Audi A4 Launch With New Features: Audi India ਨੇ ਦੇਸ਼ ਵਿੱਚ ਅਪਡੇਟ ਕੀਤੀ A4 (2022 Audi A4) ਲਗਜ਼ਰੀ ਸੇਡਾਨ ਲਾਂਚ ਕਰ ਦਿੱਤੀ ਹੈ। 2022 Audi A4 ਦੀ ਕੀਮਤ 43.12 ਲੱਖ ਰੁਪਏ ਐਕਸ-ਸ਼ੋਰੂਮ ਤੋਂ ਸ਼ੁਰੂ ਹੁੰਦੀ ਹੈ। ਇਸ 'ਚ ਕਈ ਨਵੇਂ ਫੀਚਰਸ ਦੇ ਨਾਲ ਨਵੇਂ ਕਲਰ ਆਪਸ਼ਨ ਵੀ ਸ਼ਾਮਿਲ ਕੀਤੇ ਗਏ ਹਨ।


ਇਸ ਲਗਜ਼ਰੀ ਸੇਡਾਨ ਨੂੰ ਤਿੰਨ ਮਾਡਲਾਂ 'ਚ ਵੇਚਿਆ ਜਾਵੇਗਾ। 2022 ਔਡੀ ਏ4 ਨੂੰ ਪ੍ਰੀਮੀਅਮ, ਪ੍ਰੀਮੀਅਮ ਪਲੱਸ ਅਤੇ ਟੈਕਨਾਲੋਜੀ ਵੇਰੀਐਂਟ ਵਿੱਚ ਵੇਚਿਆ ਜਾਵੇਗਾ, ਜਿਸਦੀ ਕੀਮਤ 43.12 ਲੱਖ ਰੁਪਏ ਤੋਂ 50.99 ਲੱਖ ਰੁਪਏ ਐਕਸ-ਸ਼ੋਰੂਮ ਤੱਕ ਹੈ।


ਅਪਡੇਟਸ ਦੀ ਗੱਲ ਕਰੀਏ ਤਾਂ, A4 ਨੂੰ ਦੋ ਨਵੀਆਂ ਪੇਂਟ ਸਕੀਮਾਂ ਮਿਲਦੀਆਂ ਹਨ, ਜਿਵੇਂ ਕਿ ਟੈਂਗੋ ਰੈੱਡ ਅਤੇ ਮੈਨਹਟਨ ਗ੍ਰੇ। ਇਸ ਤੋਂ ਇਲਾਵਾ, ਟਾਪ ਮਾਡਲ ਟੈਕਨਾਲੋਜੀ ਵੇਰੀਐਂਟ ਨੂੰ ਹੁਣ B&O ਪ੍ਰੀਮੀਅਮ ਸਾਊਂਡ ਸਿਸਟਮ ਅਤੇ ਫਲੈਟ-ਬਾਟਮ ਸਟੀਅਰਿੰਗ ਵ੍ਹੀਲ ਮਿਲਦਾ ਹੈ।


ਭਾਰਤ ਵਿੱਚ ਹੋਰ ਸਾਰੀਆਂ ਔਡੀ ਕਾਰਾਂ ਵਾਂਗ, A4 ਸਿਰਫ਼ ਇੱਕ ਪੈਟਰੋਲ ਇੰਜਣ ਨਾਲ ਉਪਲਬਧ ਹੈ। ਇਸ ਲਗਜ਼ਰੀ ਸੇਡਾਨ ਵਿੱਚ 2.0-ਲੀਟਰ TFSI ਟਰਬੋਚਾਰਜਡ ਪੈਟਰੋਲ ਇੰਜਣ ਹੈ, ਜੋ 187 bhp ਦੀ ਪਾਵਰ ਅਤੇ 320 Nm ਪੀਕ ਟਾਰਕ ਜਨਰੇਟ ਕਰਦਾ ਹੈ।


ਔਡੀ ਏ4 (Audi A4) ਦੀ ਦਿੱਖ ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਆਧੁਨਿਕ ਅਤੇ ਸਪੋਰਟੀ ਦਿਖਦਾ ਹੈ ਅਤੇ ਇਸ ਵਿੱਚ ਗਤੀਸ਼ੀਲ ਅਨੁਪਾਤ ਹੈ। ਇਸ ਵਿੱਚ ਇੱਕ ਚੌੜੀ ਸਿੰਗਲ ਫ੍ਰੇਮ ਗ੍ਰਿਲ ਹੈ, ਜੋ ਇਸਨੂੰ ਇੱਕ ਵੱਡੀ ਕਾਰ ਦਾ ਅਹਿਸਾਸ ਦਿੰਦੀ ਹੈ।


ਇਸ ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ 'ਚ ਵੱਡੀ MMI ਟੱਚ ਡਿਸਪਲੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐਂਬੀਐਂਟ ਲਾਈਟਿੰਗ, ਵਾਇਰਲੈੱਸ ਫੋਨ ਚਾਰਜਿੰਗ, ਕੀ-ਲੈੱਸ ਐਂਟਰੀ ਅਤੇ ਆਟੋਮੈਟਿਕ ਬੂਟ ਓਪਨ ਵਰਗੇ ਫੀਚਰਸ 30 ਕਲਰ ਆਪਸ਼ਨ ਦੇ ਨਾਲ ਉਪਲੱਬਧ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


Car loan Information:

Calculate Car Loan EMI