2022 Skoda Kodiaq Facelift Price Hike: ਕਾਰ ਨਿਰਮਾਤਾ Skoda Auto India ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਕੰਪਨੀ ਨੇ 2022 Skoda Kodiaq ਫੇਸਲਿਫਟ SUV ਦੀ ਨਵੀਂ ਕੀਮਤ ਜਾਰੀ ਕੀਤੀ ਹੈ, ਜੋ ਇਸ ਸਾਲ 1 ਅਪ੍ਰੈਲ ਤੋਂ ਲਾਗੂ ਹੋਵੇਗੀ। ਤਿੰਨੋਂ ਟ੍ਰਿਮਾਂ ਦੀਆਂ ਕੀਮਤਾਂ ਵਿੱਚ 1 ਲੱਖ ਰੁਪਏ ਤੱਕ ਦਾ ਵਾਧਾ ਕੀਤਾ ਜਾਵੇਗਾ। ਸਕੋਡਾ ਕੋਡਿਐਕ ਨੂੰ ਚਾਰ ਵੇਰੀਐਂਟ 'ਚ ਪੇਸ਼ ਕਰਦੀ ਹੈ। 10 ਜਨਵਰੀ ਨੂੰ ਸਕੋਡਾ ਨੇ ਭਾਰਤ ਵਿੱਚ 2022 ਕੋਡਿਐਕ ਫੇਸਲਿਫਟ SUV ਨੂੰ 34.99 ਲੱਖ ਰੁਪਏ (ਐਕਸ-ਸ਼ੋਰੂਮ) ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ। ਉਸ ਸਮੇਂ ਇਸ ਦੇ ਟੌਪ-ਸਪੈਕ ਵੇਰੀਐਂਟ ਦੀ ਕੀਮਤ 37.49 ਲੱਖ (ਐਕਸ-ਸ਼ੋਰੂਮ) ਸੀ।
ਨਵੀ ਰੇਟ ਲਿਸਟ
ਕੋਡਿਐਕ ਫੇਸਲਿਫਟ SUV ਦੀ ਨਵੀਂ ਕੀਮਤ ਦੀ ਗੱਲ ਕਰੀਏ ਤਾਂ ਕੀਮਤ ਸੂਚੀ ਦੇ ਅਨੁਸਾਰ, Skoda Kodiaq SUV ਦੇ ਸਟਾਈਲ ਵੇਰੀਐਂਟ ਦੀ ਕੀਮਤ 35.99 ਲੱਖ ਰੁਪਏ (ਐਕਸ-ਸ਼ੋਰੂਮ) ਹੋਵੇਗੀ। ਹੁਣ ਮਿਡ-ਟ੍ਰਿਮ ਸਪੋਰਟਲਾਈਨ ਵੇਰੀਐਂਟ 36.99 ਲੱਖ ਰੁਪਏ (ਐਕਸ-ਸ਼ੋਰੂਮ) ਦੀ ਕੀਮਤ 'ਤੇ ਆਵੇਗਾ। ਇਸ ਦੇ ਨਾਲ ਹੀ ਟੌਪ ਸਪੈਕ ਲਾਰਿਨ ਐਂਡ ਕਲੇਮੈਂਟ ਵੇਰੀਐਂਟ ਦੀ ਕੀਮਤ 38.49 ਲੱਖ (ਐਕਸ-ਸ਼ੋਰੂਮ) ਹੋਵੇਗੀ।
SUV 'ਚ ਵੱਡਾ ਬਦਲਾਅ
2022 Skoda Kodiaq ਫੇਸਲਿਫਟ ਵਰਜ਼ਨ ਵਿੱਚ ਕੁਝ ਵੱਡੇ ਬਦਲਾਅ ਕੀਤੇ ਗਏ ਹਨ। SUV ਬਾਡੀ-ਕਲਰਡ ਬੰਪਰ ਤੇ ਕ੍ਰਿਸਟਲਲਾਈਨ LED ਹੈੱਡਲਾਈਟਸ ਦੇ ਨਾਲ ਇੱਕ ਰਿਡਿਜ਼ਾਇਨ ਕੀਤੀ ਹੈਕਸਾਗੋਨਲ ਗ੍ਰਿਲ ਦੇ ਨਾਲ ਆਉਂਦੀ ਹੈ। ਇਸ ਦੇ ਨਾਲ ਹੀ ਇਸ 'ਚ ਤੁਹਾਨੂੰ ਪਿਛਲੇ ਪਾਸੇ ਟਰਨ ਇੰਡੀਕੇਟਰ ਦੇਖਣ ਨੂੰ ਮਿਲਦੇ ਹਨ।
ਇੰਜਣ ਕਿਹੋ ਜਿਹਾ ਹੈ?
2022 Skoda Kodiaq SUV ਨੂੰ 2.0-ਲੀਟਰ TSI ਪੈਟਰੋਲ ਇੰਜਣ ਨਾਲ ਪੇਸ਼ ਕੀਤਾ ਗਿਆ ਹੈ। ਇੰਜਣ ਨੂੰ 7-ਸਪੀਡ DSG ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਹ 190 PS ਦੀ ਅਧਿਕਤਮ ਪਾਵਰ ਅਤੇ 320 Nm ਪੀਕ ਟਾਰਕ ਜਨਰੇਟ ਕਰਦਾ ਹੈ।
ਪਿਕਅੱਪ
ਇਸ ਦੇ ਨਾਲ ਹੀ ਇਸ ਦੇ ਪਿਕਅੱਪ ਦੀ ਗੱਲ ਕਰੀਏ ਤਾਂ 2022 Skoda Kodiaq SUV 'ਚ ਦਮਦਾਰ ਪਿਕਅੱਪ ਦੇਖਣ ਨੂੰ ਮਿਲੇਗਾ। ਸਕੋਡਾ ਦਾ ਦਾਅਵਾ ਹੈ ਕਿ ਨਵੀਂ ਕੋਡਿਐਕ ਸਿਰਫ 7.8 ਸੈਕਿੰਡ 'ਚ 100 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ। ਪ੍ਰਤੀ ਘੰਟੇ ਦੀ ਸਪੀਡ ਤੱਕ ਪਹੁੰਚ ਸਕਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI