ਅਲਟਰਾ ਮੈਰਾਥਨ ਦੌੜਾਕ ਸਮੀਰ ਸਿੰਘ ਦੇਸ਼ ਦੇ ਜਵਾਨਾਂ ਲਈ ਦੌੜੇਗਾ 15,000 ਕਿਲੋਮੀਟਰ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਮੀਰ ਸਿੰਘ ਨੇ 10,000 ਕਿਲੋਮੀਟਰ ਦੌੜਨ ਦਾ ਟੀਚਾ ਮਿਥਿਆ ਹੋਇਆ ਸੀ। ਉਸ ਨੇ ਇਹ ਮੰਜ਼ਲ 100 ਕਿਲੋਮੀਟਰ ਰੋਜ਼ਾਨਾ ਦੇ ਹਿਸਾਬ ਨਾਲ 100 ਦਿਨਾਂ ਵਿੱਚ ਸਰ ਕਰਨੀ ਸੀ, ਪਰ ਬੀਤੇ ਅਗਸਤ ਵਿੱਚ ਉਸ ਦਾ ਇਹ ਸੁਫਨਾ ਪੂਰਾ ਨਾ ਹੋ ਸਕਿਆ।
10,000 ਕਿਲੋਮੀਟਰ ਪੂਰੇ ਹੋਣ ਤੋਂ ਸਿਰਫ 36 ਕਿਲੋਮੀਟਰ ਪਹਿਲਾਂ ਉਸ ਦੀ ਸਿਹਤ ਬਹੁਤ ਜ਼ਿਆਦਾ ਖ਼ਰਾਬ ਹੋ ਗਈ ਤੇ ਉਸ ਨੂੰ ਆਪਣਾ ਸਫਰ ਰੋਕਣਾ ਪਿਆ। ਉਸ ਦੇ ਅਜਿਹੇ ਕਾਰਨਾਮਿਆਂ ਕਰਕੇ ਹੀ ਉਸ ਨੂੰ ਅਲਟਰਾ ਮੈਰਾਥਨ ਅਥਲੀਟ ਕਿਹਾ ਜਾਂਦਾ ਹੈ।
ਭਾਰਤੀ ਦੌੜਾਕ ਸਮੀਰ ਸਿੰਘ ਨੇ ਅੱਜ ਸਰਹੱਦ 'ਤੇ ਤਾਇਨਾਤ ਜਵਾਨਾਂ ਨੂੰ ਸਮਰਪਤ ਦੌੜ ਸ਼ੁਰੂ ਕੀਤੀ ਹੈ। ਅੱਜ ਅਟਾਰੀ ਬਾਰਡਰ ਤੋਂ ਸ਼ੁਰੂ ਕੀਤੀ ਇਸ ਦੌੜ ਵਿੱਚ ਉਹ 15,000 ਕਿਲੋਮੀਟਰ ਤੈਅ ਕਰੇਗਾ।
ਬੀ.ਐਸ.ਐਫ. ਦੇ ਅੰਮ੍ਰਿਤਸਰ ਰੇਂਜ ਦੇ ਡੀ.ਆਈ.ਜੀ. ਜੇ. ਐਸ. ਓਬਰਾਏ ਨੇ ਸਮੀਰ ਸਿੰਘ ਨੂੰ ਉਸ ਦੀ 15,000 ਕਿਲੋਮੀਟਰ ਦੌੜ ਲਈ ਝੰਡੀ ਵਿਖਾ ਕੇ ਰਵਾਨਾ ਕੀਤਾ।
ਹੁਣ ਸਮੀਰ ਸਿੰਘ ਨੇ ਪਾਕਿਸਤਾਨ ਨਾਲ ਲੱਗਦੀ ਭਾਰਤੀ ਸਰਹੱਦ ਉੱਪਰ ਆਪਣੀ ਦੌੜ ਸ਼ੁਰੂ ਕੀਤੀ ਹੈ। ਉਸ ਨੇ ਇਹ ਦੌੜ ਦੇਸ਼ ਦੇ ਫ਼ੌਜੀ ਜਵਾਨਾਂ ਤੇ ਸੁਰੱਖਿਆ ਬਲਾਂ ਦੇ ਜਵਾਨਾਂ ਲਈ ਸ਼ੁਰੂ ਕੀਤੀ ਹੈ।
ਸਮੀਰ ਸਿੰਘ ਕੌਮੀ ਪੱਧਰ ਦਾ ਅਥਲੀਟ ਹੈ ਜਿਸ ਨੇ ਕਈ ਮੈਰਾਥਨ ਦੌੜਾਂ ਵਿੱਚ ਹਿੱਸਾ ਲਿਆ ਹੋਇਆ ਹੈ। ਉਸ ਦਾ ਪਿਛੋਕੜ ਮੱਧ ਪ੍ਰਦੇਸ਼ ਦਾ ਹੈ।