Audi Car: ਜਰਮਨ ਲਗਜ਼ਰੀ ਕਾਰ ਨਿਰਮਾਤਾ ਔਡੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਵਧਦੀਆਂ ਇਨਪੁਟ ਲਾਗਤਾਂ ਨੂੰ ਪੂਰਾ ਕਰਨ ਲਈ 1 ਜਨਵਰੀ, 2027 ਤੋਂ ਭਾਰਤ ਵਿੱਚ ਆਪਣੇ ਮਾਡਲਾਂ ਦੀਆਂ ਐਕਸ-ਸ਼ੋਰੂਮ ਕੀਮਤਾਂ ਵਿੱਚ 2 ਪ੍ਰਤੀਸ਼ਤ ਤੱਕ ਵਾਧਾ ਕਰੇਗੀ। ਇਹ 2026 ਵਿੱਚ ਔਡੀ ਇੰਡੀਆ ਦੁਆਰਾ ਦੂਜੀ ਵਾਰ ਕੀਮਤਾਂ ਵਿੱਚ ਬਦਲਾਅ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਕੰਪਨੀ ਨੇ ਇਸ ਸਾਲ 1 ਅਪ੍ਰੈਲ ਤੋਂ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਿੱਚ 2 ਪ੍ਰਤੀਸ਼ਤ ਤੱਕ ਵਾਧਾ ਕੀਤਾ ਸੀ।

Continues below advertisement

ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਕੀਮਤ ਵਿੱਚ ਬਦਲਾਅ ਉਸਦੇ ਸਾਰੇ ਮਾਡਲਾਂ 'ਤੇ ਲਾਗੂ ਹੋਵੇਗਾ। ਆਡੀ ਇੰਡੀਆ ਬ੍ਰਾਂਡ ਡਾਇਰੈਕਟਰ ਬਲਬੀਰ ਸਿੰਘ ਢਿੱਲੋਂ ਨੇ ਕਿਹਾ, "ਵਧਦੀਆਂ ਇਨਪੁਟ ਲਾਗਤਾਂ ਦੇ ਮੱਦੇਨਜ਼ਰ ਅਸੀਂ ਕੀਮਤਾਂ ਵਿੱਚ 2 ਪ੍ਰਤੀਸ਼ਤ ਤੱਕ ਸੋਧ ਕਰ ਰਹੇ ਹਾਂ। ਇਹ ਕਦਮ ਸਾਡੇ ਕਾਰੋਬਾਰ ਦੀ ਲੰਬੇ ਸਮੇਂ ਦੀ ਸਥਿਰਤਾ ਨੂੰ ਬਣਾਈ ਰੱਖਣ ਲਈ ਜ਼ਰੂਰੀ ਹੈ। ਅਸੀਂ ਇਹ ਕੀਮਤ ਵਿੱਚ ਬਦਲਾਅ ਬਹੁਤ ਸੋਚ-ਸਮਝ ਕੇ ਕੀਤਾ ਹੈ। ਸਾਡਾ ਮੁੱਖ ਧਿਆਨ ਗਾਹਕਾਂ ਨੂੰ ਅਜਿਹਾ ਅਨੁਭਵ ਪ੍ਰਦਾਨ ਕਰਨਾ ਹੈ ਜਿਸ ਨਾਲ ਬ੍ਰਾਂਡ ਵਿੱਚ ਉਨ੍ਹਾਂ ਦਾ ਭਰੋਸਾ ਬਣਿਆ ਰਹੇ।"

Continues below advertisement

ਔਡੀ ਇੰਡੀਆ ਦੇ ਮੌਜੂਦਾ ਪੋਰਟਫੋਲੀਓ ਵਿੱਚ ਕਈ ਲਗਜ਼ਰੀ ਸੇਡਾਨ ਅਤੇ SUV ਸ਼ਾਮਲ ਹਨ, ਜਿਨ੍ਹਾਂ ਵਿੱਚ A4 ਅਤੇ A6 ਸੇਡਾਨ ਅਤੇ Q3, Q5, Q7, ਅਤੇ Q8 SUV ਸ਼ਾਮਲ ਹਨ। ਪਰਫਾਰਮੈਂਸ-ਅਧਾਰਿਤ ਵਾਹਨਾਂ ਵਿੱਚ SQ8 ਅਤੇ RS Q8 ਸ਼ਾਮਲ ਹਨ। ਕੰਪਨੀ ਭਾਰਤ ਵਿੱਚ Q3 ਵੀ ਵੇਚਦੀ ਹੈ, ਜਿਸ ਦਾ ਨਵਾਂ ਵਰਜ਼ਨ ਅਕਤੂਬਰ 2026 ਵਿੱਚ ਲਾਂਚ ਕੀਤੀ ਗਿਆ ਸੀ। ਇਸਨੂੰ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਵਿੱਚ ਵੋਲਕਸਵੈਗਨ ਗਰੁੱਪ ਦੀ ਸਹੂਲਤ ਵਿੱਚ ਅਸੈਂਬਲ ਕੀਤਾ ਗਿਆ ਹੈ।

 ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Car loan Information:

Calculate Car Loan EMI