Car protection from Rats: ਕਾਰਾਂ ਦੇ ਸ਼ੌਕੀਨ ਆਪਣੀ ਗੱਡੀ ਦਾ ਖਾਸ ਖਿਆਲ ਰੱਖਦੇ ਹਨ। ਕਾਰ ਦੀ ਕੀਮਤ ਲੱਖਾਂ ਵਿੱਚ ਹੁੰਦੀ ਹੈ, ਇਸ ਲਈ ਦੇਖਭਾਲ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਲੋਕ ਸਮੇਂ ਸਿਰ ਕਾਰ ਦੀ ਸਰਵਿਸ ਕਰਵਾਉਂਦੇ ਹਨ। ਉਸ ਨੂੰ ਰੋਜ਼ਾਨਾ ਸਾਫ ਕਰਦੇ ਹਨ। ਇਸ ਤੋਂ ਇਲਾਵਾ ਧੁੱਪ ਆਦਿ ਤੋਂ ਬਚਾਉਣ ਲਈ ਕਵਰ ਆਦਿ ਵੀ ਵਰਤਦੇ ਹਨ।


ਦੂਜੇ ਪਾਸੇ ਕਈ ਵਾਰ ਪੂਰੀ ਦੇਖਭਾਲ ਕਰਨ ਤੋਂ ਬਾਅਦ ਵੀ ਘਰ ਘੜੀ ਕਾਰ ਨੂੰ ਨੁਕਸਾਨ ਪਹੁੰਚ ਜਾਂਦਾ ਹੈ। ਜੀ ਹਾਂ, ਮਾਮੂਲੀ ਚੂਹਾ ਜੇਕਰ ਕਾਰ ਵਿੱਚ ਵੜ੍ਹ ਜਾਏ ਤਾਂ ਲੱਖਾਂ ਰੁਪਏ ਦਾ ਨੁਕਸਾਨ ਕਰ ਸਕਦਾ ਹੈ। ਚੂਹੇ ਕਾਰ ਵਿੱਚ ਜਿੱਥੋਂ ਇੰਜਣ ਲੱਗਾ ਹੁੰਦਾ ਹੈ, ਉੱਥੇ ਦਾਖਲ ਹੁੰਦੇ ਹਨ ਤੇ ਇੰਜਣ ਦੇ ਆਲੇ-ਦੁਆਲੇ ਜਾਂ ਡੈਸ਼ਬੋਰਡ ਵਿੱਚ ਆਪਣਾ ਘਰ ਬਣਾਉਂਦੇ ਹਨ। 


ਦਰਅਸਲ ਸਰਦੀ ਦੇ ਮੌਸਮ ਵਿੱਚ ਗਰਮਾਇਸ਼ ਦੀ ਭਾਲ ਵਿੱਚ ਚੂਹੇ ਕਾਰ ਵਿੱਚ ਵੜ੍ਹ ਜਾਂਦੇ ਹਨ। ਇਸ ਤੋਂ ਇਲਾਵਾ ਬੱਚੇ ਪੈਦਾ ਕਰਨ ਲਈ ਵੀ ਚੂਹੇ ਸੁਰੱਖਿਅਤ ਥਾਂ ਦੀ ਭਾਲ ਕਰਦੇ ਹਨ ਤੇ ਕਾਰ ਵਿੱਚ ਘਰ ਬਣਾ ਲੈਂਦੇ ਹਨ। ਕਾਰ 'ਚ ਘਰ ਬਣਾਉਣ ਦੀ ਪ੍ਰਕਿਰਿਆ 'ਚ ਇਹ ਚੂਹੇ ਕਈ ਵਾਰ ਅਜਿਹੀਆਂ ਚੀਜ਼ਾਂ ਨੂੰ ਕੱਟ ਦਿੰਦੇ ਹਨ, ਜਿਸ ਨਾਲ ਕਾਰ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ। ਇਸ ਤੋਂ ਬਚਣ ਲਈ ਕੁਝ ਖਾਸ ਉਪਾਅ ਕਰਨ ਦੀ ਲੋੜ ਹੈ। 



ਬਚਾਅ ਕਿਵੇਂ ਕਰਨਾ 



ਕਾਰ ਨੂੰ ਅਜਿਹੀ ਜਗ੍ਹਾ 'ਤੇ ਪਾਰਕ ਕਰੋ ਜਿੱਥੇ ਚੂਹੇ ਹੋਣ ਦਾ ਖਤਰਾ ਨਾ ਹੋਏ। ਜੇ ਉਹ ਕਾਰ ਵਿੱਚ ਦਾਖਲ ਹੁੰਦੇ ਹਨ, ਤਾਂ ਤੁਸੀਂ ਕਾਰ ਵਿੱਚ ਰੈਟ ਰਿਪੇਲੈਂਟ ਰੱਖ ਸਕਦੇ ਹੋ। ਇਸ ਨੂੰ ਇੰਜਣ ਬੇਅ ਵਿੱਚ ਰੱਖੋ। ਚੂਹੇ ਇੱਕ ਵਾਰ ਕਾਰ ਵਿੱਚ ਚੜ੍ਹਨ ਤੋਂ ਬਾਅਦ ਇਸ ਨੂੰ ਖਾ ਜਾਣਗੇ ਤੇ ਫਿਰ ਪਾਣੀ ਦੀ ਭਾਲ ਵਿੱਚ ਕਾਰ ਵਿੱਚੋਂ ਬਾਹਰ ਨਿਕਲ ਜਾਣਗੇ। ਬਾਜ਼ਾਰ 'ਚ ਅਜਿਹੇ ਕਈ ਐਕਸੈਸਰੀਜ਼ ਵੀ ਹਨ ਜੋ ਚੂਹਿਆਂ ਨੂੰ ਕਾਰ 'ਚ ਦਾਖਲ ਹੋਣ ਤੋਂ ਰੋਕਦੇ ਹਨ।


ਇਨ੍ਹਾਂ ਵਿੱਚੋਂ ਇੱਕ ਉਪਕਰਣ ਇਹ ਹੈ ਕਿ ਇਹ ਅਜਿਹੀ ਆਵਾਜ਼ ਕੱਢਦਾ ਹੈ ਜੋ ਤੁਸੀਂ ਸੁਣਾਈ ਨਹੀਂ ਦੇਵੇਗੀ ਪਰ ਇਹ ਚੂਹਿਆਂ ਲਈ ਅਸਹਿ ਹੈ ਤੇ ਇਹ ਕਾਰ ਦੇ ਨੇੜੇ ਨਹੀਂ ਆਉਂਦੇ। ਇਸ ਦੇ ਨਾਲ ਹੀ ਹਰ ਸਰਵਿਸਿੰਗ ਦੌਰਾਨ ਕਾਰ ਦੀ ਚੰਗੀ ਤਰ੍ਹਾਂ ਜਾਂਚ ਕਰਵਾਓ ਤੇ ਸਮੇਂ-ਸਮੇਂ 'ਤੇ ਬੋਨਟ ਖੋਲ੍ਹ ਕੇ ਖੁਦ ਕਾਰ ਦੀ ਜਾਂਚ ਕਰਦੇ ਰਹੋ।


ਕਾਰ ਵਿੱਚ ਕੋਈ ਵੀ ਖਾਣ ਦੀ ਚੀਜ਼ ਨਾ ਰੱਖੋ। ਜੇ ਕਾਰ ਵਿੱਚ ਖਾਣ ਵਾਲੀਆਂ ਚੀਜ਼ਾਂ ਦੇ ਟੁਕੜੇ ਦਿਖਾਈ ਦੇਣ ਤਾਂ ਇਸ ਨੂੰ ਤੁਰੰਤ ਸਾਫ ਕਰੋ। ਕਾਰ ਨੂੰ ਲੰਬੇ ਸਮੇਂ ਤੱਕ ਖੜੀ ਨਾ ਰੱਖੋ।


Car loan Information:

Calculate Car Loan EMI