ਇਸ ਸਾਲ ਦੀਵਾਲੀ 20 ਅਕਤੂਬਰ ਨੂੰ ਮਨਾਈ ਜਾਵੇਗੀ ਜਾਂ 21 ਅਕਤੂਬਰ ਨੂੰ- ਇਸ ਨੂੰ ਲੈ ਕੇ ਲੋਕਾਂ ਵਿਚ ਥੋੜ੍ਹੀ ਉਲਝਣ ਦੀ ਸਥਿਤੀ ਹੈ। ਪਿਛਲੇ ਸਾਲ ਵੀ ਦੀਵਾਲੀ ਦੋ ਦਿਨ ਮਨਾਈ ਗਈ ਸੀ। ਦਰਅਸਲ ਇਹ ਗੁੰਝਲ ਪੰਚਾਂਗ ਕਰਕੇ ਬਣੀ ਹੈ, ਕਿਉਂਕਿ ਇਸ ਵਾਰ ਕਾਰਤਿਕ ਅਮਾਵਸਿਆ ਤਿਥੀ ਅਤੇ ਪ੍ਰਦੋਸ਼ ਕਾਲ 20 ਅਕਤੂਬਰ ਨੂੰ ਇਕੱਠੇ ਆ ਰਹੇ ਹਨ।

Continues below advertisement

ਹਿੰਦੂ ਪੰਚਾਂਗ ਅਨੁਸਾਰ ਕਾਰਤਿਕ ਮਹੀਨੇ ਦੀ ਅਮਾਵਸਿਆ ਤਿਥੀ 20 ਅਕਤੂਬਰ ਨੂੰ ਸਵੇਰੇ 3:44 ਵਜੇ ਸ਼ੁਰੂ ਹੋਵੇਗੀ ਅਤੇ ਇਸਦਾ ਸਮਾਪਨ ਅਗਲੇ ਦਿਨ 21 ਅਕਤੂਬਰ ਨੂੰ 5:54 ਵਜੇ ਹੋਵੇਗਾ। ਇਸ ਕਰਕੇ ਹੀ ਲੋਕਾਂ ਵਿਚ ਗੁੰਝਲ ਪੈਦਾ ਹੋਈ ਹੈ।

Continues below advertisement

ਜੋ ਲੋਕ ਉਦਯਾ ਤਿਥੀ ਨੂੰ ਮੰਨਦੇ ਹਨ, ਉਹ 21 ਅਕਤੂਬਰ ਨੂੰ ਦੀਵਾਲੀ ਮਨਾਉਣ ਦੀ ਗੱਲ ਕਰ ਰਹੇ ਹਨ। ਕੁਝ ਪੰਚਾਂਗਾਂ ਵਿੱਚ ਵੀ ਦੀਵਾਲੀ ਦੀ ਤਾਰੀਖ ਨੂੰ ਲੈ ਕੇ ਅੰਤਰ ਦਿੱਖ ਰਿਹਾ ਹੈ—ਉਹਨਾਂ ਦੇ ਮੁਤਾਬਕ ਦੀਵਾਲੀ 21 ਅਕਤੂਬਰ ਨੂੰ ਮਨਾਈ ਜਾਵੇਗੀ।

ਦੀਵਾਲੀ 2025 ਦੀ ਤਾਰੀਖ ਨੂੰ ਲੈ ਕੇ ਭਾਵੇਂ ਕੁਝ ਅੰਤਰ ਹੈ, ਪਰ ਕਈ ਜੋਤਿਸ਼ੀਆਂ ਦਾ ਮੰਨਣਾ ਹੈ ਕਿ ਦੀਵਾਲੀ 20 ਅਕਤੂਬਰ ਨੂੰ ਮਨਾਉਣਾ ਹੀ ਉਚਿਤ ਹੈ। ਦਰਅਸਲ ਮਾਂ ਲਕਸ਼ਮੀ ਦੀ ਪੂਜਾ ਦੀਵਾਲੀ ਦੇ ਦਿਨ ਪ੍ਰਦੋਸ਼ ਕਾਲ ਵਿੱਚ ਕੀਤੀ ਜਾਂਦੀ ਹੈ, ਅਤੇ ਇਸ ਵਾਰ ਕਾਰਤਿਕ ਅਮਾਵਸਿਆ ਦਾ ਪ੍ਰਦੋਸ਼ ਕਾਲ 20 ਅਕਤੂਬਰ ਨੂੰ ਹੀ ਮਿਲ ਰਿਹਾ ਹੈ। ਇਸ ਲਈ ਦੀਵਾਲੀ 20 ਅਕਤੂਬਰ ਨੂੰ ਮਨਾਉਣ ਨੂੰ ਹੀ ਸ਼ੁਭ ਮੰਨਿਆ ਜਾ ਰਿਹਾ ਹੈ।

ਕਾਸ਼ੀ ਵਿਦਵਤ ਪਰਿਸ਼ਦ ਦੀ ਮੀਟਿੰਗ ਵਿੱਚ ਵੀ ਇਹ ਫੈਸਲਾ ਲਿਆ ਗਿਆ ਹੈ ਕਿ ਦੀਵਾਲੀ 20 ਅਕਤੂਬਰ ਨੂੰ ਹੀ ਮਨਾਈ ਜਾਵੇ, ਕਿਉਂਕਿ ਇਸ ਦਿਨ ਸ਼ਾਮ ਦੇ ਸਮੇਂ ਪ੍ਰਦੋਸ਼ ਕਾਲ ਪੈ ਰਿਹਾ ਹੈ, ਜਦਕਿ 21 ਅਕਤੂਬਰ ਦੀ ਸ਼ਾਮ ਨੂੰ ਪ੍ਰਤਿਪਦਾ ਤਿਥੀ ਹੋਵੇਗੀ।

 

ਸ਼ਾਮ 7:08 ਵਜੇ ਤੋਂ ਰਾਤ 8:18 ਵਜੇ ਤੱਕ ਨਿਸ਼ੀਥ ਕਾਲ ਰਹੇਗਾ।

ਜਦਕਿ ਪ੍ਰਦੋਸ਼ ਕਾਲ ਸ਼ਾਮ 5:46 ਵਜੇ ਤੋਂ ਰਾਤ 8:18 ਵਜੇ ਤੱਕ ਰਹੇਗਾ।

ਦੀਵਾਲੀ ਦੇ ਦਿਨ ਮਾਂ ਮਹਾਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਕਰਨ ਦਾ ਵਿਸ਼ੇਸ਼ ਵਿਧਾਨ ਹੈ।

ਕਿਹਾ ਜਾਂਦਾ ਹੈ ਕਿ ਜੇਕਰ ਸ਼ੁਭ ਮੁਹੂਰਤ ਵਿੱਚ ਮਾਂ ਲਕਸ਼ਮੀ ਦੀ ਪੂਜਾ ਕੀਤੀ ਜਾਵੇ, ਤਾਂ ਘਰ ਵਿੱਚ ਸਥਾਈ ਧਨ-ਲਕਸ਼ਮੀ ਦਾ ਵਾਸ ਹੁੰਦਾ ਹੈ।

 

Disclaimer: ਇੱਥੇ ਪ੍ਰਦਾਨ ਕੀਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ABPLive.com ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਦੀ ਸਲਾਹ ਲਓ।