਟੇਸ਼ਨ ਜਾਂ ਹਵਾਈ ਅੱਡੇ ਤੋਂ ਜਿਸ ਰਸਤਿਓਂ ਵੀ ਤੁਸੀਂ ਆਏ ਹੋ ਉੱਥੋਂ ਟੈਕਸੀ ਜਾਂ ਕੈਬ ਲੈ ਕੇ ਤੁਸੀਂ ਬਾਰਡਰ ਪਹੁੰਚ ਸਕਦੇ ਹੋ।
ਵਾਹਘਾ-ਅਟਾਰੀ ਬਾਰਡਰ 'ਤੇ ਕੀ ਕੁਝ ਖਾਸ:
ਬਾਰਡਰ 'ਤੇ ਸਭ ਤੋਂ ਖਾਸ ਤੇ ਦੇਖਣਯੋਗ ਹੁੰਦੀ ਹੈ ਰੋਜ਼ਾਨਾ ਸ਼ਾਮ ਨੂੰ ਹੋਣ ਵਾਲੀ ਰਿਟਰੀਟ ਸੈਰੇਮਨੀ। ਸੋ ਇਸ ਰਿਟਰੀਟ ਸੈਰੇਮਨੀ ਨੂੰ ਸਕੂਨ ਨਾਲ ਦੇਖਣ ਲਈ ਤਹਾਨੂੰ ਸਹੀ ਸਮੇਂ 'ਤੇ ਪਹੁੰਚ ਕੇ ਸੀਟ ਲੈਣੀ ਪਵੇਗੀ ਤਾਂ ਜੋ ਬਾਅਦ 'ਚ ਤਹਾਨੂੰ ਖੜ੍ਹੇ ਨਾ ਹੋਣਾ ਪਵੇ ਜਾਂ ਸੀਟ ਇੰਨੀ ਪਿੱਛੇ ਨਾ ਮਿਲ ਜਾਵੇ ਕਿ ਤੁਹਾਡਾ ਉੱਥੇ ਆਇਆਂ ਦਾ ਵੀ ਕੋਈ ਲਾਹਾ ਨਾ ਲੈ ਸਕੋ। ਸੋ ਕੋਸ਼ਿਸ਼ ਕਰੋ ਤਿੰਨ ਵਜੇ ਦੇ ਕਰੀਬ ਉੱਥੇ ਪਹੁੰਚ ਜਾਓ।
ਕਿਉਂਕਿ ਅੰਦਰ ਜਾਣ ਤੋਂ ਪਹਿਲਾਂ ਤਹਾਨੂੰ ਸਿਕਿਓਰਟੀ ਚੈੱਕ ਲਈ ਵੀ ਰੁਕਣਾ ਪਵੇਗਾ ਤੇ ਆਪਣਾ ਲੱਗੇਜ ਯਾਨੀ ਸਾਮਾਨ ਵੀ ਜਮ੍ਹਾ ਕਰਵਾਓਗੇ। ਗਰਮੀ ਦੇ ਮੌਸਮ 'ਚ ਰਿਟਰੀਟ ਸੈਰੇਮਨੀ ਦਾ ਸਮਾਂ ਆਮ ਤੌਰ 'ਤੇ ਸਵਾ ਪੰਜ ਵਜੇ ਦਾ ਰਹਿੰਦਾ ਹੈ ਤੇ ਸਰਦੀਆਂ 'ਚ ਇਹ ਸਮਾਂ ਕਰੀਬ ਇਕ ਘੰਟਾ ਪਹਿਲਾਂ ਯਾਨੀ ਸਵਾ ਚਾਰ ਵਜੇ ਦਾ ਹੁੰਦਾ ਹੈ। ਸੈਰੇਮਨੀ ਦਾ ਕੁੱਲ ਸਮਾਂ ਕਰੀਬ 45 ਮਿੰਟ ਦਾ ਹੁੰਦਾ ਹੈ। ਤੁਸੀਂ ਸ਼ਾਮ ਚਾਰ ਵਜੇ ਤਕ ਰਿਟਰੀਟ ਸੈਰੇਮਨੀ ਲਈ ਅੰਦਰ ਦਾਖਲ ਹੋ ਸਕਦੇ ਹੋ।
ਰਿਟਰੀਟ ਸੈਰੇਮਨੀ ਦਾ ਨਜ਼ਾਰਾ ਦੇਖਣ ਯੋਗ ਹੁੰਦਾ ਹੈ। ਜਿੱਥੇ ਵਰਦੀ 'ਚ ਭਾਰਤੀ ਫੌਜ ਦੇ ਜਵਾਨ ਬਾਕਮਾਲ ਪਰੇਡ ਕਰਦੇ ਦਿਖਾਈ ਦਿੰਦੇ ਹਨ। ਉੱਥੇ ਹੀ ਦੇਸ਼ ਭਗਤੀ ਦੀ ਭਾਵਨਾ ਖੂਬ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ ਗਵਾਂਡੀ ਮੁਲਕ ਪਾਕਿਸਤਾਨ ਦੇ ਲੋਕ ਵੀ ਪਾਕਿਸਤਾਨ ਵਾਲੇ ਪਾਸੇ ਰਿਟਰੀਟ ਸੈਰਮਨੀ ਦੇਖਣ ਆਉਂਦੇ ਹਨ। ਦੋਵਾਂ ਦੇਸ਼ਾਂ ਵੱਲੋਂ ਸ਼ਾਮ ਨੂੰ ਆਪੋ-ਆਪਣਾ ਝੰਡਾ ਵਧਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ।
ਆਜ਼ਾਦੀ ਦਿਹਾੜੇ ਤੇ ਸੁਤੰਤਰਤਾ ਦਿਵਸ ਮੌਕੇ ਰਿਟਰੀਟ ਸੈਰੇਮਨੀ ਦਾ ਨਜ਼ਾਰਾ ਕੁਝ ਹੋਰ ਵੀ ਵਧਕੇ ਹੁੰਦਾ ਹੈ। ਇਨ੍ਹਾਂ ਖਾਸ ਮੌਕਿਆਂ 'ਤੇ ਵਾਹਘਾ-ਅਟਾਰੀ ਬਾਰਡਰ 'ਤੇ ਇਕ ਵਾਰ ਜ਼ਰੂਰ ਜਾਣਾ ਚਾਹੀਦਾ ਹੈ। ਬਾਰਡਰ 'ਤੇ ਕੈਨਟੀਨ ਮੌਜੂਦ ਹੈ, ਸੋ ਤੁਸੀਂ ਉੱਥੇ ਖਾਣ-ਪੀਣ ਦੀਆਂ ਵਸਤਾਂ ਖਰੀਦ ਸਕਦੇ ਹੋ।
ਇੱਥੋਂ ਲੋਕਾਂ ਦੀ ਸੜਕੀ ਆਵਾਜਾਈ ਜ਼ਰੀਏ ਸੈਨਾ ਦਾ ਆਪਸ ਵਿੱਚ ਹੱਥ ਮਿਲਾਉਣਾ ਤੇ ਜੋਸ਼ ਨਾਲ ਸੱਜ ਧੱਜ ਕੇ ਧੁਨਾਂ ਦੀ ਆਵਾਜ਼ ਦਾ ਆਉਣਾ ਮਨ ਮੋਹ ਲੈਣ ਵਾਲਾ ਦ੍ਰਿਸ਼ ਹੁੰਦਾ ਹੈ। ਵਾਹਗਾ ਭਾਰਤ ਪਾਕਿਸਤਾਨ ਬਾਰਡਰ ਤੇ ਸੈਨਾ ਦੀ ਸੀਮਾ ਚੌਕੀ ਹੈ ਜਿਹੜੀ ਕਿ ਅੰਮ੍ਰਿਤਸਰ ਤੇ ਲਾਹੌਰ ਦੇ ਵਿਚਕਾਰ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ