Vastu Tips: ਵਾਸਤੂ ਸ਼ਾਸਤਰ ਦੇ ਅਨੁਸਾਰ ਜੇਕਰ ਘਰ ਵਿੱਚ ਵਾਸਤੂ ਨਾਲ ਜੁੜੀ ਥੋੜੀ ਜਿਹੀ ਕਮੀ ਰਹਿ ਜਾਵੇ ਤਾਂ ਇਸ ਦਾ ਜ਼ਿੰਦਗੀ 'ਤੇ ਬਹੁਤ ਬੂਰਾ ਅਸਰ ਪੈਂਦਾ ਹੈ। ਭਾਵੇਂ ਤੁਸੀਂ ਕਿਰਾਏ ਦੇ ਘਰ ਵਿੱਚ ਰਹਿ ਰਹੇ ਹੋ ਜਾਂ ਫਿਰ ਪੀਜੀ 'ਚ ਤੁਹਾਨੂੰ ਵਾਸਤੂ ਨਾਲ ਜੁੜੀਆਂ ਚੀਜ਼ਾਂ ਨੂੰ ਅਣਦੇਖਾ ਨਹੀਂ ਕਰਨਾ ਚਾਹੀਦੀਆਂ।
ਵਾਸਤੂ ਨਿਯਮਾਂ ਦੀ ਪਾਲਣਾ ਕਰਨ ਵਾਲੇ ਲੋਕਾਂ ਦੀ ਜ਼ਿੰਦਗੀ ਵਿੱਚ ਸਥਿਰਤਾ ਆਉਂਦੀ ਹੈ ਅਤੇ ਮਾਨਸਿਕ ਤਣਾਅ ਤੋਂ ਦੂਰ ਰਹਿੰਦੇ ਹਨ। ਤਰੱਕੀ ਵਿੱਚ ਕੋਈ ਰੁਕਾਵਟਾਂ ਨਹੀਂ ਆਉਂਦੀ ਹੈ। ਆਓ ਜਾਣਦੇ ਹਾਂ ਕਿਤੇ ਤੁਸੀਂ ਵੀ ਤਾਂ ਨਹੀਂ ਵਾਸਤੂ ਨਾਲ ਜੁੜੀਆਂ ਆਹ ਗਲਤੀਆਂ ਤਾਂ ਨਹੀਂ ਕਰ ਰਹੇ।
ਗੰਦਗੀ- ਹਰ ਵਿਅਕਤੀ ਆਪਣੇ ਸੁਪਨਿਆਂ ਦੇ ਘਰ ਨੂੰ ਸਵਾਰ ਕੇ ਰੱਖਦਾ ਹੈ, ਜੇਕਰ ਘਰ ਵਿੱਚ ਕੋਈ ਚੀਜ਼ ਟੁੱਟ ਜਾਂਦੀ ਹੈ ਤਾਂ ਅਸੀਂ ਉਸ ਨੂੰ ਤੁਰੰਤ ਠੀਕ ਕਰਵਾ ਲੈਂਦੇ ਹਾਂ। ਕਿਹਾ ਜਾਂਦਾ ਹੈ ਕਿ ਜਿਸ ਜਗ੍ਹਾ 'ਤੇ ਤੁਸੀਂ ਰਹਿ ਰਹੇ ਹੋ, ਉਸ ਨਾਲ ਤੁਹਾਡਾ ਜੀਵਨ ਪ੍ਰਭਾਵਿਤ ਹੁੰਦਾ ਹੈ, ਇਸ ਲਈ ਜਿਹੜੇ ਲੋਕ ਪੀਜੀ ਜਾਂ ਕਿਰਾਏ ਦੇ ਮਕਾਨ 'ਚ ਰਹਿ ਰਹੇ ਹਨ, ਉਨ੍ਹਾਂ ਨੂੰ ਘਰ 'ਚ ਸਾਫ-ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਦੇਵੀ ਲਕਸ਼ਮੀ ਦੀ ਕਿਰਪਾ ਨਹੀਂ ਮਿਲਦੀ। ਵਪਾਰ ਨਹੀਂ ਵਧਦਾ।
ਕਮਰੇ 'ਚ ਨਾ ਕਰੋ ਇਹ ਗਲਤੀਆਂ - ਅਕਸਰ ਕਿਰਾਏ ਦੇ ਮਕਾਨਾਂ ਅਤੇ ਪੀਜੀ 'ਚ ਰਹਿਣ ਵਾਲੇ ਨੌਜਵਾਨ ਲੜਕੇ-ਲੜਕੀਆਂ ਆਪਣੇ ਭਵਿੱਖ ਨੂੰ ਸੰਵਾਰਨ ਦੀ ਕੋਸ਼ਿਸ਼ 'ਚ ਕੁਝ ਅਜਿਹੀਆਂ ਗਲਤੀਆਂ ਕਰ ਦਿੰਦੇ ਹਨ, ਜੋ ਉਨ੍ਹਾਂ ਦੇ ਸੰਘਰਸ਼ ਨੂੰ ਵਧਾ ਦਿੰਦੀਆਂ ਹਨ। ਸਮੇਂ ਦੀ ਘਾਟ ਜਾਂ ਲਾਪਰਵਾਹੀ ਦੇ ਕਾਰਨ ਅਜਿਹੇ ਲੋਕ ਆਪਣੇ ਘਰ ਵਿੱਚ ਖਿਲਾਰਾ ਪਾ ਕੇ ਰੱਖਦੇ ਹਨ, ਵਾਸਤੂ ਅਨੂਸਾਰ ਉੱਥੋਂ ਬਰਕਤ ਚਲੀ ਜਾਂਦੀ ਹੈ। ਮਾਨਸਿਕ ਅਤੇ ਸਰੀਰਕ ਪਰੇਸ਼ਾਨੀਆਂ ਘੇਰਣ ਲੱਗ ਜਾਂਦੀਆਂ ਹਨ।
ਭੋਜਨ ਵਿਚ ਗਲਤੀ - ਘਰ ਵਿਚ ਬਿਸਤਰ 'ਤੇ ਬੈਠ ਕੇ ਕਦੇ ਵੀ ਖਾਣਾ ਨਹੀਂ ਖਾਣਾ ਚਾਹੀਦਾ, ਇਸ ਨਾਲ ਆਰਥਿਕ ਨੁਕਸਾਨ ਹੁੰਦਾ ਹੈ। ਕਰਜ਼ੇ ਦਾ ਬੋਝ ਲਗਾਤਾਰ ਵਧਦਾ ਜਾਂਦਾ ਹੈ। ਮਾਂ ਲਕਸ਼ਮੀ ਤੁਹਾਡੇ ਨਾਲ ਨਾਰਾਜ਼ ਹੋ ਸਕਦੀ ਹੈ ਅਤੇ ਮਾਂ ਅੰਨਪੂਰਨਾ ਦੇ ਸਰਾਪ ਦੇ ਕਾਰਨ ਧਨ ਅਤੇ ਅਨਾਜ ਦੀ ਕਮੀ ਹੋ ਸਕਦੀ ਹੈ।
ਮੁੱਖ ਦਰਵਾਜ਼ੇ 'ਤੇ ਨਾ ਰੱਖੋ ਇਹ ਚੀਜ਼ਾਂ- ਰਾਹੂ ਦਾ ਵਾਸ ਘਰ ਦੀ ਦਹਿਲੀਜ਼ 'ਤੇ ਮੰਨਿਆ ਜਾਂਦਾ ਹੈ, ਇਸ ਕਾਰਨ ਘਰ ਦੀ ਦਹਿਲੀਜ਼ ਨੂੰ ਸਾਫ ਰੱਖਣ ਲਈ ਕਿਹਾ ਜਾਂਦਾ ਹੈ। ਅਜਿਹੇ 'ਚ ਗਲਤੀ ਨਾਲ ਵੀ ਆਪਣੇ ਜੁੱਤੇ ਅਤੇ ਚੱਪਲਾਂ ਨੂੰ ਘਰ ਦੇ ਮੇਨ ਗੇਟ 'ਤੇ ਖਿਲਾਰ ਕੇ ਨਹੀਂ ਰੱਖਣਾ ਚਾਹੀਦਾ ਹੈ। ਇਨ੍ਹਾਂ ਰਾਹੀਂ ਗੰਦਗੀ ਫੈਲਦੀ ਹੈ।