ਵਾਸਤੂ ਸ਼ਾਸਤਰ ਦੇ ਅਨੁਸਾਰ, ਜਿੱਥੇ ਤੁਹਾਡੀ ਰਸੋਈ ਵਿੱਚ ਵਰਤੇ ਜਾਣ ਵਾਲੇ ਮਿੱਟੀ ਦੇ ਬਰਤਨ ਤੁਹਾਡੇ ਜੀਵਨ ਵਿੱਚ ਸਕਾਰਾਤਮਕ ਊਰਜਾ ਲਿਆਉਂਦੇ ਹਨ, ਉੱਥੇ ਹੀ ਦੂਜੇ ਪਾਸੇ ਤੁਹਾਡੀ ਦੌਲਤ ਅਤੇ ਸ਼ਾਨ ਵਿੱਚ ਵਾਧਾ ਵੀ ਹੁੰਦਾ ਅਤੇ ਖੁਸ਼ੀ ਬਣੀ ਰਹਿੰਦੀ ਹੈ। ਪਹਿਲੇ ਘਰਾਂ ਵਿੱਚ ਖਾਣਾ ਮਿੱਟੀ ਦੇ ਬਰਤਨ ਵਿੱਚ ਹੀ ਪਕਾਇਆ ਜਾਂਦਾ ਸੀ। ਇਸ ਨਾਲ ਜਿੱਥੇ ਸਿਹਤ ਠੀਕ ਰਹਿੰਦੀ ਹੈ, ਉੱਥੇ ਹੀ ਮਿੱਟੀ ਦੇ ਬਰਤਨ ਨੂੰ ਸ਼ਾਸਤਰਾਂ ਵਿੱਚ ਬਹੁਤ ਪਵਿੱਤਰ ਅਤੇ ਸ਼ੁਭ ਮੰਨਿਆ ਗਿਆ ਹੈ। ਪਰ ਅੱਜ ਜਾਣਦੇ ਹਾਂ ਕਿ ਰਸੋਈ ਵਿੱਚ ਕਿਹੜੀਆਂ ਅਜਿਹੀਆਂ ਚੀਜ਼ਾਂ ਨੇ ਜੋ ਕਿ ਤੁਹਾਡੇ ਘਰ ਲਈ ਅਸ਼ੁੱਭ ਹੋ ਸਕਦੀਆਂ ਨੇ।
ਇਕ ਵਿਅਕਤੀ ਆਪਣੇ ਭਵਿੱਖ ਅਤੇ ਪਰਿਵਾਰ ਲਈ ਸਖ਼ਤ ਮਿਹਨਤ ਕਰਦਾ ਹੈ, ਜਿਸ ਨਾਲ ਉਹ ਬਹੁਤ ਸਾਰਾ ਪੈਸਾ ਕਮਾ ਸਕਦਾ ਹੈ। ਇਸ ਦੇ ਨਾਲ ਹੀ ਉਹ ਆਪਣਾ ਵੱਡਾ ਨਾਂ ਕਮਾ ਸਕਦਾ ਹੈ ਪਰ ਕਈ ਵਾਰ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਉਹ ਕਾਮਯਾਬ ਨਹੀਂ ਹੋ ਪਾਉਂਦਾ। ਕਿਤੇ ਨਾ ਕਿਤੇ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਘਰ ਦਾ ਵਾਸਤੂ ਦੋਸ਼ ਵੀ ਹੁੰਦਾ ਹੈ।
ਵਾਸਤੂ ਸ਼ਾਸਤਰ ਵਿੱਚ ਘਰ ਵਿੱਚ ਟੁੱਟੇ ਭਾਂਡਿਆਂ ਅਤੇ ਅੱਠਭੁਜ ਸ਼ੀਸ਼ੇ ਬਾਰੇ ਵੀ ਜਾਣਦੇ ਹਾਂ। ਵਾਸਤੂ ਸ਼ਾਸਤਰ ਦੇ ਅਨੁਸਾਰ ਟੁੱਟੇ ਭਾਂਡਿਆਂ ਨੂੰ ਕਦੇ ਵੀ ਘਰ ਵਿੱਚ ਜਗ੍ਹਾ ਨਹੀਂ ਦੇਣੀ ਚਾਹੀਦੀ।
ਅਜਿਹੇ ਭਾਂਡਿਆਂ ਵਿੱਚ ਖਾਣਾ ਖਾਣ ਨਾਲ ਘਰ ਵਿੱਚ ਗਰੀਬੀ ਵੱਧ ਜਾਂਦੀ ਹੈ, ਜਿਸ ਕਾਰਨ ਕਈ ਵਾਰ ਕਰਜ਼ਾ ਲੈਣਾ ਵੀ ਔਖਾ ਹੋ ਜਾਂਦਾ ਹੈ। ਇਸ ਲਈ ਟੁੱਟੇ ਭਾਂਡਿਆਂ ਤੋਂ ਇਲਾਵਾ ਕਦੇ ਵੀ ਟੁੱਟੇ ਹੋਏ ਬਰਤਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਵਾਸਤੂ ਅਨੁਸਾਰ ਟੁੱਟੇ-ਫੁੱਟੇ ਭਾਂਡੇ ਰੱਖਣ ਨਾਲ ਘਰ ਦੀ ਆਰਥਿਕ ਹਾਲਤ ਖਰਾਬ ਹੋ ਜਾਂਦੀ ਹੈ। ਇਸ ਤੋਂ ਇਲਾਵਾ ਘਰ ਵਿਚ ਕਲੇਸ਼ ਵੀ ਵੱਧ ਜਾਂਦਾ ਹੈ। ਜੇ ਤੁਹਾਡੇ ਘਰ ਵਿੱਚ ਅਜਿਹੇ ਟੁੱਟੇ ਬਰਤਨ ਨੇ ਤਾਂ ਅੱਜ ਹੀ ਉਨ੍ਹਾਂ ਨੂੰ ਘਰ ਤੋਂ ਬਾਹਰ ਕੱਢ ਦੇਵੋ।
ਕਰਜ਼ੇ ਅਤੇ ਹੋਰ ਪ੍ਰਕਾਰ ਦੀਆਂ ਪਰੇਸ਼ਾਨੀਆਂ ਤੋਂ ਬਚਣ ਲਈ ਅੱਠਕੋਨੀ ਯਾਨੀ ਅੱਠ ਕੋਨੇ ਵਾਲਾ ਸ਼ੀਸ਼ਾ ਉੱਤਰ ਦਿਸ਼ਾ ਵਿੱਚ ਲਗਾਉਣਾ ਚਾਹੀਦਾ ਹੈ। ਅਜਿਹਾ ਸ਼ੀਸ਼ਾ ਘਰ 'ਚ ਲਗਾਉਣ ਨਾਲ ਕਈ ਸ਼ੁਭ ਫਲ ਮਿਲਦੇ ਹਨ। ਇਸ ਲਈ ਅਸ਼ਟਭੁਜ ਸ਼ੀਸ਼ੇ ਦੀ ਵਰਤੋਂ ਕਰਨਾ ਯਕੀਨੀ ਬਣਾਓ।