ਨਵੀਂ ਦਿੱਲੀ: ਆਟੋ ਸੈਗਮੈਂਟ ‘ਚ ਅਪਰੈਲ-ਜੁਲਾਈ 2019 ਪੈਸੇਂਜਰ ਵਾਹਨ, ਕਮਰਸ਼ੀਅਲ ਵਾਹਨ, ਥ੍ਰੀ ਵਹੀਲਰ, ਟੂ ਵਹੀਲਰਸ ਤੇ ਕਵਾਡ੍ਰੀਸਾਈਕਲ ਦੀ 10.65 ਫੀਸਦ ਦੀ ਗਿਰਾਵਟ ਨਾਲ 09,724,373 ਯੂਨਿਟਸ ਦੀ ਵਿਕਰੀ ਕੀਤੀ ਹੈ। ਇਸ ਨਾਲ ਬੀਤੇ ਵਰ੍ਹੇ ਇਸੇ ਸਮੇਂ ‘ਚ ਇਹ ਅੰਕੜਾ 10,883,730 ਯੂਨਿਟਸ ਦਾ ਰਿਹਾ ਸੀ। ਪੈਸੇਂਜਰ ਵਾਹਨਾਂ ਦੀ ਘਰੇਲੂ ਵਿਕਰੀ ਦੀ ਗੱਲ ਕਰੀਏ ਤਾਂ ਅਪਰੈਲ ਤੋਂ ਜੁਲਾਈ 2019 ‘21.56 ਫੀਸਦ ਦੀ ਗਿਰਾਵਟ ਦੇਖੀ ਗਈ ਹੈ। ਪੈਸੇਂਜਰ ਵਾਹਨਾਂ ‘ਚ ਯੂਟਲਿਟੀ ਵਹੀਕਲ ਤੇ ਵੈਨਸ ਸ਼ਾਮਲ ਹਨ ਜਿਸ ਦੀ ਅਪਰੈਲ ਤੋਂ ਜੁਲਾਈ 2019 ‘26.45 ਫੀਸਦ ਦੀ ਗਿਰਾਵਟ, 7.22 ਫੀਸਦ ਦੀ ਗਿਰਾਵਟ ਤੇ 30.97 ਫੀਸਦ ਦੀ ਗਿਰਾਵਟ ਰਹੀ ਹੈ। ਜਦਕਿ ਕਮਰਸ਼ੀਅਲ ਸੈਗਮੈਂਟ ਦੇ ਵਾਹਨਾਂ ਦੀ ਗਿਰਾਵਟ 13.57 ਫੀਸਦ ਦੇਖੀ ਗਈ। ਮੀਡੀਅਮ ਤੇ ਹੈਵੀ ਵਹੀਕਲ ਦੀ ਵਿਕਰੀ ‘ਚ 21.63 ਫੀਸਦ ਦੀ ਗਿਰਾਵਟ ਤੇ ਲਾਈਟ ਵਹੀਕਲ ‘ਚ 8.56 ਫੀਸਦ ਦੀ ਵਿਕਰੀ ਗਿਰਾਵਟ ਆਈ ਹੈ। ਥ੍ਰੀ ਵਹੀਲਰਸ ਦੀ ਵਿਕਰੀ ‘ਚ ਅਪਰੈਲ ਤੋਂ ਜੁਲਾਈ 2019 ‘ਚ ਪਿਛਲੇ ਸਾਲ ਦੀ ਤੁਲਨਾ ‘ਚ 7.43 ਫੀਸਦ ਦੀ ਗਿਰਾਵਟ ਆਈ ਹੈ। ਜਦਕਿ ਟੂ ਵਹੀਲਰਸ ਦੀ ਸੇਲ ‘ਚ ਇਸ ਸਾਲ ਅਪਰੈਲ-ਜੁਲਾਈ 2018 ਦੇ ਮੁਕਾਬਲੇ 12.93 ਫੀਸਦ ਦੀ ਗਿਰਾਵਟ ਆਈ ਹੈ। ਜੇਕਰ ਗੱਲ ਐਕਸਪੋਰਟ ਦੀ ਕੀਤੀ ਜਾਵੇ ਤਾਂ ਜੁਲਾਈ 2019 ‘ਚ ਕੁੱਲ ਆਟੋਮੋਬਾਈਲ ਐਕਸਪੋਰਟ 1.17 ਫੀਸਦ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

Car loan Information:

Calculate Car Loan EMI