ਕਤਲ ਕੇਸ ਦਾ ਮੁਲਜ਼ਮ ਕੌਂਸਲਰ ਹੱਥਕੜੀਆਂ ਪਾ ਕੇ ਹੋਇਆ ਮੀਟਿੰਗ 'ਚ ਸ਼ਾਮਲ
ਏਬੀਪੀ ਸਾਂਝਾ | 29 Jun 2018 02:09 PM (IST)
1
ਚੌਧਰੀ ਇੱਕ ਕਾਂਸਟੇਬਲ ਦੀ ਕਤਲ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹਨ।
2
ਸੁਰਿੰਦਰ ਚੌਧਰੀ ਅੰਮ੍ਰਿਤਸਰ ਦੇ ਵਾਰਡ ਨੰਬਰ ਦੋ ਤੋਂ ਆਜ਼ਾਦ ਕੌਂਸਲਰ ਹਨ।
3
18 ਜੂਨ 2017 ਨੂੰ ਅੰਮ੍ਰਿਤਸਰ ਦੇ ਪੁਤਲੀਘਰ ਵਿੱਚ ਇੱਕ ਪਲਾਟ 'ਤੇ ਕਬਜ਼ਾ ਸਬੰਧੀ ਝਗੜਾ ਜਾਰੀ ਸੀ ਤੇ ਉੱਥੇ ਇੱਟਾਂ-ਰੋੜੇ ਚੱਲ ਪਏ। ਇਸ ਘਟਨਾ ਵਿੱਚ ਕਾਂਸਟੇਬਲ ਰਾਜੇਸ਼ ਜ਼ਖ਼ਮੀ ਹੋ ਗਿਆ ਤੇ ਦੋ ਮਹੀਨੇ ਬਾਅਦ ਉਸ ਦੀ ਮੌਤ ਹੋ ਗਈ। ਚੌਧਰੀ ਨੇ ਦਸੰਬਰ 2017 ਵਿੱਚ ਅਦਾਲਤ ਤੋਂ ਜ਼ਮਾਨਤ ਲੈਕੇ ਚੋਣ ਲੜੀ ਤੇ ਕੌਂਸਲਰ ਬਣ ਗਿਆ।
4
ਜੇਲ੍ਹ ਅਧਿਕਾਰੀਆਂ ਨੇ ਉਸ ਦੇ ਨਾਲ ਕੋਰਟ ਦੀ ਇਜਾਜ਼ਤ ਮਗਰੋਂ ਇੱਕ ਗਾਰਦ ਵੀ ਭੇਜੀ।
5
ਅੰਮ੍ਰਿਤਸਰ ਦੇ ਕੌਂਸਲਰ ਸੁਰਿੰਦਰ ਚੌਧਰੀ ਜੋ ਕਤਲ ਦੇ ਕੇਸ ਦੇ ਵਿੱਚ ਅੰਮ੍ਰਿਤਾ ਜੇਲ੍ਹ 'ਚ ਬੰਦ ਹਨ ਅਤੇ ਵੀਰਵਾਰ ਨੂੰ ਢਾਈ ਘੰਟੇ ਲਈ ਨਿਗਮ ਮੀਟਿੰਗ ਵਿੱਚ ਹਿੱਸਾ ਲੈਣ ਪੁੱਜੇ।