ਦਿਵਾਲੀ ਦਾ ਤਿਉਹਾਰ 8 ਨਵੰਬਰ 2026 ਨੂੰ ਮਨਾਇਆ ਜਾਵੇਗਾ। ਇਸ ਨੂੰ ਲੈਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਬਜ਼ਾਰਾਂ ਵਿੱਚ ਵੀ ਰੌਣਕਾਂ ਲੱਗ ਗਈਆਂ ਹਨ। ਉੱਥੇ ਹੀ ਜੋਤਿਸ਼ ਵਿਗਿਆਨ ਅਨੁਸਾਰ, ਇਸ ਵਾਰ ਦਿਵਾਲੀ 'ਤੇ ਕਈ ਸਾਲਾਂ ਬਾਅਦ ਗ੍ਰਹਿਆਂ ਅਤੇ ਨਕਸ਼ੱਤਰਾਂ ਦਾ ਇੱਕ ਬਹੁਤ ਹੀ ਖ਼ਾਸ ਅਤੇ ਸ਼ੁੱਭ ਸੰਯੋਗ ਬਣਨ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਦਿਨ ਤੁਲਾ ਰਾਸ਼ੀ ਵਿੱਚ ਸੂਰਜ ਅਤੇ ਸ਼ੁੱਕਰ ਦੀ ਯੂਤੀ ਨਾਲ 'ਸ਼ੁਕਰਾਦਿੱਤਿਆ ਯੋਗ' ਅਤੇ ਸੂਰਜ ਤੇ ਬੁਧ ਦੀ ਯੂਤੀ ਨਾਲ 'ਬੁਧਾਦਿੱਤਿਆ ਯੋਗ' ਦਾ ਨਿਰਮਾਣ ਹੋਵੇਗਾ। ਇਸ ਤੋਂ ਇਲਾਵਾ ਸਵਾਤੀ ਨਕਸ਼ੱਤਰ ਦੇ ਨਾਲ ਆਯੁਸ਼ਮਾਨ ਅਤੇ ਸੌਭਾਗਿਆ ਯੋਗ ਵੀ ਰਹਿਣਗੇ। ਇਸ ਦੇ ਨਾਲ ਹੀ ਇਸ ਵਾਰ ਦੀਵਾਲੀ 'ਤੇ ਇਨ੍ਹਾਂ ਸ਼ੁਭ ਯੋਗਾਂ ਦੇ ਪ੍ਰਭਾਵ ਨਾਲ 4 ਰਾਸ਼ੀਆਂ ਦੇ ਜਾਤਕਾਂ ਨੂੰ ਕਰੀਅਰ, ਨੌਕਰੀ ਅਤੇ ਕਾਰੋਬਾਰ ਵਿੱਚ ਫਾਇਦਾ ਹੋਣ ਦੀ ਸੰਭਾਵਨਾ ਹੈ। ਆਓ ਜਾਣਦੇ ਹਾਂ ਇਨ੍ਹਾਂ 4 ਰਾਸ਼ੀਆਂ ਬਾਰੇ:-
ਮੇਖ ਰਾਸ਼ੀ- ਮੇਖ ਰਾਸ਼ੀ ਵਾਲਿਆਂ ਲਈ ਦਿਵਾਲੀ ਦਾ ਸਮਾਂ ਬਹੁਤ ਹੀ ਸ਼ੁਭ ਰਹੇਗਾ। ਕੰਮਕਾਜ ਦੇ ਖੇਤਰ ਵਿੱਚ ਮਨਚਾਹੀ ਸਫ਼ਲਤਾ ਮਿਲੇਗੀ। ਲੰਬੇ ਸਮੇਂ ਤੋਂ ਜ਼ਮੀਨ-ਜਾਇਦਾਦ ਨਾਲ ਜੁੜੇ ਮਾਮਲਿਆਂ ਵਿੱਚ ਆ ਰਹੀਆਂ ਅੜਚਣਾਂ ਦੂਰ ਹੋਣਗੀਆਂ ਅਤੇ ਕੋਈ ਮਹੱਤਵਪੂਰਨ ਫੈਸਲਾ ਤੁਹਾਡੇ ਪੱਖ ਵਿੱਚ ਆ ਸਕਦਾ ਹੈ। ਵਿਆਹ ਦੇ ਮਾਮਲੇ ਵਿੱਚ ਪਰਿਵਾਰ ਵੱਲੋਂ ਮਨਜ਼ੂਰੀ ਮਿਲ ਸਕਦੀ ਹੈ ਅਤੇ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ।
ਤੁਲਾ ਰਾਸ਼ੀ- ਤੁਲਾ ਰਾਸ਼ੀ ਦੇ ਜਾਤਕਾਂ ਦਾ ਭਾਗ ਮਜ਼ਬੂਤ ਰਹੇਗਾ। ਰੁਕੇ ਹੋਏ ਕੰਮ ਪੂਰੇ ਹੋਣਗੇ ਅਤੇ ਨਵੇਂ ਆਰਥਿਕ ਅਵਸਰ ਮਿਲਣਗੇ। ਦਿਵਾਲੀ ਦੇ ਆਸ-ਪਾਸ ਕੋਈ ਵੱਡਾ ਸਪਨਾ ਪੂਰਾ ਹੋ ਸਕਦਾ ਹੈ। ਨਵੇਂ ਲੋਕਾਂ ਨਾਲ ਮਿਲ ਕੇ ਕਾਰੋਬਾਰ ਸ਼ੁਰੂ ਕਰਨ ਦੇ ਯੋਗ ਬਣਨਗੇ ਅਤੇ ਵਿਦਿਆਰਥੀਆਂ ਨੂੰ ਮਨਚਾਹੇ ਕਾਲਜ ਵਿੱਚ ਦਾਖ਼ਲਾ ਮਿਲ ਸਕਦਾ ਹੈ।
ਧਨੁ ਰਾਸ਼ੀ- ਧਨੁ ਰਾਸ਼ੀ ਵਾਲਿਆਂ ਲਈ ਇਹ ਸਮਾਂ ਮਾਨ-ਸੰਮਾਨ ਅਤੇ ਸਫ਼ਲਤਾ ਲੈ ਕੇ ਆਵੇਗਾ। ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਚੰਗਾ ਮੁਨਾਫ਼ਾ ਹੋਣ ਦੀ ਸੰਭਾਵਨਾ ਹੈ। ਆਪਣਾ ਘਰ ਖ਼ਰੀਦਣ ਦਾ ਸਪਨਾ ਪੂਰਾ ਹੋ ਸਕਦਾ ਹੈ। ਕਾਰਜਖੇਤਰ ਵਿੱਚ ਤੁਹਾਡੇ ਕੰਮ ਦੀ ਸ਼ਲਾਘਾ ਹੋਵੇਗੀ ਅਤੇ ਭਵਿੱਖ ਵਿੱਚ ਲਾਭ ਦੇਣ ਵਾਲੀਆਂ ਨਵੀਆਂ ਯੋਜਨਾਵਾਂ 'ਤੇ ਕੰਮ ਸ਼ੁਰੂ ਹੋਵੇਗਾ।
ਮੀਨ ਰਾਸ਼ੀ- ਮੀਨ ਰਾਸ਼ੀ ਦੇ ਲੋਕਾਂ ਲਈ ਦਿਵਾਲੀ ਦਾ ਸਮਾਂ ਬਹੁਤ ਭਾਗਸ਼ਾਲੀ ਸਾਬਤ ਹੋ ਸਕਦਾ ਹੈ। ਪਰਿਵਾਰਕ ਜੀਵਨ ਵਿੱਚ ਸੁਖ-ਸ਼ਾਂਤੀ ਬਣੀ ਰਹੇਗੀ ਅਤੇ ਜੀਵਨ ਸਾਥੀ ਨਾਲ ਆਪਸੀ ਪ੍ਰੇਮ ਤੇ ਵਿਸ਼ਵਾਸ ਵਧੇਗਾ। ਜੀਵਨ ਵਿੱਚ ਹਾਂ-ਪੱਖੀ (ਸਕਾਰਾਤਮਕ) ਬਦਲਾਅ ਦੇਖਣ ਨੂੰ ਮਿਲਣਗੇ ਅਤੇ ਨਵੇਂ ਟੀਚੇ ਨਿਰਧਾਰਿਤ ਕਰਨ ਵਿੱਚ ਮਦਦ ਮਿਲੇਗੀ।
