Karwachauth Puja: ਹਿੰਦੂ ਧਰਮ 'ਚ ਕਰਵਾ ਚੌਥ ਦਾ ਖ਼ਾਸ ਮਹੱਤਵ ਹੈ, ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਪੂਰਾ ਦਿਨ ਨਿਰਜਲਾ ਵਰਤ ਰੱਖਦੀਆਂ ਹਨ ਅਤੇ ਰਾਤ ਨੂੰ ਚੰਨ ਦੇਖਣ ਤੋਂ ਬਾਅਦ ਪਤੀ ਦੇ ਹੱਥੋਂ ਪਾਣੀ ਪੀ ਕੇ ਵਰਤ ਪੂਰਾ ਕਰਦੀਆਂ ਹਨ।

Continues below advertisement

ਇਸ ਸਾਲ ਕਰਵਾਚੌਥ ਦਾ ਵਰਤ 29 ਅਕਤੂਬਰ ਨੂੰ ਪੈ ਰਿਹਾ ਹੈ। ਹਿੰਦੂ ਕੈਲੰਡਰ ਅਨੁਸਾਰ, ਇਹ ਵਰਤ ਹਰ ਸਾਲ ਕੱਤਕ ਮਹੀਨੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਾਰੀਖ ਨੂੰ ਆਉਂਦਾ ਹੈ। ਨਾਲ ਹੀ, ਇਸ ਦਿਨ ਚੰਦਰਮਾ ਨੂੰ ਛਾਣਨੀ 'ਚੋਂ ਦੇਖਣ ਦੀ ਇਕ ਬਹੁਤ ਹੀ ਖਾਸ ਪਰੰਪਰਾ ਹੈ, ਜਿਸ ਦਾ ਲੰਬੇ ਸਮੇਂ ਤੋਂ ਪਾਲਣ ਕੀਤਾ ਜਾ ਰਿਹਾ ਹੈ। ਕਰਵਾਚੌਥ ਵਾਲੇ ਦਿਨ ਪੂਜਾ ਦਾ ਸ਼ੁੱਭ ਮਹੂਰਤ ਅਤੇ ਰਾਤ ਨੂੰ ਚੰਨ ਕਦੋਂ ਨਜ਼ਰ ਆਵੇਗਾ, ਆਓ ਇਸ ਬਾਰੇ ਜਾਣਦੇ ਹਾਂ।

Continues below advertisement

ਜਾਣੋ ਪੂਜਾ ਦਾ ਸ਼ੁਭ ਮੁਹੂਰਤ

ਸਾਲ 2026 ਵਿੱਚ ਚਤੁਰਥੀ ਤਿਥੀ 29 ਅਕਤੂਬਰ, 2026 ਦੀ ਰਾਤ ਨੂੰ 1:06 ਵਜੇ ਸ਼ੁਰੂ ਹੋਵੇਗੀ ਅਤੇ 29 ਅਕਤੂਬਰ, 2026 ਨੂੰ ਰਾਤ 10:09 ਵਜੇ ਸਮਾਪਤ ਹੋਵੇਗੀ। ਕਰਵਾ ਚੌਥ ਦੀ ਪੂਜਾ ਸ਼ਾਮ ਨੂੰ ਪੂਰੀਆਂ ਰਸਮਾਂ ਨਾਲ ਕੀਤੀ ਜਾਂਦੀ ਹੈ। ਪੰਚਾਂਗ ਗਣਨਾਵਾਂ ਅਨੁਸਾਰ: ਪੂਜਾ ਦਾ ਸ਼ੁਭ ਮਹੂਰਤ: ਸ਼ਾਮ 5:38 ਵਜੇ ਤੋਂ 6:56 ਵਜੇ ਤੱਕ ਰਹੇਗਾ।

ਚੰਦਰਮਾ ਕਦੋਂ ਨਜ਼ਰ ਆਵੇਗਾ?

ਕਰਵਾਚੌਥ ਵਾਲੇ ਦਿਨ ਯਾਨੀ 29 ਅਕਤੂਬਰ, 2026 ਨੂੰ ਰਾਤ ਲਗਭਗ 8:17 ਵਜੇ ਚੰਦਰਮਾ ਦਿਖਾਈ ਦੇਵੇਗਾ। ਦਿੱਲੀ ਵਿੱਚ ਚੰਦਰਮਾ ਰਾਤ 8:12 ਤੋਂ 8:17 ਵਜੇ ਦੇ ਵਿਚਕਾਰ ਦਿਖਾਈ ਦੇਵੇਗਾ। ਲਖਨਊ ਵਿੱਚ ਰਾਤ 8:06 ਵਜੇ ਅਤੇ ਮੁੰਬਈ ਵਿੱਚ ਰਾਤ 9 ਵਜੇ, ਜੈਪੁਰ ਰਾਤ 8:28 ਵਜੇ, ਕੋਲਕਾਤਾ 'ਚ ਸ਼ਾਮ 7:47 ਵਜੇ ਦੇ ਆਸਪਾਸ ਚੰਦਰਮਾ ਚੜ੍ਹਨ ਦੀ ਉਮੀਦ ਹੈ। ਵੱਖ-ਵੱਖ ਸ਼ਹਿਰਾਂ ਅਤੇ ਸਥਾਨਾਂ ਦੇ ਆਧਾਰ 'ਤੇ ਚੰਦਰਮਾ ਚੜ੍ਹਨ ਦਾ ਸਮਾਂ ਕੁਝ ਮਿੰਟਾਂ ਦਾ ਵੱਖਰਾ ਹੋ ਸਕਦਾ ਹੈ। ਚੰਦਰਮਾ ਨੂੰ ਪ੍ਰਾਰਥਨਾ ਕਰਨ ਤੋਂ ਬਾਅਦ, ਵਿਆਹੀਆਂ ਔਰਤਾਂ ਆਪਣੇ ਪਤੀਆਂ ਦੇ ਹੱਥਾਂ ਤੋਂ ਪਾਣੀ ਪੀ ਕੇ ਆਪਣਾ ਵਰਤ ਤੋੜਨਗੀਆਂ।

 ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।