Vastu Tips for Morning: ਵਾਸਤੂ ਦਾ ਵਿਅਕਤੀ ਦੇ ਜੀਵਨ 'ਤੇ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ। ਬਹੁਤ ਸਾਰੇ ਲੋਕ ਵਾਸਤੂ ਸਾਸ਼ਤਰ ਦੇ ਅਨੁਸਾਰ ਕੰਮ ਕਰਦੇ ਹਨ। ਸਵੇਰ ਨੂੰ ਲੈ ਕੇ ਵੀ ਵਾਸਤੂ ਸ਼ਾਸਤਰ ਦੇ ਕੁਝ ਨਿਯਮ ਹਨ, ਆਓ ਜਾਣਦੇ ਹਾਂ ਉਨ੍ਹਾਂ ਬਾਰੇ।


ਵਾਸਤੂ ਸ਼ਾਸਤਰ ਦੇ ਅਨੁਸਾਰ, ਸਵੇਰੇ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਆਓ ਜਾਣਦੇ ਹਾਂ ਸਵੇਰੇ ਉੱਠ ਕੇ ਕਿਹੜੀਆਂ ਚੀਜ਼ਾਂ ਨੂੰ ਦੇਖਣ ਦੀ ਮਨਾਹੀ ਹੈ।


ਸ਼ੀਸ਼ਾ ਨਾ ਦੇਖੋ - ਸਵੇਰੇ ਉੱਠਣ ਤੋਂ ਬਾਅਦ ਪਹਿਲਾਂ ਸ਼ੀਸ਼ੇ ਨੂੰ ਨਹੀਂ ਦੇਖਣਾ ਚਾਹੀਦਾ। ਕਿਉਂਕਿ ਸ਼ੀਸ਼ੇ ਨੂੰ ਦੇਖ ਕੇ ਤੁਸੀਂ ਪੂਰੀ ਰਾਤ ਦੀ ਨਕਾਰਾਤਮਕ ਊਰਜਾ ਨੂੰ ਆਪਣੇ ਆਪ ਖਿੱਚ ਲੈਂਦੇ ਹੋ ਅਤੇ ਦਿਨ ਭਰ ਤੁਹਾਡੇ ਵਿਚਾਰਾਂ ਵਿੱਚ ਨਕਾਰਾਤਮਕ ਊਰਜਾ ਬਣੀ ਰਹਿੰਦੀ ਹੈ, ਜਿਸ ਕਰਕੇ ਤੁਹਾਡਾ ਮਨ ਕਿਸੇ ਕੰਮ ਵਿੱਚ ਨਹੀਂ ਲੱਗਦਾ ਹੈ।


ਜੂਠੇ ਭਾਂਡੇ - ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਘਰ ਦੇ ਸਾਰੇ ਜੂਠੇ ਭਾਂਡਿਆਂ ਨੂੰ ਸਾਫ਼ ਕਰਕੇ ਸੌਣਾ ਚਾਹੀਦਾ ਹੈ। ਕਿਉਂਕਿ ਸਵੇਰੇ ਗੰਦੇ ਭਾਂਡੇ ਦੇਖਣਾ ਤੁਹਾਨੂੰ ਅਸ਼ੁੱਭ ਸੰਦੇਸ਼ ਦੇ ਸਕਦਾ ਹੈ ਅਤੇ ਤੁਹਾਡਾ ਪੂਰਾ ਦਿਨ ਤਣਾਅ ਵਿੱਚ ਬਤੀਤ ਹੋ ਸਕਦਾ ਹੈ। ਇਸ ਲਈ ਜੇਕਰ ਹੋ ਸਕੇ ਤਾਂ ਰਾਤ ਨੂੰ ਬਰਤਨ ਸਾਫ਼ ਕਰਕੇ ਹੀ ਸੌਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋ ਸਕੇ ਤਾਂ ਰਸੋਈ ਦੀ ਸੈਲਫ ਅਤੇ ਗੈਸ ਚੁੱਲ੍ਹੇ ਨੂੰ ਜ਼ਰੂਰ ਸਾਫ ਕਰੋ।


ਪਰਛਾਵਾਂ ਨਾ ਦੇਖੋ - ਸਵੇਰੇ ਉੱਠ ਕੇ ਆਪਣੇ ਜਾਂ ਕਿਸੇ ਹੋਰ ਦੇ ਪਰਛਾਵੇਂ ਨੂੰ ਨਾ ਦੇਖੋ। ਜੇਕਰ ਤੁਸੀਂ ਸਵੇਰੇ ਉੱਠਣ ਤੋਂ ਬਾਅਦ ਪਰਛਾਵਾਂ ਦੇਖਦੇ ਹੋ, ਤਾਂ ਇਹ ਤੁਹਾਡੇ ਪੂਰੇ ਦਿਨ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਤੁਸੀਂ ਦਿਨ ਭਰ ਤਣਾਅ, ਡਰ, ਗੁੱਸਾ ਮਹਿਸੂਸ ਕਰਦੇ ਹੋ। ਇਸ ਲਈ ਮੰਜੇ ਤੋਂ ਉੱਠਣ ਤੋਂ ਬਾਅਦ ਕਦੇ ਵੀ ਪਰਛਾਵਾਂ ਨਾ ਦੇਖੋ।


ਬੰਦ ਘੜੀ - ਵਾਸਤੂ ਸ਼ਾਸਤਰ ਦੇ ਅਨੁਸਾਰ ਸਵੇਰੇ ਬੰਦ ਘੜੀ ਨਹੀਂ ਦੇਖਣੀ ਚਾਹੀਦੀ। ਇਸ ਤੋਂ ਇਲਾਵਾ ਸਵੇਰ ਵੇਲੇ ਸੂਈਆਂ ਅਤੇ ਧਾਗੇ ਨਹੀਂ ਦੇਖਣੇ ਚਾਹੀਦੇ। ਇਨ੍ਹਾਂ ਚੀਜ਼ਾਂ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਸਵੇਰੇ ਉੱਠ ਕੇ ਇਨ੍ਹਾਂ ਨੂੰ ਦੇਖਣਾ ਤੁਹਾਡਾ ਪੂਰਾ ਦਿਨ ਖਰਾਬ ਕਰ ਸਕਦਾ ਹੈ।


ਸਵੇਰੇ ਉੱਠਣ ਤੋਂ ਬਾਅਦ ਕੀ ਦੇਖਣਾ ਹੈ- ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਆਪਣੀ ਹਥੇਲੀ ਨੂੰ ਦੇਖਣਾ ਚੰਗਾ ਹੁੰਦਾ ਹੈ ਅਤੇ ਗਾਇਤਰੀ ਮੰਤਰ ਜਾਂ ਕਿਸੇ ਹੋਰ ਮੰਤਰ ਦਾ ਜਾਪ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਬਿਸਤਰ ਤੋਂ ਉੱਠਣ ਤੋਂ ਬਾਅਦ ਜੇਕਰ ਤੁਸੀਂ ਸਾਕਾਰਾਤਮਕ ਚੀਜ਼ਾਂ ਜਿਵੇਂ ਭਗਵਾਨ ਦੀ ਫੋਟੋ, ਮੋਰ ਦੀਆਂ ਅੱਖਾਂ, ਫੁੱਲ ਆਦਿ ਦੇਖਦੇ ਹੋ ਤਾਂ ਤੁਹਾਡਾ ਦਿਨ ਵਧੀਆ ਲੰਘਦਾ ਹੈ।


ਹੋਰ ਪੜ੍ਹੋ :Name Astrology: ਇਸ ਅੱਖਰ ਦੇ ਨਾਂ ਵਾਲੀਆਂ ਕੁੜੀਆਂ ਪਤੀ ਲਈ ਹੁੰਦੀਆਂ ਬੇਹੱਦ ਖੁਸ਼ਕਿਸਮਤ, ਸਫਲਤਾ ‘ਚ ਨਿਭਾਉਂਦੀਆਂ ਅਹਿਮ ਭੂਮਿਕਾ