Auto Expo 2023: ਅਗਲੇ ਹਫ਼ਤੇ ਹੋਣ ਜਾ ਰਹੇ ਦੇਸ਼ ਦੇ ਸਭ ਤੋਂ ਵੱਡੇ ਆਟੋ ਐਕਸਪੋ 'ਚ ਇੱਕ ਪਾਸੇ ਮਹਿੰਦਰਾ ਐਂਡ ਮਹਿੰਦਰਾ, ਸਕੋਡਾ, ਵੋਲਕਸਵੈਗਨ ਤੇ ਨਿਸਾਨ ਵਰਗੀਆਂ ਕੰਪਨੀਆਂ ਹਿੱਸਾ ਲੈ ਰਹੀਆਂ ਹਨ। ਦੂਜੇ ਪਾਸੇ ਮਰਸੀਡੀਜ਼-ਬੈਂਜ਼, BMW ਅਤੇ Audi ਵਰਗੀਆਂ ਲਗਜ਼ਰੀ ਕਾਰ ਨਿਰਮਾਤਾ ਕੰਪਨੀਆਂ ਇਸ ਤੋਂ ਦੂਰ ਰਹਿ ਰਹੀਆਂ ਹਨ। ਜਦਕਿ 2022 'ਚ ਹੋਣ ਵਾਲੇ ਇਸ ਆਟੋ ਐਕਸਪੋ ਨੂੰ ਕੋਰੋਨਾ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ, ਜਿਸ ਦਾ ਆਯੋਜਨ ਹੁਣ 2023 'ਚ ਕੀਤਾ ਜਾ ਰਿਹਾ ਹੈ।


ਇਹ ਕੰਪਨੀਆਂ ਹੋਣਗੀਆਂ ਸ਼ਾਮਲ


ਕੋਰੋਨਾ ਮਹਾਮਾਰੀ ਕਾਰਨ ਭਾਰਤ 'ਚ 3 ਸਾਲਾਂ ਲਈ ਮੁਲਤਵੀ ਕੀਤਾ ਗਿਆ ਦੇਸ਼ ਦਾ ਵੱਡਾ ਆਟੋ ਸ਼ੋਅ ਅਗਲੇ ਹਫ਼ਤੇ ਹੋਣ ਜਾ ਰਿਹਾ ਹੈ। ਇਸ 'ਚ ਮਾਰੂਤੀ ਸੁਜ਼ੂਕੀ, ਹੁੰਡਈ, ਟਾਟਾ ਮੋਟਰਸ, ਟੋਇਟਾ ਕਿਰਲੋਸਕਰ, ਕੀਆ ਇੰਡੀਆ ਅਤੇ ਐਮਜੀ ਮੋਟਰ ਇੰਡੀਆ ਮੋਟਰਸ ਵਰਗੀਆਂ ਵਾਹਨ ਨਿਰਮਾਤਾ ਗ੍ਰੇਟਰ ਨੋਇਡਾ 'ਚ ਹੋਣ ਵਾਲੇ ਸ਼ੋਅ ਦੀ ਅਗਵਾਈ ਕਰਨ ਲਈ ਤਿਆਰ ਹਨ। ਇਸ ਆਟੋ ਐਕਸਪੋ 'ਚ ਇਹ ਕੰਪਨੀਆਂ 75 ਨਵੀਆਂ ਕਾਰਾਂ ਪੇਸ਼ ਕਰਨਗੀਆਂ। ਨਾਲ ਹੀ 5 ਵਾਹਨਾਂ ਦੀ ਗਲੋਬਲ ਲਾਂਚਿੰਗ ਹੋਵੇਗੀ।


ਇਹ ਕੰਪਨੀਆਂ ਨਹੀਂ ਹੋਣਗੀਆਂ ਸ਼ਾਮਲ


ਉੱਥੇ ਹੀ ਮਹਿੰਦਰਾ ਐਂਡ ਮਹਿੰਦਰਾ, ਸਕੋਡਾ, ਵੋਲਕਸਵੈਗਨ ਅਤੇ ਨਿਸਾਨ ਵਰਗੀਆਂ ਆਟੋ ਨਿਰਮਾਤਾਵਾਂ ਦੇ ਨਾਲ-ਨਾਲ ਮਰਸਡੀਜ਼-ਬੈਂਜ਼, ਬੀਐਮਡਬਲਯੂ ਅਤੇ ਔਡੀ ਵਰਗੀਆਂ ਕੁਝ ਲਗਜ਼ਰੀ ਕਾਰ ਨਿਰਮਾਤਾਵਾਂ ਵੀ ਆਟੋ ਐਕਸਪੋ ਤੋਂ ਗਾਇਬ ਰਹਿਣਗੀਆਂ।


ਦੇਖਣ ਨੂੰ ਮਿਲਣਗੇ ਫਲੈਕਸ-ਫਿਊਲ ਦੋਪਹੀਆ ਵਾਹਨ


ਕਾਰ ਕੰਪਨੀਆਂ ਤੋਂ ਇਲਾਵਾ ਇਸ ਆਟੋ ਐਕਸਪੋ 'ਚ ਹੀਰੋ ਮੋਟੋਕਾਰਪ, ਬਜਾਜ ਆਟੋ ਅਤੇ TVS ਮੋਟਰ ਵਰਗੀਆਂ ਪ੍ਰਮੁੱਖ ਦੋ-ਪਹੀਆ ਵਾਹਨ ਕੰਪਨੀਆਂ ਦੇ ਫਲੈਕਸ-ਫਿਊਲ ਪ੍ਰੋਟੋਟਾਈਪ ਵਾਹਨਾਂ ਦੇ ਪ੍ਰਦਰਸ਼ਨ ਤੱਕ ਸੀਮਤ ਰਹਿਣ ਦੀ ਜ਼ਿਆਦਾ ਸੰਭਾਵਨਾ ਹੈ।


ਇਸ ਤਰੀਕ ਨੂੰ ਆਟੋ ਐਕਸਪੋ ਕੀਤਾ ਜਾਵੇਗਾ ਆਯੋਜਿਤ


ਗ੍ਰੇਟਰ ਨੋਇਡਾ 'ਚ ਹੋਣ ਵਾਲੇ ਆਟੋ ਐਕਸਪੋ ਦਾ ਇਹ ਐਡੀਸ਼ਨ 11-12 ਜਨਵਰੀ ਨੂੰ ਮੀਡੀਆ ਕਵਰੇਜ਼ ਨਾਲ ਸ਼ੁਰੂ ਹੋ ਰਿਹਾ ਹੈ। ਇਸ ਤੋਂ ਬਾਅਦ 13 ਤੋਂ 18 ਜਨਵਰੀ ਤੱਕ ਚੱਲਣ ਵਾਲਾ ਇਹ ਸ਼ੋਅ ਸਭ ਲਈ ਜਨਤਕ ਤੌਰ 'ਤੇ ਖੁੱਲ੍ਹਾ ਹੋਵੇਗਾ। ਇਲੈਕਟ੍ਰਿਕ ਕਾਰਾਂ ਇਸ ਆਟੋ ਐਕਸਪੋ ਦਾ ਖ਼ਾਸ ਫੋਕਸ ਹੋਣ ਜਾ ਰਹੀਆਂ ਹਨ।


ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਜ਼ (SIAM) ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, "ਇਸ ਆਟੋ ਐਕਸਪੋ 'ਚ 2020 ਦੇ ਪਹਿਲੇ ਐਡੀਸ਼ਨ ਦੇ ਮੁਕਾਬਲੇ ਵੱਡੀ ਗਿਣਤੀ 'ਚ ਵਾਹਨ ਨਿਰਮਾਤਾ ਹਿੱਸਾ ਲੈ ਰਹੇ ਹਨ। ਇਸ 'ਚ ਲਗਭਗ 80 ਸਟਾਕਧਾਰਕ ਸ਼ਾਮਲ ਹਨ, ਜਿਨ੍ਹਾਂ 'ਚ 46 ਵਾਹਨ ਨਿਰਮਾਤਾ ਹਨ।"


Car loan Information:

Calculate Car Loan EMI