ਫ਼ਿਲਮ 'ਫੁਕਰੇ ਰਿਟਰਨਸ' ਦੇ ਕਲਾਕਾਰ ਪੁੱਜੇ ਹਰਿਮੰਦਰ ਸਾਹਿਬ
ਪਹਿਲੀ ਫ਼ਿਲਮ ਵਿੱਚ ਭੋਲੀ ਪੰਜਾਬਣ ਦਾ ਬਹੁਚਰਚਿਤ ਰੋਲ ਨਿਭਾ ਚੁੱਕੀ ਰਿਚਾ ਚੱਢਾ ਨੇ ਕਿਹਾ ਕਿ ਇਸ ਵਾਰ ਭੋਲੀ ਪੰਜਾਬਣ ਜੇਲ੍ਹ ਵਿੱਚੋਂ ਬਾਹਰ ਆਵੇਗੀ ਤੇ ਉਸ ਦੀ ਇੱਕ ਨਵੀਂ ਕਹਾਣੀ ਲੋਕਾਂ ਨੂੰ ਦੇਖਣ ਲਈ ਮਿਲੇਗੀ। ਅੱਗੇ ਫ਼ਿਲਮ ਨਾਲ ਸਬੰਧਤ ਕੁਝ ਹੋਰ ਤਸਵੀਰਾਂ-
ਕਲਾਕਾਰਾਂ ਨੇ ਦੱਸਿਆ ਕਿ ਇਹ ਫ਼ਿਲਮ ਪਹਿਲੀ ਫ਼ਿਲਮ ਨਾਲੋਂ ਦੋ ਗੁਣਾ ਹਿੱਸਿਆਂ ਨਾਲ ਭਰਪੂਰ ਹੈ ਤੇ ਪਿਛਲੀ ਫ਼ਿਲਮ ਜਿੱਥੇ ਖ਼ਤਮ ਹੋਈ ਸੀ ਇਸ ਨੂੰ ਉੱਥੋਂ ਹੀ ਸ਼ੁਰੂ ਕੀਤਾ ਗਿਆ ਹੈ।
ਅੰਮ੍ਰਿਤਸਰ: ਆਪਣੀ ਆਉਣ ਵਾਲੀ ਬਾਲੀਵੁੱਡ ਫ਼ਿਲਮ 'ਫੁਕਰੇ ਰਿਟਰਨਸ' ਦੀ ਕਾਮਯਾਬੀ ਲਈ ਫਿਲਮ ਦੇ ਕਲਾਕਾਰਾਂ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇਹ ਫ਼ਿਲਮ 8 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਦਰਅਸਲ, ਇਹ ਫ਼ਿਲਮ ਪਹਿਲੀ ਫੁਕਰੇ ਫ਼ਿਲਮ ਦਾ ਸੀਕੁਅਲ ਹੈ ਤੇ ਪਹਿਲੀ ਫ਼ਿਲਮ ਵਿੱਚ ਕੰਮ ਕਰ ਚੁੱਕੇ ਸਾਰੇ ਕਲਾਕਾਰ ਫਿਰ ਇਸ ਫ਼ਿਲਮ ਵਿੱਚ ਕੰਮ ਕਰ ਰਹੇ ਹਨ।
ਫਿਲਮ ਵਿੱਚ ਕੰਮ ਕਰਨ ਵਾਲੀ ਰਿਚਾ ਚੱਢਾ, ਅਲੀ ਫ਼ਜ਼ਲ ਤੇ ਮਨਜੋਤ ਸਿੰਘ ਤੋਂ ਇਲਾਵਾ ਬਾਕੀ ਕਲਾਕਾਰ ਵੀ ਗੁਰੂ ਘਰ ਨਤਮਸਤਕ ਹੋਏ ਤੇ ਫਿਲਮ ਦੀ ਕਾਮਯਾਬੀ ਲਈ ਅਰਦਾਸ ਕੀਤੀ।