TV 'ਤੇ ਆਉਣ ਤੋਂ ਪਹਿਲਾਂ ਹੀ ਕਪਿਲ ਦੇ ਸ਼ੋਅ ਨੂੰ ਝਟਕਾ
ਹਾਲਾਂਕਿ ਕਪਿਲ ਸ਼ਰਮਾ ਦਾ ਨਵਾਂ ਸ਼ੋਅ 25 ਮਾਰਚ ਤੋਂ ਹੀ ਟੈਲੀਵਿਜ਼ਨ 'ਤੇ ਆ ਰਿਹਾ ਹੈ। ਇਸ ਦੇ ਪਹਿਲੇ ਐਪੀਸੋਡ ਵਿੱਚ ਅਜੇ ਦੇਵਗਨ ਖਾਸ ਮਹਿਮਾਨ ਬਣ ਕੇ ਆ ਰਹੇ ਹਨ।
ਸੋਨੀ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਸੈੱਟ 'ਤੇ ਕੋਈ ਤਕਨੀਕੀ ਖਰਾਬੀ ਆ ਗਈ ਹੈ, ਜਿਸ ਨੂੰ ਤੁਰੰਤ ਠੀਕ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਸ਼ੂਟਿੰਗ ਨੂੰ ਰੀਸ਼ਡਿਊਲ ਕੀਤਾ ਗਿਆ ਹੈ।
ਹਾਲ ਹੀ ਵਿੱਚ ਕਪਿਲ ਸ਼ਰਮਾ ਦੇ ਸ਼ੋਅ 'ਤੇ ਇੱਕ ਐਪੀਸੋਡ ਸ਼ੂਟ ਹੋਣਾ ਸੀ, ਜਿਸ ਵਿੱਚ ਟਾਈਗਰ ਸ਼ਰਾਫ ਆਪਣੀ ਆਉਣ ਵਾਲੀ ਫ਼ਿਲਮ 'ਬਾਗ਼ੀ-2' ਦੇ ਪ੍ਰਚਾਰ ਲਈ ਪਹੁੰਚਣ ਵਾਲੇ ਸਨ ਪਰ ਐਨ ਮੌਕੇ 'ਤੇ ਇਸ ਦੀ ਸ਼ੂਟਿੰਗ ਰੱਦ ਕਰ ਦਿੱਤੀ ਗਈ।
ਇਸ ਦੇ ਪਿੱਛੇ ਤਕਨੀਕੀ ਦਿੱਕਤ ਦੇ ਕਾਰਨ ਦੱਸੇ ਗਏ ਹਨ। ਪਿਛਲੀ ਵਾਰ ਜਦੋਂ ਕਪਿਲ ਦਾ ਸ਼ੋਅ ਬੰਦ ਹੋਇਆ ਸੀ ਤਾਂ ਇੱਕ ਤੋਂ ਬਾਅਦ ਇੱਕ ਸਿਤਾਰਿਆਂ ਦੇ ਨਾਲ ਸ਼ੂਟ ਹੋਣ ਵਾਲੇ ਐਪੀਸੋਡ ਦੀ ਸ਼ੂਟਿੰਗ ਰੱਦ ਹੋਣ ਲੱਗੀ ਪਰ ਇਸ ਵਾਰ ਸ਼ੂਟਿੰਗ ਕੈਂਸਲ ਹੋਣ ਦਾ ਕਾਰਨ ਕਪਿਲ ਸ਼ਰਮਾ ਨਹੀਂ ਹੈ।
ਨਵੀਂ ਦਿੱਲੀ: ਕਾਮੇਡੀਅਨ ਕਪਿਲ ਸ਼ਰਮਾ ਦਾ ਨਵਾਂ ਸ਼ੋਅ ਹਾਲੇ ਤਕ ਟੈਲੀਵਿਜ਼ਨ 'ਤੇ ਆਇਆ ਨਹੀਂ ਕਿ ਇੱਕ ਵਾਰ ਫਿਰ ਤੋਂ ਉਨ੍ਹਾਂ ਦੇ ਸ਼ੋਅ ਬਾਰੇ ਵਿਵਾਦ ਖੜ੍ਹਾ ਹੋ ਗਿਆ ਹੈ।