Zodiac Sign: ਇਨ੍ਹਾਂ 3 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ, ਕਾਰੋਬਾਰ-ਨਿਵੇਸ਼ 'ਚ ਹੋਏਗਾ ਲਾਭ ਨੌਕਰੀ 'ਚ ਮਿਲੇਗੀ ਤਰੱਕੀ; ਦੁਰਲੱਭ 'ਯੋਗ' ਨਾਲ ਇੰਝ ਬਦਲੇਗੀ ਕਿਸਮਤ...
Astrology 10 June 2026: ਜੋਤਿਸ਼ ਸ਼ਾਸਤਰ ਵਿੱਚ ਗ੍ਰਹਿਆਂ ਅਤੇ ਨਕਸ਼ਤਰਾਂ ਦਾ ਕਾਫ਼ੀ ਮਹੱਤਵ ਹੁੰਦਾ ਹੈ। ਜਿਸ ਨਾਲ ਲੋਕਾਂ ਦੀ ਕਿਸਮਤ ਵਿੱਚ ਕਈ ਬਦਲਾਅ ਅਤੇ ਉਤਰਾਅ-ਚੜ੍ਹਾਅ ਆਉਂਦੇ ਹਨ। ਇਸ ਵਿਚਾਲੇ ਅਹਿਮ ਖਬਰ ਸਾਹਮਣੇ ਆ ਰਹੀ...

Astrology 10 June 2026: ਜੋਤਿਸ਼ ਸ਼ਾਸਤਰ ਵਿੱਚ ਗ੍ਰਹਿਆਂ ਅਤੇ ਨਕਸ਼ਤਰਾਂ ਦਾ ਕਾਫ਼ੀ ਮਹੱਤਵ ਹੁੰਦਾ ਹੈ। ਜਿਸ ਨਾਲ ਲੋਕਾਂ ਦੀ ਕਿਸਮਤ ਵਿੱਚ ਕਈ ਬਦਲਾਅ ਅਤੇ ਉਤਰਾਅ-ਚੜ੍ਹਾਅ ਆਉਂਦੇ ਹਨ। ਇਸ ਵਿਚਾਲੇ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ 17 ਜੂਨ ਨੂੰ ਅਕਾਸ਼ ਮੰਡਲ ਵਿੱਚ ਇੱਕ ਬਹੁਤ ਹੀ ਸ਼ੁਭ ਅਤੇ ਦੁਰਲੱਭ ਯੋਗ ਬਣਨ ਜਾ ਰਿਹਾ ਹੈ, ਜਿਸ ਨੂੰ 'ਧਰੁਵ ਯੋਗ' ਕਿਹਾ ਜਾਂਦਾ ਹੈ। ਇਸ ਯੋਗ ਦਾ ਅਸਰ ਕਈ ਰਾਸ਼ੀ ਵਾਲਿਆਂ ਦੇ ਕਰੀਅਰ, ਬੈਂਕ ਬੈਲੇਂਸ ਅਤੇ ਮਾਨ-ਸਨਮਾਨ 'ਤੇ ਪਵੇਗਾ।
ਇਹ ਉਪਾਅ ਹੋਣਗੇ ਵਰਦਾਨੀ:
ਦੱਸ ਦੇਈਏ ਕਿ 17 ਜੂਨ ਨੂੰ ਇਸ ਸ਼ੁਭ ਯੋਗ ਦਾ ਪੂਰਾ ਲਾਭ ਉਠਾਉਣ ਲਈ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਭਗਵਾਨ ਵਿਸ਼ਨੂੰ ਜਾਂ ਆਪਣੇ ਇਸ਼ਟ ਦੇਵ ਦੀ ਪੂਜਾ ਕਰੋ ਅਤੇ ਪੀਲੇ ਫਲ ਜਾਂ ਮਿਠਾਈ ਦਾ ਭੋਗ ਲਗਾਓ। ਅਜਿਹਾ ਕਰਨ ਨਾਲ ਇਸ ਯੋਗ ਦਾ ਸ਼ੁਭ ਪ੍ਰਭਾਵ ਕਈ ਗੁਣਾ ਵੱਧ ਜਾਂਦਾ ਹੈ। ਇੱਥੇ ਜਾਣੋ ਕਿੰਨਾ 3 ਖਾਸ ਰਾਸ਼ੀ ਵਾਲਿਆਂ ਦੇ ਖੁੱਲ੍ਹੇਗੀ ਕਿਸਮਤ...
ਮੇਖ ਰਾਸ਼ੀ
ਇਸ ਰਾਸ਼ੀ ਦੇ ਜਾਤਕਾਂ ਲਈ ਕਰੀਅਰ ਅਤੇ ਵਪਾਰ ਵਿੱਚ ਵੱਡੀ ਤਰੱਕੀ ਦੇ ਯੋਗ ਹਨ। ਲੰਬੇ ਸਮੇਂ ਤੋਂ ਅਟਕਿਆ ਹੋਇਆ ਧਨ ਵਾਪਸ ਮਿਲ ਸਕਦਾ ਹੈ ਅਤੇ ਨਿਵੇਸ਼ ਲਈ ਇਹ ਸਮਾਂ ਬਹੁਤ ਅਨੁਕੂਲ ਹੈ। ਨੌਕਰੀਪੇਸ਼ਾ ਲੋਕਾਂ ਨੂੰ ਤਰੱਕੀ (ਪ੍ਰਮੋਸ਼ਨ) ਜਾਂ ਤਨਖਾਹ ਵਿੱਚ ਵਾਧਾ ਮਿਲ ਸਕਦਾ ਹੈ।
ਸਿੰਘ ਰਾਸ਼ੀ
ਸਿੰਘ ਰਾਸ਼ੀ ਦੇ ਲੋਕਾਂ ਲਈ ਇਹ ਸਮਾਂ ਮਾਨ-ਸਨਮਾਨ ਅਤੇ ਪ੍ਰਤਿਸ਼ਠਾ ਵਿੱਚ ਵਾਧਾ ਕਰਨ ਵਾਲਾ ਹੋਵੇਗਾ। ਕਿਸਮਤ ਦੇ ਸਹਿਯੋਗ ਨਾਲ ਸਾਰੇ ਰੁਕੇ ਹੋਏ ਕੰਮ ਸਮੇਂ ਸਿਰ ਪੂਰੇ ਹੋਣਗੇ। ਨਵਾਂ ਵਪਾਰ ਸ਼ੁਰੂ ਕਰਨ ਲਈ 17 ਜੂਨ ਤੋਂ ਬਾਅਦ ਦਾ ਸਮਾਂ ਸ਼ਾਨਦਾਰ ਹੈ ਅਤੇ ਵੱਡਾ ਆਰਥਿਕ ਮੁਨਾਫਾ ਹੋਣ ਦੀ ਉਮੀਦ ਹੈ।
ਧਨੁ ਰਾਸ਼ੀ
ਧਨੁ ਰਾਸ਼ੀ ਵਾਲਿਆਂ ਲਈ ਇਹ ਯੋਗ ਮਾਨਸਿਕ ਸ਼ਾਂਤੀ ਅਤੇ ਭੌਤਿਕ ਸੁੱਖ-ਸੁਵਿਧਾਵਾਂ ਵਧਾਉਣ ਵਾਲਾ ਰਹੇਗਾ। ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਨੂੰ ਕੋਈ ਵੱਡਾ ਆਫਰ ਮਿਲ ਸਕਦਾ ਹੈ ਅਤੇ ਵਿਦੇਸ਼ ਜਾਣ ਦੀ ਰਾਹ ਆਸਾਨ ਹੋਵੇਗੀ। ਤੁਸੀਂ ਨਵੀਂ ਜਾਇਦਾਦ ਜਾਂ ਵਾਹਨ ਖਰੀਦਣ ਦਾ ਫੈਸਲਾ ਵੀ ਲੈ ਸਕਦੇ ਹੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟ੍ਰੈਂਡਿੰਗ ਟੌਪਿਕ



















