Mahindra Announce Car Price Hike: ਮਾਰੂਤੀ ਸਜ਼ੂਕੀ, ਟਾਟਾ ਅਤੇ ਕੀਆ ਦੇ ਬਾਅਦ ਹੁਣ ਮਹਿੰਦਰਾ ਨੇ ਵੀ ਆਪਣੀਆਂ ਗੱਡੀਆਂ ਦੀ ਕੀਮਤ ਵਧਾਉਣ ਦੀ ਘੋਸ਼ਣਾ ਕੀਤੀ ਹੈ। ਕੰਪਨੀ ਮੁਤਾਬਕ ਅਗਲੇ ਮਹੀਨੇ ਅਥਾਰਤ ਅਪ੍ਰੈਲ ਤੋਂ ਗੱਡੀਆਂ ਦੀ ਕੀਮਤ ਵਿੱਚ ਔਸਤ 3 ਫੀਸਦੀ ਦਾ ਇਜ਼ਾਫਾ ਕੀਤਾ ਜਾਵੇਗਾ। ਮਹਿੰਦਰਾ ਨੇ ਦੱਸਿਆ ਕਿ ਇਨਪੁੱਟ ਲਾਗਤ ਲਗਾਤਾਰ ਵਧ ਰਹੀ ਹੈ ਅਤੇ ਨਿਯਮਾਂ ਦੀ ਪਾਲਣਾ ਸੰਬੰਧੀ ਖਰਚਾ ਵੀ ਵੱਧ ਗਿਆ ਹੈ, ਜਿਸ ਕਾਰਨ ਇਹ ਕਦਮ ਚੁੱਕਿਆ ਜਾ ਰਿਹਾ ਹੈ।

ਕੰਪਨੀ ਦੀਆਂ Mahindra XUV 3XO, Scorpio-N, XUV700 ਅਤੇ Thar Roxx ਦੀਆਂ ਕੀਮਤਾਂ 'ਚ ਵਾਧਾ ਕੀਤਾ ਜਾਵੇਗਾ। ਜੇਕਰ ਤੁਸੀਂ ਵੀ ਇਨ੍ਹਾਂ ਵਿੱਚੋਂ ਕੋਈ ਗੱਡੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਮਾਰਚ ਮਹੀਨੇ ਵਿੱਚ ਹੀ ਬੁਕਿੰਗ ਕਰਕੇ ਵਧੀਆ ਬਚਤ ਕੀਤੀ ਜਾ ਸਕਦੀ ਹੈ।

ਕੰਪਨੀ ਕੀਮਤਾਂ ਕਿਉਂ ਵਧਾ ਰਹੀ ਹੈ?

ਮਾਰੂਤੀ ਸਜ਼ੂਕੀ, ਟਾਟਾ ਅਤੇ ਕੀਆ ਦੇ ਬਾਅਦ ਹੁਣ ਮਹਿੰਦਰਾ ਨੇ ਵੀ ਆਪਣੀਆਂ ਗੱਡੀਆਂ ਦੀ ਕੀਮਤ ਵਧਾਉਣ ਦੀ ਘੋਸ਼ਣਾ ਕੀਤੀ ਹੈ। ਕੰਪਨੀ ਮੁਤਾਬਕ, ਅਗਲੇ ਮਹੀਨੇ ਅਥਾਰਤ ਅਪ੍ਰੈਲ ਤੋਂ ਔਸਤਨ 3 ਫੀਸਦੀ ਤੱਕ ਕੀਮਤ ਵਿੱਚ ਵਾਧਾ ਕੀਤਾ ਜਾਵੇਗਾ। ਮਹਿੰਦਰਾ ਨੇ ਕਿਹਾ ਹੈ ਕਿ ਇਨਪੁੱਟ ਲਾਗਤ ਲਗਾਤਾਰ ਵਧ ਰਹੀ ਹੈ ਅਤੇ ਨਿਯਮਾਂ ਦੀ ਪਾਲਣਾ ਸੰਬੰਧੀ ਖ਼ਰਚਾ ਵੀ ਵਧ ਗਿਆ ਹੈ, ਜਿਸ ਕਾਰਨ ਇਹ ਕਦਮ ਚੁੱਕਣਾ ਪਿਆ ਹੈ।

ਕੰਪਨੀ ਦੀ ਮਹਿੰਦਰਾ XUV 3XO, ਸਕਾਰਪਿਓ N, XUV700 ਅਤੇ ਥਾਰ ਰਾਕਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾਵੇਗਾ। ਜੇ ਤੁਸੀਂ ਵੀ ਇਨ੍ਹਾਂ ਵਿਚੋਂ ਕੋਈ ਗੱਡੀ ਖਰੀਦਣਾ ਚਾਹੁੰਦੇ ਹੋ, ਤਾਂ ਇਸ ਮਹੀਨੇ ਅਰਥਾਤ ਮਾਰਚ ਵਿੱਚ ਬੁਕਿੰਗ ਕਰਕੇ ਵਧੀਆ ਬਚਤ ਕਰ ਸਕਦੇ ਹੋ। ਮਹਿੰਦਰਾ ਦੀ ਲਾਈਨਅਪ ਵਿੱਚ ਸਕਾਰਪਿਓ N ਲਈ ਗਾਹਕਾਂ ਵਿਚ ਖਾਸ ਕ੍ਰੇਜ਼ ਦੇਖਣ ਨੂੰ ਮਿਲਦਾ ਹੈ। ਇਨ੍ਹਾਂ ਹੀ ਕਾਰਨਾਂ ਕਰਕੇ ਇਹ ਕੰਪਨੀ ਦੀ ਸਭ ਤੋਂ ਵੱਧ ਵਿਕਣ ਵਾਲੀ ਗੱਡੀ ਵੀ ਹੈ।

 

ਮਹਿੰਦਰਾ ਸਕਾਰਪਿਓ N ਦੀ ਕੀਮਤ ਅਤੇ ਖਾਸੀਅਤ

ਮਹਿੰਦਰਾ ਸਕਾਰਪਿਓ N ਦੀ ਸ਼ੁਰੂਆਤੀ ਕੀਮਤ ₹13.99 ਲੱਖ ਹੈ ਅਤੇ ਇਸਦੇ ਟਾਪ ਵੈਰੀਐਂਟ ਲਈ ₹24.89 ਲੱਖ (ਐਕਸ-ਸ਼ੋਰੂਮ) ਤੱਕ ਚੁਕਾਉਣੇ ਪੈਣਗੇ। ਸਕਾਰਪਿਓ N ਦੀਆਂ ਮੁੱਖ ਖਾਸੀਅਤ ਦੀ ਗੱਲ ਕਰੀਏ ਤਾਂ ਇਸ ਵਿੱਚ 8 ਇੰਚ ਦਾ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਡੁਅਲ-ਜ਼ੋਨ ਕਲਾਈਮੇਟ ਕੰਟਰੋਲ, ਕਰੂਜ਼ ਕੰਟਰੋਲ ਅਤੇ ਵਾਇਰਲੈੱਸ ਫ਼ੋਨ ਚਾਰਜਿੰਗ ਸ਼ਾਮਲ ਹਨ। ਨਾਲ ਹੀ, ਇਸ ਵਿੱਚ 6-ਵੇ ਪਾਵਰ ਡਰਾਈਵਰ ਸੀਟ, ਸਨਰੂਫ਼ ਅਤੇ ਸੈਮੀ-ਡਿਜ਼ੀਟਲ ਇੰਸਟਰੂਮੈਂਟ ਕਲਸਟਰ ਵੀ ਦਿੱਤੇ ਗਏ ਹਨ।

ਇਸ ਦੀ ਸੇਫਟੀ ਲਈ, 6 ਏਅਰਬੈਗ, ਫਰੰਟ ਅਤੇ ਰੀਅਰ ਕੈਮਰੇ, ਹਿੱਲ-ਅਸਿਸਟ ਕੰਟਰੋਲ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ (TPMS) ਅਤੇ ਇਲੈਕਟ੍ਰਾਨਿਕ ਸਟੇਬਿਲਿਟੀ ਕੰਟਰੋਲ (ESC) ਵਰਗੇ ਫੀਚਰ ਮਿਲਦੇ ਹਨ। ਬਜ਼ਾਰ ਵਿੱਚ ਇਸ ਕਾਰ ਦਾ ਮੁਕਾਬਲਾ ਟਾਟਾ ਸਫਾਰੀ ਅਤੇ ਐਮ.ਜੀ. ਹੈਕਟਰ ਪਲੱਸ ਵਰਗੀਆਂ ਕਾਰਾਂ ਨਾਲ ਹੁੰਦਾ ਹੈ।

ਮਹਿੰਦਰਾ ਸਕਾਰਪਿਓ-N ਦੇ 2.0L ਟਰਬੋ ਪੈਟਰੋਲ-MT ਪਾਵਰਟ੍ਰੇਨ ਦਾ ਮਾਈਲੇਜ 12.70 kmpl ਹੈ, ਜਦਕਿ 2.0L ਟਰਬੋ ਪੈਟਰੋਲ-AT ਦਾ ਮਾਈਲੇਜ 12.12 kmpl ਹੈ। ਇਸ ਤੋਂ ਇਲਾਵਾ 2.2L ਡੀਜ਼ਲ-MT ਪਾਵਰਟ੍ਰੇਨ ਦਾ ਮਾਈਲੇਜ 15.42 kmpl ਹੈ। ਦੋਹਾਂ ਇੰਜਣ ਵਿਕਲਪਾਂ ਨੂੰ 6-ਸਪੀਡ ਮੈਨੂਅਲ ਟ੍ਰਾਂਸਮਿਸ਼ਨ ਜਾਂ 6-ਸਪੀਡ AMT ਨਾਲ ਜੋੜਿਆ ਗਿਆ ਹੈ।


Car loan Information:

Calculate Car Loan EMI