3 SUV Cars Launching Soon: ਭਾਰਤੀ ਬਾਜ਼ਾਰ ਵਿੱਚ ਮੱਧ ਆਕਾਰ ਦੀਆਂ SUVs ਦੀ ਮੰਗ ਹਮੇਸ਼ਾ ਰਹੀ ਹੈ। ਪਹਿਲਾਂ ਹੀ Hyundai Creta, Maruti Suzuki Grand Vitara, Toyota Highrider ਅਤੇ Kia Seltos ਵਰਗੀਆਂ SUV ਸਭ ਤੋਂ ਮਸ਼ਹੂਰ ਹਨ। ਇਸ ਲੜੀ 'ਚ Tata, Hyundai ਅਤੇ MG ਵਰਗੀਆਂ ਕੰਪਨੀਆਂ ਆਪਣੀਆਂ 3 ਨਵੀਆਂ SUV ਲਾਂਚ ਕਰਨ ਜਾ ਰਹੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਤਿੰਨਾਂ SUV ਦੇ ਸੰਭਾਵਿਤ ਫੀਚਰਸ, ਪਾਵਰਟ੍ਰੇਨ ਅਤੇ ਵਿਕਰੀ ਬਾਰੇ।


Tata Curvv ICE 


Tata Curvv ਦਾ ਇਲੈਕਟ੍ਰਿਕ ਵੇਰੀਐਂਟ ਭਾਰਤ 'ਚ 7 ਅਗਸਤ ਨੂੰ ਲਾਂਚ ਕੀਤਾ ਗਿਆ ਹੈ। ਇਸ ਦਾ ICE ਵੇਰੀਐਂਟ 2 ਸਤੰਬਰ ਨੂੰ ਲਾਂਚ ਕੀਤਾ ਜਾ ਸਕਦਾ ਹੈ। ਆਉਣ ਵਾਲੇ ਟਾਟਾ ਕਰਵ 'ਚ ਤੁਹਾਨੂੰ ਪਾਵਰਟ੍ਰੇਨ ਦੇ ਤੌਰ 'ਤੇ 1.2 ਲੀਟਰ ਪੈਟਰੋਲ ਇੰਜਣ, 1.2 ਲੀਟਰ ਟਰਬੋ GDI ਪੈਟਰੋਲ ਇੰਜਣ ਅਤੇ 1.5 ਲੀਟਰ ਟਰਬੋ ਡੀਜ਼ਲ ਇੰਜਣ ਦਿੱਤਾ ਜਾ ਸਕਦਾ ਹੈ। ਹਾਲਾਂਕਿ, ਗਾਹਕ ਅਜੇ ਵੀ ਆਉਣ ਵਾਲੀ ਟਾਟਾ ਕਰਵ ਦੀਆਂ ਕੀਮਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।



ਇਹ ਇੰਜਣ 123 bhp ਦੀ ਵੱਧ ਤੋਂ ਵੱਧ ਪਾਵਰ ਅਤੇ 225 Nm ਦਾ ਪੀਕ ਟਾਰਕ ਪੈਦਾ ਕਰਨ ਦੇ ਸਮਰੱਥ ਹੋਵੇਗਾ। ਇਸ ਤੋਂ ਇਲਾਵਾ ਇਸ 'ਚ 6 ਸਪੀਡ ਮੈਨੂਅਲ ਜਾਂ 7 ਸਪੀਡ ਡੀਸੀਟੀ ਟ੍ਰਾਂਸਮਿਸ਼ਨ ਦਾ ਵਿਕਲਪ ਹੋਵੇਗਾ।


Hyundai Alcazar Facelift


Hyundai Creta ਤੋਂ ਬਾਅਦ ਕੰਪਨੀ ਹੁਣ ਆਪਣੀ ਮਸ਼ਹੂਰ SUV Alcazar ਦਾ ਅਪਡੇਟਿਡ ਵਰਜ਼ਨ ਲਾਂਚ ਕਰਨ ਜਾ ਰਹੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਲਕਜ਼ਾਰ ਫੇਸਲਿਫਟ ਵਿੱਚ 10.25 ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਕਾਰ ਪਲੇ ਕਨੈਕਟੀਵਿਟੀ (ਐਂਡਰਾਇਡ ਅਤੇ ਐਪਲ), ਡਿਜੀਟਲ ਇੰਸਟਰੂਮੈਂਟ ਕੰਸੋਲ ਦੇ ਨਾਲ ਲੈਵਲ-2 ADAS ਤਕਨਾਲੋਜੀ ਦਿੱਤੀ ਜਾਵੇਗੀ।


MG Windsor EV


ਕਾਰ ਨਿਰਮਾਤਾ ਕੰਪਨੀ MG ਮੋਟਰਸ ਜਲਦ ਹੀ ਭਾਰਤ 'ਚ ਆਪਣੀ ਨਵੀਂ ਇਲੈਕਟ੍ਰਿਕ ਕਾਰ Windsor EV ਨੂੰ ਲਾਂਚ ਕਰਨ ਜਾ ਰਹੀ ਹੈ। ਜਾਣਕਾਰੀ ਮੁਤਾਬਕ ਆਉਣ ਵਾਲੀ ਵਿੰਡਸਰ ਈਵੀ 'ਚ ਗਾਹਕਾਂ ਨੂੰ 2 ਬੈਟਰੀ ਪੈਕ ਆਪਸ਼ਨ ਮਿਲਣ ਜਾ ਰਹੇ ਹਨ। ਹਾਲਾਂਕਿ, ਆਉਣ ਵਾਲੀ ਇਲੈਕਟ੍ਰਿਕ ਕਾਰ ਦੀ ਡਰਾਈਵਿੰਗ ਰੇਂਜ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ। ਕੰਪਨੀ ਦੇ ਸੂਤਰਾਂ ਮੁਤਾਬਕ ਇਸ ਕਾਰ ਨੂੰ ਵੀ ਜਲਦ ਹੀ ਲਾਂਚ ਕੀਤਾ ਜਾ ਸਕਦਾ ਹੈ।


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Car loan Information:

Calculate Car Loan EMI