Car AC Tips : ਗਰਮੀ ਦੇ ਮੌਸਮ 'ਚ ਆਪਣੀ ਕਾਰ ਵਿੱਚ ਬੈਠਦੇ ਹੀ ਏਸੀ ਚਾਲੂ ਕਰਨਾ ਆਮ ਗੱਲ ਹੈ। ਹਾਲਾਂਕਿ, ਬਹੁਤ ਸਾਰੇ ਲੋਕ ਇਸਦੀ ਸਹੀ ਵਰਤੋਂ ਨਹੀਂ ਕਰਦੇ, ਜਿਸ ਦੀ ਵਜ੍ਹਾ ਨਾਲ ਪੈਟਰੋਲ ਦੀ ਖਪਤ ਜ਼ਿਆਦਾ ਹੁੰਦੀ ਹੈ ਅਤੇ ਕਾਰ ਦੀ ਪਰਫਾਰਮੈਂਸ 'ਤੇ ਵੀ ਅਸਰ ਪੈਂਦਾ ਹੈ। ਜੇਕਰ ਤੁਸੀਂ ਕੁਝ ਆਸਾਨ ਗੱਲਾਂ ਦਾ ਧਿਆਨ ਰੱਖੋ ,ਨਾ ਸਿਰਫ ਤੁਹਾਡੀ ਕਾਰ ਜਲਦੀ ਠੰਢੀ ਹੋ ਜਾਵੇਗੀ ਬਲਕਿ ਤੁਹਾਡਾ ਖ਼ਰਚਾ ਵੀ ਘੱਟ ਹੋਵੇਗਾ।

Continues below advertisement

ਕਾਰ ਨੂੰ ਪਹਿਲਾਂ ਠੰਢਾ ਕਰਨਾ ਕਿਉਂ ਜ਼ਰੂਰੀ ?

ਜੇਕਰ ਤੁਹਾਡੀ ਕਾਰ ਧੁੱਪ ਵਿੱਚ ਖੜ੍ਹੀ ਰਹਿੰਦੀ ਹੈ ਤਾਂ ਅੰਦਰ ਬਹੁਤ ਜ਼ਿਆਦਾ ਗਰਮੀ ਜਮ੍ਹਾ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਕਾਰ ਨੂੰ ਸਟਾਰਟ ਕਰਨ ਤੋਂ ਪਹਿਲਾਂ ਏਸੀ ਨੂੰ ਤੇਜ਼ ਚਲਾਉਣਾ ਸਹੀ ਤਰੀਕਾ ਨਹੀਂ ਹੈ। ਤੁਹਾਨੂੰ ਪਹਿਲਾਂ ਕਾਰ ਦੀਆਂ ਖਿੜਕੀਆਂ ਖੋਲ੍ਹ ਦੇਣੀਆਂ ਚਾਹੀਦੀਆਂ ਹਨ ਅਤੇ ਬਲੋਅਰ ਨੂੰ ਕੁਝ ਸਮੇਂ ਲਈ ਤੇਜ਼ ਚਲਾਉਣਾ ਚਾਹੀਦਾ ਹੈ। ਇਸ ਨਾਲ ਅੰਦਰਲੀ ਗਰਮ ਹਵਾ ਬਾਹਰ ਨਿਕਲ ਜਾਵੇਗੀ ਅਤੇ ਜਦੋਂ ਤੁਸੀਂ AC ਨੂੰ ਚਾਲੂ ਕਰਦੇ ਹੋ ਤਾਂ ਕੂਲਿੰਗ ਵੀ ਜ਼ਿਆਦਾ ਹੁੰਦੀ ਹੈ। ਇਹ ਤਰੀਕੇ ਨਾਲ ਏਸੀ 'ਤੇ ਜ਼ਿਆਦਾ ਦਬਾਅ ਨਹੀਂ ਪੈਂਦਾ ਅਤੇ ਤੇਲ ਦੀ ਵੀ ਬੱਚਤ ਹੁੰਦੀ ਹੈ।

Continues below advertisement

ਸਹੀ AC ਸੈਟਿੰਗ ਨਾਲ ਕਿਵੇਂ ਬਚਦਾ ਹੈ ਪੈਟਰੋਲ ?

ਬਹੁਤ ਸਾਰੇ ਲੋਕ ਸੋਚਦੇ ਹਨ ਕਿ ਏਸੀ ਦਾ ਤਾਪਮਾਨ ਜਿੰਨਾ ਘੱਟ ਹੋਵੇਗਾ, ਓਨੀ ਹੀ ਜਲਦੀ ਠੰਡਕ ਮਿਲੇਗੀ ਅਤੇ ਖ਼ਰਚ ਘੱਟ ਹੋਵੇਗਾ ਪਰ ਅਜਿਹਾ ਨਹੀਂ ਹੈ। ਜੇਕਰ ਤੁਸੀਂ ਬਹੁਤ ਘੱਟ ਤਾਪਮਾਨ ਸੈੱਟ ਕਰਦੇ ਹੋ ਤਾਂ ਏਸੀ ਕੰਪ੍ਰੈਸਰ ਲਗਾਤਾਰ ਚੱਲਦਾ ਰਹਿੰਦਾ ਹੈ, ਜਿਸ ਨਾਲ ਪੈਟਰੋਲ ਦੀ ਖਪਤ ਵਧਦੀ ਹੈ। ਸਭ ਤੋਂ ਵਧੀਆ ਤਰੀਕਾ ਹੈ ਤਾਪਮਾਨ ਨੂੰ 24 ਅਤੇ 26 ਡਿਗਰੀ ਦੇ ਵਿਚਕਾਰ ਰੱਖਣਾ। ਇਹ ਕਾਰ ਨੂੰ ਆਰਾਮ ਨਾਲ ਠੰਡਾ ਰੱਖਦਾ ਹੈ ਅਤੇ ਇੰਜਣ 'ਤੇ ਬਹੁਤ ਜ਼ਿਆਦਾ ਦਬਾਅ ਨਹੀਂ ਪੈਂਦਾ।

ਰੀ-ਸਰਕੁਲੇਸ਼ਨ ਮੋਡ ਦਾ ਸਹੀ ਇਸਤੇਮਾਲ 

ਕਾਰ ਵਿੱਚ ਦਿੱਤਾ ਗਿਆ ਰੀ-ਸਰਕੁਲੇਸ਼ਨ ਮੋਡ ਬਹੁਤ ਹੀ ਕੰਮ ਦਾ ਫ਼ੀਚਰ ਹੁੰਦਾ ਹੈ ਪਰ ਬਹੁਤ ਸਾਰੇ ਲੋਕ ਇਸਨੂੰ ਨਜ਼ਰਅੰਦਾਜ਼ ਕਰਦੇ ਹਨ। ਜਦੋਂ ਤੁਸੀਂ ਇਸ ਮੋਡ ਨੂੰ ਚਾਲੂ ਕਰਦੇ ਹੋ ਤਾਂ ਕਾਰ ਦੇ ਅੰਦਰ ਠੰਢੀ ਹਵਾ ਵਾਰ-ਵਾਰ ਘੁੰਮਦੀ ਹੈ ਅਤੇ ਬਾਹਰ ਦੀ ਗਰਮ ਹਵਾ ਅੰਦਰ ਨਹੀਂ ਜਾਂਦੀ। ਇਸ ਨਾਲ ਏਸੀ ਨੂੰ ਘੱਟ ਮੇਹਨਤ ਕਰਨੀ ਪੈਂਦੀ ਹੈ ਅਤੇ ਕਾਰ ਜਲਦੀ ਠੰਡੀ ਹੁੰਦੀ ਹੈ। ਇਹ ਤਰੀਕਾ ਮਾਈਲੇਜ ਨੂੰ ਵੀ ਬਿਹਤਰ ਬਣਾਉਣ ਵਿੱਚ ਵੀ ਮਦਦ ਕਰਦਾ ਹੈ।

ਛੋਟੀਆਂ ਗਲਤੀਆਂ ਵਧਾ ਦਿੰਦੀਆਂ ਹਨ ਖਰਚ 

ਕਈ ਵਾਰ ਲੋਕ ਏਸੀ ਚੱਲਦੇ ਸਮੇਂ ਖਿੜਕੀਆਂ ਨੂੰ ਥੋੜ੍ਹਾ ਜਿਹਾ ਖੁੱਲ੍ਹਾ ਛੱਡ ਦਿੰਦੇ ਹਨ ਜਾਂ ਟਾਕੀ ਨੂੰ ਸਹੀ ਢੰਗ ਨਾਲ ਬੰਦ ਨਹੀਂ ਕਰਦੇ। ਇਸ ਨਾਲ ਠੰਢੀ ਹਵਾ ਬਾਹਰ ਨਿਕਲ ਜਾਂਦੀ ਹੈ, ਜਿਸ ਨਾਲ ਏਸੀ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਜੇਕਰ ਏਅਰ ਫਿਲਟਰ ਗੰਦਾ ਹੋਵੇ ਤਾਂ ਕੂਲਿੰਗ ਵੀ ਘੱਟ ਜਾਂਦੀ ਹੈ ਅਤੇ ਤੁਹਾਨੂੰ ਏਸੀ ਜ਼ਿਆਦਾ ਚਲਾਉਣਾ ਪੈਂਦਾ ਹੈ, ਜਿਸ ਨਾਲ ਖ਼ਰਚ ਵੱਧ ਜਾਂਦਾ ਹੈ। ਇਸ ਲਈ ਸਮੇਂ-ਸਮੇਂ 'ਤੇ ਏਅਰ ਫਿਲਟਰ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ।

 


Car loan Information:

Calculate Car Loan EMI