ਦੇਸ਼ ‘ਚ ਕਾਰ ਬਾਜ਼ਾਰ ਨੇ ਲਗਾਤਾਰ 11 ਮਹੀਨੇ ਦੀ ਗਿਰਾਵਟ ਤੋਂ ਬਾਅਦ ਅਕਤੂਬਰ ‘ਚ ਵਿਕਰੀ ਮੋਰਚੇ ‘ਤੇ ਰਾਹਤ ਦੇ ਸੰਕੇਤ ਦਿੱਤੇ ਸੀ ਪਰ ਨਵੰਬਰ ‘ਚ ਜਿਸ ਤਰ੍ਹਾਂ ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਦੀ ਵਿਕਰੀ ‘ਚ 3.3 ਦੀ ਗਿਰਾਵਟ ਹੋਈ ਹੈ, ਉਹ ਇੱਕ ਵਾਰ ਫੇਰ ਆਟੋਮੋਬਾਈਲ ਸੈਕਟਰ ਲਈ ਫਿਕਰ ਦੀ ਗੱਲ ਹੈ।
ਨਵੰਬਰ 2019 ‘ਚ ਟਾਟਾ ਮੋਟਰਸ ਨੂੰ ਵੀ ਵਿਕਰੀ ਦੇ ਮੋਰਚੇ ‘ਤੇ ਤਕੜਾ ਝਟਕਾ ਲੱਗਿਆ ਹੈ। ਕੰਪਨੀ ਨੂੰ ਘਰੇਲੂ ਬਾਜ਼ਾਰ ‘ਚ ਆਪਣੀ ਸਾਰੀਆਂ ਸ਼੍ਰੇਣੀਆਂ ‘ਚ ਵਿਕਰੀ ਦੇ ਮੋਰਚੇ ‘ਤੇ 25 ਫੀਸਦੀ ਦੀ ਵੱਡੀ ਗਿਰਾਵਟ ਨਾਲ ਜੂਝਣਾ ਪਿਆ ਹੈ। ਟਾਟਾ ਮੋਟਰਸ ਨੇ ਨਵੰਬਰ 2019 ‘ਚ ਕੁੱਲ 38057 ਵਾਹਨਾਂ ਦੀ ਸੇਲ ਕੀਤੀ। ਜਦਕਿ ਨਵੰਬਰ 2018 ‘ਚ ਕੰਪਨੀ ਨੇ 50470 ਵਾਹਨਾਂ ਦੀ ਵਿਕਰੀ ਕੀਤੀ ਸੀ।
ਬੀਤੇ ਨਵੰਬਰ ਦੇ ਮਹੀਨੇ ‘ਚ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕਾਰ ਕੰਪਨੀ ਹੁੰਡਾਈ ਦੀ ਵਿਕਰੀ ‘ਚ 2 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ। ਕੰਪਨੀ ਨੇ ਨਵੰਬਰ 2019 ‘ਚ 44,600 ਕਾਰਾਂ ਦੀ ਵਿਕਰੀ ਕੀਤੀ ਜਦਕਿ ਕੰਪਨੀ ਨੇ ਨਵੰਬਰ 2018 ‘ਚ 43,709 ਕਾਰਾਂ ਦੀ ਵਿਕਰੀ ਕੀਤੀ ਸੀ।
Car loan Information:
Calculate Car Loan EMI