ਨਵੀਂ ਦਿੱਲੀ: ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ 49 ਦਿਨਾਂ ਬਾਅਦ ਵਿਆਪਕ ਪੱਧਰ 'ਤੇ ਲੌਕਡਾਊਨ ਹਟਾ ਲੈਣਾ ਚਾਹੀਦਾ ਹੈ। ਮਹਿੰਦਰਾ ਨੇ ਕਿਹਾ ਕਿ ਜੇਕਰ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚੋਂ ਹੌਲੀ-ਹੌਲੀ ਲੌਕਡਾਊਨ ਹਟਾਇਆ ਜਾਂਦਾ ਹੈ ਤਾਂ ਉਦਯੋਗਿਕ ਗਤੀਵਿਧੀਆਂ ਨੂੰ ਚਲਾਉਣਾ ਮੁਸ਼ਕਲ ਹੋਵੇਗਾ ਤੇ ਇਸ ਦੀ ਚਾਲ ਮੱਠੀ ਪੈ ਜਾਏਗੀ।

Continues below advertisement





ਉਨ੍ਹਾਂ ਮੰਨਿਆ ਕਿ ਸਰਕਾਰ ਲਈ ਲੌਕਡਾਊਨ ਹਟਾਉਣ ਦੀ ਯੋਜਨਾ ਬਣਾਉਣਾ ਮੁਸ਼ਕਲ ਕੰਮ ਹੈ ਕਿਉਂਕਿ ਅਰਥ-ਵਿਵਸਥਾ ਨਾਲ ਜੁੜੀਆਂ ਕਈ ਚੀਜ਼ਾਂ ਇੱਕ-ਦੂਜੇ ਨਾਲ ਜੁੜੀਆਂ ਹੋਈਆਂ ਹਨ। ਮਹਿੰਦਰਾ ਨੇ ਕਿਹਾ ਕਿ ਸਰਕਾਰ ਦੀ ਅੱਗੇ ਦੀ ਯੋਜਨਾ ਵੱਡੇ ਪੈਮਾਨੇ 'ਤੇ ਵਾਇਰਸ ਨੂੰ ਕੰਟਰੋਲ ਕਰਨ ਤੇ ਟੈਸਟਿੰਗ 'ਤੇ ਆਧਾਰਤ ਹੋਣੀ ਚਾਹੀਦੀ ਹੈ। ਸਿਰਫ਼ ਹੌਟਸਪੌਟ ਤੇ ਜਨਤਾ ਦੇ ਸੰਵੇਦਨਸ਼ੀਲ ਸਮੂਹ ਨੂੰ ਵੱਖਰਾ ਰੱਖਣਾ ਠੀਕ ਰਹੇਗਾ।


ਆਨੰਦ ਮਹਿੰਦਰਾ ਨੇ ਟਵੀਟ ਕਰਦਿਆਂ ਕਿਹਾ ਕਿ ਖੋਜ ਤੋਂ ਪਤਾ ਲੱਗਦਾ ਹੈ ਕਿ 49 ਦਿਨ ਦਾ ਲੌਕਡਾਊਨ ਕਾਫੀ ਹੈ। ਜੇਕਰ ਇਹ ਸਹੀ ਹੈ ਤਾਂ ਇਸ ਦੀ ਮਿਆਦ ਤੈਅ ਹੋਣੀ ਚਾਹੀਦੀ ਹੈ।


Car loan Information:

Calculate Car Loan EMI