Bajaj Qute Personal : ਨੈਨੋ (Nano ) ਦੇ ਵਾਪਸ ਲਾਂਚ ਹੋਣ ਅਤੇ ਇਸ ਵਾਰ ਇਲੈਕਟ੍ਰਿਕ ਕਾਰ ਦੇ ਰੂਪ ਵਿੱਚ ਆਉਣ ਦੀ ਚਰਚਾ ਦੇ ਵਿਚਕਾਰ ਇੱਕ ਹੋਰ ਛੋਟੀ ਤੇ ਸਸਤੀ ਕਾਰ ਲੋਕਾਂ ਦਾ ਧਿਆਨ ਖਿੱਚ ਰਹੀ ਹੈ। ਇਸ ਵਾਰ ਚਰਚਾ ਹੈ ਬਜਾਜ ਦੇ Qute (Bajaj Qute) ਦੀ ਹੈ, ਇਸ ਕਾਰ ਨੂੰ ਬਜਾਜ ਨੇ 2018 'ਚ ਲਾਂਚ ਕੀਤਾ ਸੀ ਪਰ ਇਹ ਅਜੇ ਤੱਕ ਪ੍ਰਾਈਵੇਟ ਵਾਹਨ ਦੇ ਰੂਪ 'ਚ ਬਾਜ਼ਾਰ 'ਚ ਨਹੀਂ ਆਈ ਸੀ।
ਇਸ ਨੂੰ ਕਵਾਡਰੀਸਾਈਕਲ ਕੈਟਾਗਿਰੀ (Quadricycle category) ਵਿੱਚ ਰੱਖਿਆ ਗਿਆ ਸੀ ਅਤੇ ਉਸ ਸਮੇਂ ਦੌਰਾਨ ਇਸ ਦੀ ਕੀਮਤ 2.48 ਲੱਖ ਰੁਪਏ ਸੀ।
ਹੁਣ ਚਰਚਾ ਹੈ ਕਿ Qute ਨੂੰ ਜਲਦ ਹੀ ਪ੍ਰਾਈਵੇਟ ਕਾਰ ਦੇ ਰੂਪ 'ਚ ਲਾਂਚ ਕੀਤਾ ਜਾਵੇਗਾ। ਇਸ ਨੂੰ NCAT ਤੋਂ ਵੀ ਮਨਜ਼ੂਰੀ ਮਿਲ ਗਈ ਹੈ। ਇਹ ਚਾਰ ਸੀਟਰ ਕਾਰ ਹੋਵੇਗੀ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਕੀਮਤ 2.80 ਲੱਖ ਤੋਂ 3 ਲੱਖ ਰੁਪਏ ਦੇ ਵਿਚਕਾਰ ਹੋਵੇਗੀ।
ਕੀ ਹੈ ਇੱਕ ਕੁਆਡਰੀਸਾਈਕਲ
ਇਹ ਇੱਕ ਅਜਿਹਾ ਵਾਹਨ ਹੈ ਜਿਸ ਨੂੰ ਤਿੰਨ ਅਤੇ ਚਾਰ ਪਹੀਆ ਵਾਹਨਾਂ ਦੇ ਵਿਚਕਾਰੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਹ ਕਾਰਾਂ ਦੇ ਸਾਰੇ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਹੈ, ਹਾਲਾਂਕਿ, ਜਦੋਂ ਇੱਕ ਕਾਰ ਵਜੋਂ ਲਾਂਚ ਕੀਤੀ ਜਾਂਦੀ ਹੈ, ਤਾਂ ਇਸ ਨੂੰ ਕਾਰਾਂ ਲਈ ਬਣਾਏ ਗਏ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਇਸ ਨੂੰ ਰੂਫ ਦਿੱਤੀ ਗਈ ਹੈ ਜਿਸ ਕਾਰਨ ਇਹ ਬਿਲਕੁਲ ਕਾਰ ਵਾਂਗ ਦਿੱਸਦੀ ਤੇ ਚੱਲਦੀ ਕਰਦੀ ਹੈ।ਹੁਣ ਕੰਪਨੀ ਨੇ ਇਸ ਨੂੰ ਕੁਝ ਬਦਲਿਆ ਹੈ।
ਨਾਨ-ਟਰਾਂਸਪੋਰਟ ਵਹੀਕਲ ਕੈਟਾਗਰੀ 'ਚ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਦੇ ਵਜ਼ਨ 'ਚ 17 ਕਿਲੋ ਦਾ ਵਾਧਾ ਕੀਤਾ ਗਿਆ ਹੈ। ਇਸ ਵਿਚ 12 bhp ਦੀ ਪਾਵਰ ਦੇਣ ਵਾਲਾ 216 ਸੀਸੀ ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ। ਕਾਰ ਦੀ ਟਾਪ ਸਪੀਡ 70 ਤੋਂ 80 ਕਿਲੋਮੀਟਰ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਪ੍ਰਾਈਵੇਟ ਕਾਰ ਦੇ ਤੌਰ 'ਤੇ ਇਸ 'ਚ ਪੈਟਰੋਲ ਦੇ ਨਾਲ-ਨਾਲ CNG ਅਤੇ LPG ਵੇਰੀਐਂਟ ਵੀ ਦਿੱਤੇ ਜਾਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Car loan Information:
Calculate Car Loan EMI