ਇੰਝ ਬਣੇ ਕਪਿਲ ਸ਼ਰਮਾ ਦੇਸ਼ ਦੇ ਸਭ ਤੋਂ ਵੱਡੇ ਕਾਮੇਡੀਅਨ, ਕਦੇ ਕਰਦੇ ਸੀ ਟੈਲੀਫ਼ੋਨ ਬੂਥ 'ਤੇ ਕੰਮ
ਕਪਿਲ ਸ਼ਰਮਾ ਟੈਲੀਵਿਜ਼ਨ ਤਕ ਹੀ ਸੀਮਤ ਨਹੀਂ ਰਹੇ। ਸਾਲ 2015 ਵਿੱਚ ਕਪਿਲ ਨੇ ਅੱਬਾਸ ਮਸਤਾਨ ਦੀ ਫ਼ਿਲਮ 'ਕਿਸ ਕਿਸ ਕੋ ਪਿਆਰ ਕਰੂੰ' ਵਿੱਚ ਕੰਮ ਕੀਤਾ। ਪਰ ਫ਼ਿਲਮ ਸਮੀਖਿਅਕਾਂ ਦਾ ਕਹਿਣਾ ਸੀ ਕਿ ਇਹ ਕਪਿਲ ਦੇ ਟੀ.ਵੀ. ਸ਼ੋਅ ਵਰਗੀ ਹੀ ਸੀ। ਕਪਿਲ ਦੀ ਪ੍ਰਸਿੱਧੀ ਦਾ ਅੰਦਾਜ਼ਾ ਇੱਥੋਂ ਵੀ ਲਾਇਆ ਜਾ ਸਕਦਾ ਹੈ ਕਿ ਅਮਿਤਾਭ ਬੱਚਨ ਨੇ ਆਪਣੇ ਟੈਲੀਵਿਜ਼ਨ ਸ਼ੋਅ ਕੌਨ ਬਨੇਗਾ ਕਰੋੜਪਤੀ ਦੇ ਸੀਜ਼ਨ 8 ਦੇ ਪਹਿਲੇ ਐਪੀਸੋਡ ਵਿੱਚ ਕਪਿਲ ਨੂੰ ਬਤੌਰ ਮਹਿਮਾਨ ਬੁਲਾਇਆ ਸੀ।
ਕਪਿਲ ਨੂੰ ਕਰਨ ਜੌਹਰ ਵੀ ਆਪਣੇ ਸ਼ੋਅ 'ਕੌਫ਼ੀ ਵਿਦ ਕਰਨ' ਵਿੱਚ ਬੁਲਾ ਚੁੱਕੇ ਹਨ। ਕਰਨ ਦਾ ਇਹ ਸ਼ੋਅ ਅੰਗ੍ਰੇਜ਼ੀ ਵਿੱਚ ਹੈ ਪਰ ਕਪਿਲ ਬਹੁਤੀ ਚੰਗੀ ਅੰਗ੍ਰੇਜ਼ੀ ਬੋਲ ਨਹੀਂ ਪਾਉਂਦੇ ਪਰ ਉਨ੍ਹਾਂ ਨੂੰ ਬੁਲਾਉਣ ਦਾ ਕਾਰਨ ਸਿਰਫ਼ ਤੇ ਸਿਰਫ਼ ਕਪਿਲ ਦੀ ਪ੍ਰਸਿੱਧੀ ਸੀ।
ਇਸ ਸ਼ੋਅ ਤੋਂ ਬਾਅਦ ਕਪਿਲ ਨੇ ਇੱਕ ਨਵੇਂ ਤਰੀਕੇ ਦੀ ਕਾਮੇਡੀ ਦੀ ਸ਼ੁਰੂਆਤ ਕੀਤੀ। ਦਰਸ਼ਕਾਂ ਨੇ ਇਸ ਸ਼ੋਅ ਨੂੰ ਖ਼ੂਬ ਪਸੰਦ ਕੀਤਾ ਤੇ ਦੇਖਦੇ ਹੀ ਦੇਖਦੇ ਕਪਿਲ ਨੇ ਕਾਮਯਾਬੀ ਦਾ ਨਵਾਂ ਇਤਿਹਾਸ ਰਚ ਦਿੱਤਾ। ਕਪਿਲ ਦੇ ਸ਼ੋਅ ਦੀ ਕਾਮਯਾਬੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬਾਲੀਵੁੱਡ ਦਾ ਹਰ ਸਿਤਾਰਾ ਉਨ੍ਹਾਂ ਦੇ ਸ਼ੋਅ ਵਿੱਚ ਆਪਣੀ ਫ਼ਿਲਮ ਦੀ ਪ੍ਰੋਮੋਸ਼ਨ ਲਈ ਆਉਣ ਲਈ ਕਾਹਲਾ ਰਹਿੰਦਾ ਸੀ।
ਇਸ ਤੋਂ ਬਾਅਦ ਕਪਿਲ ਸੋਨੀ ਟੀ.ਵੀ. ਦੇ ਸ਼ੋਅ ਕਾਮੇਡੀ ਸਰਕਸ ਵਿੱਚ ਨਜ਼ਰ ਆਏ, ਜਿੱਥੇ ਉਨ੍ਹਾਂ ਵੱਖ-ਵੱਖ ਕਿਰਦਾਰਾਂ ਰਾਹੀਂ ਦਰਸ਼ਕਾਂ ਨੂੰ ਖ਼ੂਬ ਹਸਾਇਆ। ਕਲਰਜ਼ ਟੀ.ਵੀ. ਨੇ ਸਾਲ 2013 ਵਿੱਚ ਕਪਿਲ ਨਾਲ ਇੱਕ ਨਵਾਂ ਸ਼ੋਅ ਸ਼ੁਰੂ ਕੀਤਾ ਜਿਸ ਦਾ ਨਾਂਅਸੀ ਕਾਮੇਡੀ ਨਾਈਟਸ ਵਿਦ ਕਪਿਲ।
ਇਸ ਤੋਂ ਬਾਅਦ ਕਪਿਲ ਦਾ ਦਿਲ ਟੁੱਟ ਗਿਆ ਪਰ ਕਿਸਮਤ ਨੇ ਹੋਰ ਰੰਗ ਵਿਖਾਏ ਤੇ ਕਪਿਲ ਨੂੰ ਉਸ ਸ਼ੋਅ ਵਿੱਚ ਵਾਈਲਡ ਕਾਰਡ ਐਂਟਰੀ ਮਿਲ ਗਈ। ਇਸ ਤੋਂ ਬਾਅਦ ਕਪਿਲ ਨੇ ਆਪਣੀ ਕਲਾਕਾਰੀ ਦਾ ਉਹ ਜਾਦੂ ਚਲਾਇਆ ਤੇ ਸ਼ੋਅ ਜਿੱਤ ਲਿਆ। ਕਪਿਲ ਜਦੋਂ ਲਾਫ਼ਟਰ ਚੈਂਪੀਅਨ ਬਣੇ ਤਾਂ ਉਨ੍ਹਾਂ 10 ਲੱਖ ਰੁਪਏ ਇਨਾਮ ਵਿੱਚ ਮਿਲੇ। ਇਸ ਪੈਸੇ ਨਾਲ ਕਪਿਲ ਨੇ ਆਪਣੀ ਭੈਣ ਦੇ ਹੱਥ ਪੀਲ਼ੇ ਕਰ ਦਿੱਤੇ।
ਕਪਿਲ ਜ਼ਿੰਦਗੀ ਵਿੱਚ ਸੰਘਰਸ਼ ਕਰ ਰਹੇ ਸਨ। ਉਹ ਸਾਰਿਆਂ ਨੂੰ ਹਸਾਉਣਾ ਚਾਹੁੰਦੇ ਸਨ, ਪਰ ਇੱਕ ਸਮਾਂ ਅਜਿਹਾ ਵੀ ਆਇਆ ਕਿ ਜਦੋਂ ਕਪਿਲ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਅੱਜ ਵੀ ਉਹ ਉਨ੍ਹਾਂ ਗੱਲਾਂ 'ਤੇ ਭਾਵੁਕ ਹੋ ਜਾਂਦੇ ਹਨ। ਦਰਅਸਲ, 2004 ਵਿੱਚ ਕੈਂਸਰ ਨਾਲ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਕਾਫੀ ਗੁਰਬਤ ਦੇ ਦਿਨ ਦੇਖੇ।
ਕਪਿਲ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਨ੍ਹਾਂ ਕੁਝ ਪੈਸਿਆਂ ਦੀ ਲੋੜ ਪੂਰੀ ਕਰਨ ਲਈ ਕੋਲਡ ਡ੍ਰਿੰਕਸ ਦੇ ਕ੍ਰੇਟਸ ਤਕ ਵੀ ਚੁੱਕੇ ਹਨ। ਕਪਿਲ ਨੇ ਆਪਣੇ ਕਾਲਜ ਵਿੱਚ ਪੜ੍ਹਾਈ ਕਰਨ ਦੇ ਨਾਲ-ਨਾਲ ਆਰਟ ਆਫ਼ ਪਰਫਾਰਮੈਂਸ ਦੀਆਂ ਕਲਾਸਾਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ। ਯਾਨੀ ਕਪਿਲ ਆਪਣੇ ਹੀ ਕਾਲਜ ਵਿੱਚ ਵਿਦਿਆਰਥੀ ਦੇ ਨਾਲ-ਨਾਲ ਅਧਿਆਪਕ ਵੀ ਸਨ। ਕਪਿਲ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਥੀਏਟਰ ਕਰਦਿਆਂ ਗੁਜ਼ਰਿਆ।
ਕਪਿਲ ਵੱਡੇ ਕਾਮੇਡੀਅਨ ਬਣਨਾ ਚਾਹੁੰਦੇ ਸਨ, ਪਰ ਕਿਸਮਤ ਉਨ੍ਹਾਂ ਦਾ ਸਾਥ ਨਹੀਂ ਸੀ ਦੇ ਰਹੀ ਪਰ ਫਿਰ ਕੁਝ ਅਜਿਹਾ ਹੋਇਆ ਜਿਸ ਤੋਂ ਬਾਅਦ ਕਪਿਲ ਨੂੰ ਲੱਗਿਆ ਕਿ ਉਨ੍ਹਾਂ ਦੀ ਜ਼ਿੰਦਗੀ ਬਦਲ ਜਾਵੇਗੀ। ਸਾਲ 2007 ਵਿੱਚ ਕਪਿਲ ਨੂੰ ਸਟਾਰ ਟੀਵੀ ਦੇ ਕਾਮੇਡੀ ਸ਼ੋਅ 'ਗ੍ਰੇਟ ਇੰਡੀਅਨ ਲਾਫ਼ਟਰ ਚੈਲੇਂਜ 3' ਵਿੱਚ ਹਿੱਸਾ ਲੈਣ ਲਈ ਬੁਲਾਇਆ ਗਿਆ। ਪਰ ਕਿਸਮਤ ਨੇ ਇੱਥੇ ਕਪਿਲ ਦਾ ਸਾਥ ਨਹੀਂ ਦਿੱਤਾ। ਉਹ ਸ਼ੋਅ ਵਿੱਚ ਚੁਣੇ ਨਾ ਗਏ, ਜਦਕਿ ਉਨ੍ਹਾਂ ਦੇ ਦੋਸਤ ਚੰਦਨ ਪ੍ਰਭਾਕਰ ਨੂੰ ਚੁਣ ਲਿਆ ਗਿਆ। ਚੰਦਨ ਇਨ੍ਹੀਂ ਦਿਨੀਂ ਕਪਿਲ ਦੇ ਸ਼ੋਅ ਵਿੱਚ ਉਨ੍ਹਾਂ ਦੇ ਨੌਕਰ ਰਾਜੂ ਦਾ ਕਿਰਦਾਰ ਨਿਭਾਉਂਦੇ ਹਨ।
ਕਪਿਲ ਨੇ ਆਪਣੀ ਪੜ੍ਹਾਈ ਅੰਮ੍ਰਿਤਸਰ ਦੇ ਹਿੰਦੂ ਕਾਲਜ ਤੋਂ ਕੀਤੀ ਹੈ ਪਰ ਕਪਿਲ ਦੀ ਜ਼ਿੰਦਗੀ ਇੰਨੀ ਸੌਖੀ ਨਹੀਂ ਸੀ। ਜਦੋਂ ਕਪਿਲ ਦਸਵੀਂ ਜਮਾਤ ਵਿੱਚ ਸਨ ਤਾਂ ਆਪਣੇ ਜੇਬ ਖ਼ਰਚ ਲਈ ਅੰਮ੍ਰਿਤਸਰ ਦੇ ਇੱਕ ਟੈਲੀਫ਼ੋਨ ਬੂਥ ਵਿੱਚ ਕੰਮ ਕਰਦੇ ਸਨ।
ਕਪਿਲ ਸ਼ਰਮਾ ਦਾ ਸਫ਼ਰ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ। ਕਪਿਲ ਸ਼ਰਮਾ ਦਾ ਜਨਮ ਦਿਨ ਅੰਮ੍ਰਿਤਸਰ ਵਿੱਚ 2 ਅਪ੍ਰੈਲ, 1981 ਨੂੰ ਹੋਇਆ ਸੀ। ਅੱਜ ਕਪਿਲ ਆਪਣਾ 37ਵਾਂ ਜਨਮ ਦਿਨ ਮਨਾ ਰਹੇ ਹਨ। ਕਪਿਲ ਦੇ ਪਿਤਾ ਪੁਲਿਸ ਵਿੱਚ ਹੈੱਡ ਕਾਂਸਟੇਬਲ ਸਨ ਤੇ ਮਾਂ ਜਨਕ ਰਾਣੀ ਹਾਊਸਵਾਈਫ਼ ਹਨ। ਕਪਿਲ ਦਾ ਬਚਪਨ ਅੰਮ੍ਰਿਤਸਰ ਦੀ ਪੁਲਿਸ ਕਾਲੋਨੀ ਵਿੱਚ ਗੁਜ਼ਰਿਆ। ਇਹੋ ਕਾਰਨ ਹੈ ਕਿ ਕਪਿਲ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਅਕਸਰ ਸ਼ਮਸ਼ੇਰ ਸਿੰਘ ਨਾਂ ਦੇ ਪੁਲਿਸ ਵਾਲੇ ਦੇ ਕਿਰਦਾਰ ਵਿੱਚ ਨਜ਼ਰ ਆਉਂਦੇ ਸਨ।